ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਵਿਖੇ ਕੇ.ਪੀ. ਤੇ ਲਾਲੀ ਨੇ ਵੰਡੇ ਪੰਚਾਇਤਾਂ ਨੂੰ ਚੈੱਕ

ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਭੋਗਪੁਰ ਵਿਖੇ ਸਰਪੰਚ ਸਤਨਾਮ ਸਾਬੀ ਨੂੰ ਚੈੱਕ ਦਿੰਦੇ ਮਹਿੰਦਰ ਸਿੰਘ ਕੇ.ਪੀ., ਕੰਵਲਜੀਤ ਸਿੰਘ ਲਾਲੀ, ਬੀਡੀਪੀਓ ਰਾਮ ਲੁਭਾਇਆ ਤੇ ਹੋਰ। 
ਜਲੰਧਰ – (ਸਮਾਜ ਵੀਕਲੀ)- ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਭੋਗਪੁਰ ਵਿਖੇ ਪਿੰਡਾਂ ਵਿਚ ਸਮਾਰਟ ਵਿਲੇਜ ਕੰਪੇਨ ਅਧੀਨ ਹੋਣ ਵਾਲੇ ਵੱਖ-ਵੱਖ ਵਿਕਾਸ ਕੰਮਾਂ ਲਈ ਪੇਂਡੂ ਵਿਕਾਸ ਫੰਡ ਅਧੀਨ ਰਾਸ਼ੀ ਜਾਰੀ ਕੀਤੀ ਗਈ, ਜਿਸਦੇ ਚੈੱਕ ਪਿੰਡਾਂ ਦੇ ਸਰਪੰਚਾਂ ਨੂੰ ਸਾਬਕਾ ਐੱਮ.ਪੀ. ਮਹਿੰਦਰ ਸਿੰਘ ਕੇ.ਪੀ. ਅਤੇ ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਨੇ ਤਕਸੀਮ ਕੀਤੇ। ਇਹ ਚੈੱਕ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਰਾਸ਼ੀ ਦੇ 50 ਫੀਸਦੀ ਰਕਮ ਦੇ ਦਿੱਤੇ ਗਏ ਹਨ ਅਗਲੀ 50 ਫੀਸਦੀ ਰਕਮ ਦੂਸਰੀ ਕਿਸ਼ਤ ਵਿਚ ਪੰਚਾਇਤਾਂ ਨੂੰ ਦਿੱਤੀ ਜਾਵੇਗੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀ.ਡੀ.ਪੀ.ਓ. ਭੋਗਪੁਰ ਸ਼੍ਰੀ ਰਾਮ ਲੁਭਾਇਆ ਨੇ ਦੱਸਿਆ ਕਿ ਪਿੰਡ ਭਟਨੂਰਾ ਲੁਬਾਣਾ ਨੂੰ 4 ਲੱਖ, ਬਡਾਲਾ ਨੂੰ 3 ਲੱਖ, ਬਹਿਰਾਮ ਸਰਿਸ਼ਤਾ ਨੂੰ 5 ਲੱਖ, ਭੂੰਦੀਆਂ ਨੂੰ 2 ਲੱਖ, ਭੱਟਂਆਂ 2 ਲੱਖ, ਬੜਚੂਹੀ 3 ਲੱਖ, ਚਰੜ 2 ਲੱਖ, ਚੱਕ ਸ਼ਕੂਰ 2 ਲੱਖ, ਚੱਕ ਸੋਂਦਾ 2 ਲੱਖ, ਚਮਿਆਰੀ 4 ਲੱਖ, ਚੌਲਾਂਗ 2 ਲੱਖ, ਧਮੂਲੀ 2 ਲੱਖ, ਡੱਲਾ 5 ਲੱਖ, ਦਾਰਾਪੁਰ 2 ਲੱਖ, ਢੱਡਾ 2 ਲੱਖ, ਦਰਾਵਾਂ 2 ਲੱਖ, ਗੇਹਲੜਾਂ 4 ਲੱਖ, ਗੀਗਨਵਾਲ 2 ਲੱਖ, ਇੱਟਾਬੱਧੀ 3 ਲੱਖ, ਜੰਡੀਰ 2 ਲੱਖ, ਜੱਫਲ ਝਿੰਗੜ 2 ਲੱਖ, ਕੁਰੇਸ਼ੀਆਂ 2 ਲੱਖ, ਖੋਜਪੁਰ 3 ਲੱਖ, ਖਰਲ ਕਲਾਂ 2 ਲੱਖ, ਕਾਲਾ ਬੱਕਰਾ 8 ਲੱਖ, ਕੌਹਜਾ 5 ਲੱਖ, ਖੋਜਕੀਪੁਰ 2 ਲੱਖ, ਕਿੰਗਰਾ ‘ਚੋ ਵਾਲਾ 3 ਲੱਖ, ਲੜੋਈ 4 ਲੱਖ, ਲੁਹਾਰਾਂ ਚਾੜ੍ਹਕੇ 3 ਲੱਖ, ਲੁਹਾਰਾਂ ਮਾਣਕਰਾਏ 3 ਲੱਖ, ਮਾਧੋਪੁਰ 2 ਲੱਖ, ਮਾਣਕਰਾਏ 3 ਲੱਖ, ਮੋਕਲ 2 ਲੱਖ, ਮੁਚਰੋਵਾਲ 2 ਲੱਖ, ਮੋਗਾ ਨੂੰ 4 ਲੱਖ, ਨੰਗਲ ਖੁਰਦ 2 ਲੱਖ, ਨੰਗਲ ਫੀਦਾ 5 ਲੱਖ, ਮੱਲ੍ਹਂ ਨੰਗਲ 2 ਲੱਖ, ਪਤਿਆਲ 3 ਲੱਖ, ਰਾਜਪੁਰ 2 ਲੱਖ, ਰਾਸਤਗੋ 2 ਲੱਖ, ਸੰਧਮ 2 ਲੱਖ, ਸੱਗਰਾਂਵਾਲੀ 4 ਲੱਖ, ਸਨੌਰਾ 4 ਲੱਖ, ਸਲਾਲਾ 2 ਲੱਖ, ਸੀਤਲਪੁਰ 3 ਲੱਖ, ਸੋਹਲਪੁਰ 2 ਲੱਖ, ਸਿਕੰਦਰਪੁਰ 2 ਲੱਖ, ਟਾਂਡੀ 2.78 ਲੱਖ ਰੁਪਏ ਦੀ ਕੁੱਲ ਰਾਸ਼ੀ ਦੇ 50 ਫੀਸਦੀ ਰਕਮ ਦੇ ਚੈੱਕ ਪੰਚਾਇਤਾਂ ਨੂੰ ਦਿੱਤੇ ਗਏ। ਇਸ ਮੌਕੇ ਸਰਪੰਚ ਸਤਨਾਮ ਸਿੰਘ ਸਾਬੀ ਮੋਗਾ, ਭੁਪਿੰਦਰ ਸਿੰਘ ਸੈਣੀ, ਪਰਮਿੰਦਰ ਸਿੰਘ ਮੱਲ੍ਹੀ, ਮੋਹਨ ਲਾਲ ਭੰਡਾਰੀ, ਬਲਵਿੰਦਰ ਸਿੰਘ ਮੱਲ੍ਹੀ ਨੰਗਲ, ਰਾਜ ਕੁਮਾਰ ਸੁਖੀਜਾ, ਸਤਨਾਮ ਸਿੰਘ ਕੌਹਜਾ, ਜਸਵੀਰ ਸਿੰਘ ਸੈਣੀ, ਗੁਰਮੀਤ ਸਿੰਘ ਹੰਸ, ਬਿੱਲਾ ਸਨੌਰਾ, ਨੰਬਰਦਾਰ ਸਾਹਿਬ ਸਿੰਘ ਟਾਂਡੀ, ਸਰਪੰਚ ਹਰਜਿੰਦਰ ਸਿੰਘ ਗੀਗਨਵਾਲ, ਸਰਪੰਚ ਮੁਕੇਸ਼ ਚੰਦਰ ਰਾਣੀ ਭੱਟੀ, ਓਮ ਪ੍ਰਕਾਸ਼ ਸੈਣੀ ਭੂੰਦੀਆਂ, ਰਛਪਾਲ ਸਿੰਘ ਜੱਫਲਾਂ, ਕਮਲਜੀਤ ਸਿੰਘ ਜੱਫਲ-ਝਿੰਗੜ, ਸਰਪੰਚ ਅਸ਼ੋਕ ਕੁਮਾਰ ਖੋਜਪੁਰ, ਸੁਰਿੰਦਰ ਸਿੰਘ ਸ਼ਿੰਦਾ ਸੁਦਾਣਾ, ਬਲਵੀਰ ਸਿੰਘ ਬਿੱਟੂ ਬਹਿਰਾਮ, ਮਨਜੀਤ ਸਰੋਆ, ਥਾਣਾ ਮੁਖੀ ਕੁਲਵਿੰਦਰ ਸਿੰਘ ਭੋਗਪੁਰ, ਮਨਜੀਤ ਸਿੰਘ ਪਾਬਲਾ ਐਕਸੀਅਨ, ਸਰਪੰਚ ਲਖਵਿੰਦਰ ਕੌਰ ਮਾਧੋਪੁਰ, ਸਕੱਤਰ ਸਿੰਘ ਚੱਕ ਸ਼ਕੂਰ, ਸਰਪੰਚ ਕੁਲਦੀਪ ਕੌਰ ਆਲਮਗੀਰ, ਭੁਪਿੰਦਰ ਸਿੰਘ ਪੀ.ਏ. ਟੂ ਕੇ.ਪੀ., ਸ਼ਿਵ ਕੁਮਾਰ ਸੁਦਾਣਾ, ਰਾਜ ਰਾਣੀ ਪੰਚ ਮੋਗਾ ਤੇ ਹੋਰ ਹਾਜ਼ਰ ਸਨ। ਇਹ ਗ੍ਰਾਂਟ ਦੇ ਨਾਲ-ਨਾਲ ਮਗ-ਨਰੇਗਾ ਅਤੇ 14ਵੇਂ ਵਿੱਤ ਕਮਿਸ਼ਨ ਦੀ ਗ੍ਰਾਂਟ ਦੇ ਪੈਸੇ ਵੀ ਪੰਚਾਇਤਾਂ ਦੇ ਖਾਤੇ ਵਿਚ ਸਿੱਧੇ ਜੋੜੇ ਗਏ ਹਨ।

Previous articleਆਲ ਇੰਡੀਆ ਅੱਤਿਆਚਾਰ ਵਿਰੋਧੀ ਫਰੰਟ ਪੰਜਾਬ ਦੇ ਗੁਰਲਾਲ ਸੈਲਾ ਪ੍ਰਧਾਨ ਚੁਣੇ ਗਏ
Next articleWorld Wildlife Day: A helping hand to turtles and mangroves