ਨਕੋਦਰ (ਹਰਜਿੰਦਰ ਛਾਬੜਾ) (ਸਮਾਜ ਵੀਕਲੀ) :ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਦੋ ਮਹੀਨੇ ਤੋਂ ਉਪਰ ਦਾ ਸਮਾਂ ਹੋ ਗਿਆ ਦਿੱਲੀ ਬੈਠਿਆਂ ਨੂੰ ਪਰ ਕੇਦਰ ਸਰਕਾਰ ਅਜੇ ਤੱਕ ਬੋਲੀ ਗੂੰਗੀ ਬਣੀ ਹੋਈ ਹੈ। ਦੱਸ ਦਈਏ ਕਿ ਕਿਸਾਨ ਆਗੂ ਰਾਜੇਵਾਲ ਨੇ ਕਿਹਾ ਕਿ ਅਸੀ ਬਿੱਲ ਰੱਦ ਹੋਏ ਬਿਨਾਂ ਵਾਪਸ ਜਾਣਾ ਹੀ ਨਹੀ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦਿੱਲੀ ‘ਚ ਕਿਸਾਨੀ ਘੋਲ ਉਦੋਂ ਤੱਕ ਜਾਰੀ ਰਹੇਗਾ,ਜਦੋਂ ਤਕ ਤਿੰਨੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਅਤੇ ਐਮ. ਐਸ. ਪੀ. ਦੀ ਗਾਰੰਟੀ ਨਹੀਂ ਦਿੱਤੀ ਜਾਂਦੀ ।
ਇਸ ਦੇ ਨਾਲ ਹੀ ਰਾਜੇਵਾਲ ਨੇ ਕਿਹਾ ਕਿ ਜਿਹੜੇ ਨੌਜਵਾਨਾਂ ਨੂੰ ਪੁਲਿਸ ਨੇ ਅੰਦਰ ਬੰਦ ਕੀਤਾ ਹੈ ,ਉਨ੍ਹਾਂ ਦੇ ਕੇਸਾਂ ਦੀ ਪੈਰਵਾਈ ਖ਼ੁਦ ਯੂਨੀਅਨ ਕਰੇਗੀ ਅਤੇ ਵਕੀਲ ਇਸ ਲਈ ਤਨਦੇਹੀ ਨਾਲ ਕੰਮ ਕਰ ਰਹੇ ਹਨ ।ਕਿਉਂਕਿ ਉਹ ਸਾਡੇ ਪੁੱਤਰ ਹਨ। ਅਸੀ ਉਨ੍ਹਾਂ ਨਾਲ ਹੀ ਖੜਾਗੇ।ਜ਼ਿਕਰਯੋਗ ਹੈ ਕਿ ਖੇਤੀ ਕਾਨੂੰਨਾਂ ਦੇ ਕਰਕੇ ਕਿਸਾਨੀ ਘੋਲ ਦਾ 76ਵਾਂ ਦਿਨ ਹੈ ਪਰ ਅਜੇ ਤੱਕ ਫਿਲਹਾਲ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ । ਇਸ ਵਿਚਕਾਰ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਰੁਕਸ਼ੇਤਰ ‘ਚ ਮਹਾਪੰਚਾਇਤ ਕਰਨ ਲਈ ਪਹੁੰਚ ਸਨ । ਕਿਸਾਨਾਂ ਦੀ ਮਹਾਪੰਚਾਇਤ ਵਿਚ ਪਹੁੰਚੇ ਰਾਕੇਸ਼ ਟਿਕੈਤ ਨੇ ਕਿਹਾ ਇਹ ਅੰਦੋਲਨ ਲੰਬੇ ਸਮੇਂ ਤੱਕ ਚੱਲੇਗਾ ।ਦੱਸ ਦਈਏ ਕਿ ਉਨ੍ਹਾਂ ਸਰਕਾਰ ਨੂੰ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ ।
ਕਿਸਾਨ ਦਿੱਲੀ ਤੋਂ ਵਾਪਸ ਨਹੀਂ ਆ ਰਹੇ ਸਨ ਜਿਹੜੇ ਤਿੰਨ ਲੱਖ ਟਰੈਕਟਰ ਲੈ ਕੇ ਗਏ ਸਨ ਉਹ ਵਾਪਸ ਆ ਰਹੇ ਸਨ । ਸਰਕਾਰ ਨੂੰ ਇਸ ਭੁਲੇਖੇ ਵਿਚ ਨਹੀਂ ਰਹਿਣਾ ਚਾਹੀਦਾ ਕਿ ਕਿਸਾਨ ਵਾਪਸ ਚਲਾ ਗਿਆ ਹੈ । ਇਸ ਦੇ ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਸਾਨਾਂ ਨੂੰ ਕੋਈ ਅਪੀਲ ਨਹੀਂ ਕੀਤੀ,ਸਗੋਂ ਉਨ੍ਹਾਂ ਨੂੰ ਅੰਦੋਲਨਜੀਵੀ ਦੱਸਿਆ ਜੋ ਬਹੁਤ ਗਲਤ ਹੈ । ਰਾਕੇਸ਼ ਟਿਕੈਤ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅੰਦੋ ਲਨ ਬਾਰੇ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ । ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਕਿਸਾਨ ਦੇ ਪੁੱਤ ਹਾਂ, ਜੁਮਲੇਬਾਜ਼ ਨਹੀਂ । ਸਾਡੇ ਹੱਕ ਸਰਕਾਰ ਸਾਨੂੰ ਦੈਵੇ।।