ਬਲਦੇਵ ਰਾਹੀ ਦੇ ਲਿਖੇ ਟਰੈਕ ‘ਰੰਗਲੀ ਦੁਨੀਆਂ’ ਨੂੰ ਲੈ ਕੇ ਹਾਜ਼ਰ ਹੋਈ ਗਾਇਕਾ ਪ੍ਰਵੀਨ ਨੂਰ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਪ੍ਰਸਿੱਧ ਮੰਚ ਸੰਚਾਲਕ ਅਤੇ ਗੀਤਕਾਰ ਬਲਦੇਵ ਰਾਹੀ ਦੇ ਲਿਖੇ ਟਰੈਕ ‘ਰੰਗਲੀ ਦੁਨੀਆਂ’ ਨੂੰ ਸਰੋਤਿਆਂ ਦੀ ਕਚਿਹਰੀ ਵਿਚ ਲੈ ਕੇ ਸੁਰੀਲੀ ਅਵਾਜ਼ ਦੀ ਮਲਿਕਾ ਗਾਇਕਾ ਪ੍ਰਵੀਨ ਨੂਰ ਹਾਜ਼ਰ ਹੋਈ ਹੈ। ਜਿਸ ਦੀ ਜਾਣਕਾਰੀ ਦਿੰਦਿਆਂ ਗੀਤਕਾਰ ਬਲਦੇਵ ਰਾਹੀ ਨੇ ਦੱਸਿਆ ਕਿ ਸਾਈਂ ਪ੍ਰੋਡਕਸ਼ਨ ਅਤੇ ਸਾਈਂ ਮੰਗੇ ਸ਼ਾਹ ਜੀ ਦੀ ਮਾਣਮੱਤੀ ਪੇਸ਼ਕਸ਼ ‘ਰੰਗਲੀ ਦੁਨੀਆਂ’ ਟਰੈਕ ਨੂੰ ਬੌਬੀ ਖਾਨ ਦੀ ਮੇਹਨਤ ਸਦਕਾ ਸੰਗੀਤਕਾਰ ਸੁਨੀਲ ਵਰਮਾ ਦੇ ਸੰਗੀਤ ਵਿਚ ਸ਼ਿੰਗਾਰ ਕੇ ਸਰੋਤਿਆਂ ਦੀ ਝੋਲੀ ਪਾਇਆ ਗਿਆ ਹੈ। ਇਸ ਟਰੈਕ ਦੇ ਵੀਡੀਓ ਡਾਇਰੈਕਟਰ ਮਾਣ ਸਿੰਘ ਜੀ ਹਨ। ਇਸ ਟਰੈਕ ਲਈ ਜਨਾਬ ਹੂਸੈਨ ਜੱਸੀ ਇਟਲੀ, ਹਰਦੀਪ ਸਿੰਘ ਅਮਰ ਅਮਰੀਕਾ ਤੇ ਜਸਵੰਤ ਸਿੰਘ ਮੂੰਡੀ ਅਮਰੀਕਾ ਵਿਸ਼ੇਸ਼ ਸਹਿਯੋਗੀ ਹਨ। ਗੀਤਕਾਰ ਰਾਹੀ ਆਪਣੇ ਕਲਾਕਾਰ ਸਰਕਲ ਰਾਹੀਂ ਇਸ ਟਰੈਕ ਨੂੰ ਸ਼ੋਸ਼ਲ ਮੀਡੀਏ ਤੇ ਖੂਬ ਪ੍ਰਮੋਟ ਕਰ ਰਹੇ ਹਨ। ਆਸ ਹੈ ਕਿ ਸਰੋਤੇ ਇਸ ਟਰੈਕ ਨੂੰ ਵੱਡੀ ਸੰਗੀਤਕ ਪ੍ਰਵਾਨਗੀ ਦੇਣਗੇ।

Previous articleਗਾਇਕ ਸਰਬਜੀਤ ਫੁੱਲ ਦੇ ਟਰੈਕ ‘ਇਤਬਾਰ’ ਦੀ ਸ਼ੂਟਿੰਗ ਮੁਕੰਮਲ
Next articleਗੁਰਬਖਸ਼ ਸੌਂਕੀ ਲੈ ਕੇ ਹਾਜ਼ਰ ਹੋਇਆ ਟਰੈਕ ‘ਪੁੱਤ ਨਾਨਕ ਦਾ’