ਬਲਦਾ ਰੁੱਖ

(ਸਮਾਜ ਵੀਕਲੀ)

ਬਲਦਾ ਰੁੱਖ ਦੁੱਖੜਾ ਸੁਣਾਉਣ ਲੱਗਾ
ਧਾਹਾਂ ਮਾਰ ਕੇ ਵਾਸਤਾ ਪਾਉਣ ਲੱਗਾ।

ਓੲੇ! ਉੱਠ ਕੋਈ ਤਾਂ ਖ਼ਿਆਲ ਕਰ
ਮੇਰੇ ਧੀਆਂ ਪੁੱਤਾਂ ਦਾ ਵੀ ਧਿਆਨ ਧਰ।

ਕਿਉਂ ਲਾਲਚ ਦਾ ਕੁਹਾੜਾ ਚਲਾ ਕੇ ਵੇ
ਸਾਡੇ ਗਿਰਾਂ ਨੂੰ ਕਬਰਸਤਾਨ ਬਣਾਉਣ ਲੱਗਾਂ।

ਤਿਣਕਾ ਤਿਣਕਾ ਜੋੜ ਘਰ ਜੋ ਬਣਾਏ
ਕਿਉਂ ਵਾਂਗ ਸੁੱਕੇ ਪੱਤਿਆਂ ੳਡਾਉਣ ਲੱਗਾਂ।

ਮੇਰੇ ਤੋਂ ਹੀ ਲੈ ਕੇ ਤੂੰ ਸਾਹ ਉਧਾਰੇ
ਅੱਜ ਮੈਨੂੰ ਹੀ ਬਲੀ ਚੜ੍ਹਾਉਣ ਲੱਗਾਂ।

ਖਾ ਕੇ ਸਾਡੀਆਂ ਹੀ ਜੜ੍ਹਾਂ ਤੂੰ
ਸਾਡੇ ਤੇ ਹੀ ਤਾਕਤ ਅਜ਼ਮਾਉਣ ਲੱਗਾਂ।

ਉੱਡਾ ਕੇ ਮੇਰੇ ਬੋਟਾ ਦੀਆਂ ਨੀਂਦਰੁ ਤੂੰ
ਆਪ ਨਿਵਾਰੀ ਪਲੰਘ ਤੇ ਸੌਣ ਲੱਗਾਂ।

ਪਾਈਆਂ ਮਹਿੰਗੀਆ ਪੁਸ਼ਾਕਾਂ ਵੀ ਸਾਡੀਆਂ
ਫਿਰ ਕਿਸ ਗੱਲ ਦਾ ਰੋਅਬ ਜਮਾਉਣ ਲੱਗਾਂ।

ਠੰਢੀਆਂ ਹਵਾਵਾਂ ਦੇ ਜੋ ਤੂੰ ਬੁੱਲੇ ਮਾਣੇ
ਮੈਂ ਘੇਰ ਉਹ ਪੌਣਾਂ ਲਿਆਉਣ ਲੱਗਾਂ।

ਭਿਆਨਕ ਬਿਮਾਰੀਆਂ ਤੋਂ ਬਚਣ ਲਈ
ਸਾਡਾ ਹੀ ਖ਼ੂਨ ਚੂਸ ਅਰਕ ਬਣਾਉਣ ਲੱਗਾਂ।

ਅਸੀਂ ਤਾਂ ਤੇਰੇ ਲਈ ਹੀ ਪੈਦਾ ਹੋਏ ਹਾਂ
“ਪ੍ਰੀਤ” ਕਿਉਂ ਤੂੰ ਅਕ੍ਰਿਤਘਣ ਅਖਵਾਉਣ ਲੱਗਾਂ।

ਪ੍ਰੀਤ ਪ੍ਰਿਤਪਾਲ OFC
ਸੰਗਰੂਰ
7710712193

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੱਕੀ ਦੀ ਰੋਟੀ ਸਰ੍ਹੋਂ ਦਾ ਸਾਗ
Next articleਪੰਚਾਇਤੀ ਫੰਡਾਂ ਚ ਗੜਬੜ ਕਰਨ ਦੇ ਦੋਸ਼ਾਂ ‘ਚ ਵਿਜੀਲੈਂਸ ਬਿਊਰੋ ਵੱਲੋਂ BDPO ਸਮੇਤ ਤਿੰਨ ਪੰਚਾਇਤ ਸਕੱਤਰਾਂ ਖਿਲਾਫ ਮਕੱਦਮਾ ਦਰਜ