ਬਰਨਾਲਾ: ਕਿਸਾਨਾਂ ਦਾ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਭੁੱਖ ਹੜਤਾਲ ਜਾਰੀ

ਬਰਨਾਲਾ (ਸਮਾਜ ਵੀਕਲੀ) : ਤਿੰਨ ਖੇਤੀ ਵਿਰੋਧੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਚੱਲ ਰਹੇ ਸਾਂਝੇ ਕਿਸਾਨ ਸੰਘਰਸ਼ ਦੌਰਾਨ ਭੁੱਖ ਹੜਤਾਲ ਜਾਰੀ ਰਹੀ| ਅੱਜ ਦੇ ਇਕੱਠ ਨੂੰ ਕਿਸਾਨ ਆਗੂਆਂ ਬਲਵੰਤ ਸਿੰਘ ਉੱਪਲੀ, ਪ੍ਰੇਮਪਾਲ ਕੌਰ, ਚਰਨਜੀਤ ਕੌਰ, ਬਾਬੂ ਸਿੰਘ ਖੁੱਡੀਕਲਾਂ, ਨੇਕਦਰਸ਼ਨ ਸਿੰਘ, ਕਰਨੈਲ ਸਿੰਘ ਗਾਂਧੀ, ਨਿਰਭੈ ਸਿੰਘ ਗਿਆਨੀ, ਬਾਰਾ ਸਿੰਘ ਬਦਰਾ, ਹਰਚਰਨ ਚੰਨਾ, ਅਨੀਤਾ ਮੱਟੂ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਿਸਾਨ ਮੁਲਾਜ਼ਮ ਵਿਰੋਧੀ ਨੀਤੀਆਂ ਖਿਲ਼ਾਫ ਗੁੱਸਾ ਹੋਰ ਵਧੇਰੇ ਤੀਬਰਤਾ ਨਾਲ ਸੜਕਾਂ ਤੇ ਨਿਕਲ ਰਿਹਾ ਹੈ|

ਬੁਲਾਰਿਆਂ ਕਿਹਾ ਕਿ 12 ਜਨਵਰੀ ਤੱਕ ਜਾਗਰੂਕਤਾ ਹਫ਼ਤਾ ਮੁਹਿੰਮ ਸ਼ੁਰੂ ਹੋ ਚੁੱਕੀ ਹੈ| ਅੱਜ ਵੀ ਬਹੁਤ ਸਾਰੇ ਪਿੰਡਾਂ ਵਿੱਚ ਟਰੈਕਟਰ ਮਾਰਚ ਰਾਹੀਂ ਪਿੰਡਾਂ ਨੂੰ ਲਾਮਬੰਦ ਕਰਨ ਦੀ ਮੁਹਿੰਮ ਜਾਰੀ ਰਹੀ| ਅੱਜ ਭੁੱਖ ਹੜਤਾਲ ਉੱਪਰ ਬੈਠਣ ਵਾਲੇ ਜਥੇ ਵਿੱਚ ਸ਼ਿੰਦਰ ਸਿੰਘ, ਗੁਰਚਰਨ ਸਿੰਘ, ਜਗਰਾਜ ਸਿੰਘ, ਬੇਅੰਤ ਸਿੰਘ, ਨਾਜਮ ਸਿੰਘ ਸ਼ਾਮਲ ਹੋਏ| ਵੱਖ-ਵੱਖ ਪਿੰਡਾਂ/ਸ਼ਹਿਰੀ ਸੰਸਥਾਵਾਂ ਵੱਲੋਂ ਲੰਗਰ ਦੀ ਸੇਵਾ ਨਿਰਵਿਘਨ ਜਾਰੀ ਰਹੀ| ਨਰਿੰਦਪਾਲ ਸਿੰਗਲਾ, ਲੱਧਾ ਸਿੰਘ, ਸੁਦਰਸ਼ਨ ਗੁੱਡੂ ਨੇ ਇਨਕਲਾਬੀ ਗੀਤ ਪੇਸ਼ ਕੀਤੇ |

Previous articleਕੇਜਰੀਵਾਲ ਸਰਕਾਰ ਦੀ ਗਲਤੀ ਕਾਰਨ ਸਫ਼ਾਈ ਸੇਵਕ ਹੜਤਾਲ ’ਤੇ: ਗੁਪਤਾ
Next articleਖੇਤੀ ਕਾਨੂੰਨ ਰੱਦ ਕਰਨ ਿਬਨਾਂ ਕੋਈ ਹੱਲ ਨਹੀਂ: ਪ੍ਰਿਯੰਕਾ