ਲੰਡਨ, (ਰਾਜਵੀਰ ਸਮਰਾ) (ਸਮਾਜ ਵੀਕਲੀ) – ਬਰਤਾਨੀਆ ਦੇ ਸਿੱਖਿਆ ਵਿਭਾਗ ਵਲੋਂ ਕੋਰੋਨਾ ਵਾਇਰਸ ਕਾਰਨ ਇਮਤਿਹਾਨਾਂ ‘ਤੇ ਰੋਕ ਲਗਾਉਣ ਤੋਂ ਬਾਅਦ ਨਤੀਜੇ ਐਲਾਨੇ ਗਏ ਹਨ, ਜਿਨ੍ਹਾਂ ਵਿਚ 280000 ਨੂੰ ਇਕ ਗਰੇਡ ਘੱਟ ਦਿੱਤਾ ਗਿਆ ਹੈ | ਜਿਸ ਨੂੰ ਲੈ ਕੇ ਵਿਦਿਆਰਥੀਆਂ ਵਿਚ ਨਿਰਾਸ਼ਾ ਪਾਈ ਜਾ ਰਹੀ ਹੈ | ਨਤੀਜਿਆਂ ਅਨੁਸਾਰ 35.6 ਫ਼ੀਸਦੀ ਨੂੰ ਇਕ ਗਰੇਡ ਘੱਟ, 3.3 ਫ਼ੀਸਦੀ ਨੂੰ ਦੋ ਅਤੇ 0.2 ਫ਼ੀਸਦੀ ਨੂੰ ਤਿੰਨ ਗਰੇਡ ਘੱਟ ਦਿੱਤੇ ਗਏ ਹਨ |
ਜਿਸ ਅਨੁਸਾਰ ਕੁੱਲ 40 ਫ਼ੀਸਦੀ ਏ-ਲੈਵਲ ਨਤੀਜਿਆਂ ਦੇ ਗਰੇਡ ਘਟੇ ਹਨ | ਲਗਪਗ 2 ਲੱਖ 80 ਹਜ਼ਾਰ ਵਿਦਿਆਰਥੀ ਪ੍ਰਭਾਵਿਤ ਹੋਏ ਹਨ | ਕੋਵਿਡ-19 ਕਾਰਨ ਰੱਦ ਹੋਏ ਇਮਤਿਹਾਨਾਂ ਕਾਰਨ ਅਧਿਆਪਕਾਂ ਨੂੰ ਹੀ ਵਿਦਿਆਰਥੀਆਂ ਦੇ ਸੈੱਟ ਪੇਪਰਾਂ ਅਤੇ ਉਨ੍ਹਾਂ ਦੇ ਰੈਂਕਾਂ ਅਨੁਸਾਰ ਗਰੇਡ ਦਰਜ਼ ਕਰਵਾਉਣ ਲਈ ਕਿਹਾ ਸੀ | ਸਰਕਾਰ ਦੀ ਇਸ ਨਵੀਂ ਨੀਤੀ ਦੀ ਦੇਸ਼ ਭਰ ‘ਚ ਆਲੋਚਨਾ ਹੋ ਰਹੀ ਹੈ |