(ਸਮਾਜ ਵੀਕਲੀ)
ਧਰਮੀ ਕੂੜ ਘਝੋਲੇ ਨੇ ਕਰਿਆ ਹੈ ਬਦਨਾਮ ਬਨਾਰਸ।
ਲਾਲਚ ਭਰੇ ਭੜੋਲੇ ਨੇ ਕਰਿਆ ਹੈ ਬਦਨਾਮ ਬਨਾਰਸ।
ਸੁਰਗਾਂ ਦਾ ਜੋ ਰਾਹ ਦਰਸਾਉਂਦਾ ਗੇੜ ਚੁਰਾਸੀ ਕੱਟਦੈ ਝੱਟ,
ਰਬ ਦੇ ਏਸ ਵਿਚੋਲੇ ਨੇ ਕਰਿਆ ਹੈ ਬਦਨਾਮ ਬਨਾਰਸ।
ਕਰਮ ਧਰਮ ਤੇ ਪੁੰਨ ਪਖੰਡ ਦੀ ਕੈਸੀ ਕੋਝੀ ਬੁਣਤ ਬੁਣੀ ,
ਲੁਕੇ ਸੱਚ ਹੇਠ ਓਹਲੇ ਨੇ ਕਰਿਆ ਹੈ ਬਦਨਾਮ ਬਨਾਰਸ।
ਅਜ਼ਲਾਂ ਤੋਂ ਹੀ ਵਿਦਿਆ ਦਾ ਜੋ ਕੇਂਦਰ ਸੀ ਤੇ ਅੱਜ ਵੀ ਹੈ,
ਚਿਨਿਆਂ ਦੇ ਵਿੱਚ ਗੋਲੇ ਨੇ ਕਰਿਆ ਹੈ ਬਦਨਾਮੀ ਬਨਾਰਸ।
ਸਾਖ ਘਟਾਈ ਜਾਂਦੇ ਇਸਦੀ, ਇਸਦੇ ਪਹਿਰੇਦਾਰ ਬਣੇ,
ਫਿਰਕਾ ਵਾਦੀ ਫੋਲੇ ਨੇ ਕਰਿਆ ਹੈ ਬਦਨਾਮ ਬਨਾਰਸ।
ਇੱਕ ਝੰਡੇ ਦੇ ਹੇਠਾਂ ਇਸਨੂੰ ਸ਼ਾਇਦ ਲੈਣ ਦੀ ਮਨਸ਼ਾ, ਤੇ,
ਵਾਧੂ ਦੇ ਬੜਬੋਲੇ ਨੇ ਕਰਿਆ ਹੈ ਬਦਨਾਮ ਬਨਾਰਸ।
‘ਬੋਪਾਰਾਏ’ਬਹੁਤ ਅਮੀਰੀ ਬਖਸ਼ੀ ਇਸਨੂੰ ਕੁਦਰਤ ਨੇ,
ਐਪਰ ਲੋਟੂ ਟੋਲੇ ਨੇ ਕਰਿਆ ਹੈ ਬਦਨਾਮ ਬਨਾਰਸ।
ਭੁਪਿੰਦਰ ਸਿੰਘ ਬੋਪਾਰਾਏ
ਸੰਗਰੂਰ
ਮੋ. 97797-91442
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly