ਬਦਲ ਰਹੀ ਜੀਵਨਸ਼ੈਲੀ

(ਸਮਾਜ ਵੀਕਲੀ)

ਜ਼ਿੰਦਗੀ ਖ਼ੂਬਸੂਰਤ ਹੈ ।ਪੱਛਮੀ ਸਭਿਆਚਾਰ ‘ਚ ਅਸੀਂ ਬਹੁਤ ਜ਼ਿਆਦਾ ਹੰਡ ਗਏ ਹਾਂ। ਸਾਡੀ ਜੀਵਨ ਸ਼ੈਲੀ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਚੁੱਕਿਆ ਹੈ। ਜਿਸ ਕਾਰਨ ਅਸੀਂ ਤਰ੍ਹਾਂ-ਤਰ੍ਹਾਂ ਦੀ ਬੀਮਾਰਿਆਂ ਜਿਵੇਂ ਦਿਲ ਰੋਗ, ਕੈਂਸਰ, ਸ਼ੂਗਰ, ਦਮਾ ,ਵਰਗੀ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ। ਵਾਤਾਵਰਣ ਵੀ ਪ੍ਰਦੂਸ਼ਿਤ ਹੋ ਚੁੱਕਿਆ ਹੈ। ਫ਼ੈਕਟਰੀਆਂ ਦੀ ਚਿਮਨੀਆਂ ਵਿਚੋਂ ਨਿਕਲਣ ਵਾਲਾ ਧੂੰਆਂ ਤਰ੍ਹਾਂ ਤਰ੍ਹਾਂ ਦੇ ਰੋਗ ਪੈਦਾ ਕਰ ਰਿਹਾ ਹੈ । ਜਿਸ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ਝੋਨੇ ਦੀ ਕਟਾਈ ਦਾ ਸੀਜਨ ਸ਼ੁਰੂ ਹੋਣ ਵਾਲਾ ਹੈ। ਹਾਲਾਂਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਕਿਹਾ ਜਾਂਦਾ ਹੈ ਕਿ ਪਰਾਲੀ ਨੂੰ ਨਾ ਸਾੜੋ। ਫਿਰ ਵੀ ਕਿਸਾਨ ਪਰਾਲੀ ਨੂੰ ਅੱਗ ਲਗਾਉਂਦੇ ਹਨ। ਜਿਸ ਕਾਰਨ ਸਾਰਾ ਵਾਤਾਵਰਣ ਪ੍ਰਦੂਸ਼ਿਤ ਹੋ ਜਾਂਦਾ ਹੈ।

ਕੋਈ ਸਮਾਂ ਹੁੰਦਾ ਸੀ ਜਦੋਂ ਸਾਰਾ ਹੀ ਪਰਿਵਾਰ ਜਲਦੀ ਉਠਦਾ ਸੀ। ਜਲਦੀ ਸਵੇਰੇ ਉੱਠ ਕੇ ਸੈਰ ਕੀਤੀ ਜਾਂਦੀ ਸੀ।ਕਸਰਤ ਕੀਤੀ ਜਾਂਦੀ ਸੀ। ਹੱਥੀਂ ਕੰਮ ਕਰਨ ਨੂੰ ਤਰਜੀਹ ਦਿੱਤੀ ਜਾਂਦੀ ਸੀ। ਡਿਊਟੀ ਜਾਣ ਤੋਂ ਪਹਿਲੇ ਖੇਤਾਂ ਵਿਚ ਕੰਮ ਨਬੇੜ ਲਿਆ ਜਾਂਦਾ ਸੀ। ਸਾਰੇ ਪਰਿਵਾਰਿਕ ਮੈਂਬਰ ਖੇਤਾਂ ਵਿਚ ਕੰਮ ਕਰਨ ਨੂੰ ਤਰਜੀਹ ਦਿੰਦੇ ਸਨ। ਘਰ ਵਿਚ ਔਰਤਾਂ ਸੁਹਾਣੀਆਂ ਰੋਟੀ ਬਣਾ ਕੇ ਖੇਤਾਂ ਵਿੱਚ ਸਮੇਂ ਸਿਰ ਲੈ ਕੇ ਜਾਂਦੀਆਂ ਸਨ। ਪਿਆਰ ਬਹੁਤ ਸੀ। ਇਕ ਦੂਜੇ ਦਾ ਆਦਰ-ਸਤਿਕਾਰ ਕੀਤਾ ਜਾਂਦਾ ਸੀ। ਸਰੀਰ ਬਿਲਕੁਲ ਤੰਦਰੁਸਤ ਸਨ। ਜੰਕ ਫੂਡ ਭਾਵ ਬਾਹਰ ਦੇ ਖਾਣੇ ਦਾ ਬਿਲਕੁਲ ਵੀ ਨਹੀਂ ਪਤਾ ਸੀ । ਦੁਪਹਿਰ ਦੇ ਵੇਲੇ ਘਰ ਚ ਬਣਾਇਆ ਗਿਆ ਬੁਰਾ ( ਚਿੰਨੀ) ਚੌਲਾਂ ਨਾਲ ਦੇਸੀ ਘਿਓ ਪਾ ਕੇ ਖਾਧਾ ਜਾਂਦਾ ਸੀ। ਜਾਂ ਸ਼ੱਕਰ ਨੂੰ ਤਰਜੀਹ ਦਿੱਤੀ ਜਾਂਦੀ ਸੀ ।ਜਾਂ ਫਿਰ ਰੋਟੀ ਤੋਂ ਬਾਅਦ ਗੁੜ ਖਾਇਆ ਜਾਂਦਾ ਸੀ। ਇਹ ਸਾਰੀਆਂ ਹੀ ਚੀਜ਼ਾਂ ਸ਼ੁੱਧ ਹੁੰਦੀਆਂ ਸਨ। ਕਿਸੇ ਵੀ ਤਰ੍ਹਾਂ ਦਾ ਕੈਮੀਕਲ ਜਾਂ ਰਸਾਇਣਕ ਪਦਾਰਥ ਪਾ ਕੇ ਇਹਨਾਂ ਚੀਜ਼ਾਂ ਨੂੰ ਤਿਆਰ ਨਹੀਂ ਸੀ ਕੀਤਾ ਜਾਂਦਾ। ਲੋਕ ਬੀਮਾਰ ਵੀ ਬਹੁਤ ਘੱਟ ਹੁੰਦੇ ਸਨ। ਤਕਰੀਬਨ ਲੰਮੀ ਉਮਰ ਭਾਵ( 90 ਸਾਲ) ਤੋਂ ਵੱਧ ਹੰਡਾ ਕੇ ਜਾਂਦੇ ਸਨ। ਵਾਤਾਵਰਣ ਵੀ ਬੜਾ ਸ਼ੁਧ ਹੁੰਦਾ ਸੀ। ਪੈਸੇ ਦੀ ਹੋੜ੍ਹ ਨਹੀਂ ਸੀ। ਜਦੋਂ ਕੋਈ ਵਿਆਹ-ਸ਼ਾਦੀ ਹੁੰਦੀ ਸੀ ਤਾਂ ਲੱਡੂ-ਜਲੇਬੀਆਂ ਬਣਾਈਆਂ ਜਾਂਦੀਆਂ ਸਨ।

ਸਮਾਂ ਬਦਲਿਆ। ਲੋਕਾਂ ਨੇ ਬਾਹਰ ਦੇ ਖਾਣੇ ਨੂੰ ਤਰਜੀਹ ਦੇਣੀ ਸ਼ੁਰੂ ਕਰ ਦਿੱਤੀ। ਘਰ ਦੇ ਬਣੇ ਖਾਣੇ ਨੂੰ ਬਿਲਕੁੱਲ ਵੀ ਤਰਜੀਹ ਨਹੀਂ ਦਿੱਤੀ ਜਾਂਦੀ। ਤਕਰੀਬਨ ਖਾਣ-ਪੀਣ ਵਾਲੀਆਂ ਸਾਰੀਆਂ ਚੀਜ਼ਾਂ ਵਿੱਚ ਮਿਲਾਵਟ ਦਾ ਬਹੁਤ ਬੋਲਬਾਲਾ ਹੈ। ਘਰੇਲੂ ਖਰੀਦਾਰੀ ਲਈ ਜਦੋਂ ਅਸੀਂ ਬਾਹਰ ਜਾਂਦੇ ਹਾਂ ਤਾਂ ਅਸੀਂ ਤਰ੍ਹਾਂ-ਤਰ੍ਹਾਂ ਦੇ ਜੰਕ ਫੂਡ ਖਾਣ ਨੂੰ ਤਰਜੀਹ ਦਿੰਦੇ ਹਨ। ਜਦੋਂ ਅਸੀ ਜੰਕ ਫੂਡ ਖਾਂਦੇ ਹਨ ਤਾਂ ਅਸੀਂ ਦੇਖਦੇ ਹਾਂ ਕਿ ਉਸ ਵਿੱਚ ਕਈ ਤਰ੍ਹਾਂ ਦੇ ਰੰਗ ਦਾਰ ਪਦਾਰਥ ਪਾਏ ਜਾਂਦੇ ਹਨ। ਜਿਸ ਕਾਰਨ ਉਹ ਜ਼ਾਇਕੇਦਾਰ ਹੋ ਜਾਂਦਾ ਹੈ। ਘਟੀਆ ਰਿਫਾਈਂਡ ਤੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਹਨਾਂ ਨੂੰ ਸਾਡੀ ਸਿਹਤ ਤੋਂ ਕੀ ਲੈਣਾ। ਰਸਾਇਣਿਕ ਪਦਾਰਥਾਂ ਦਾ ਬਾਹਰੀ ਖਾਣੇ ਵਿੱਚ ਬੇਤਹਾਸ਼ਾ ਇਸਤੇਮਾਲ ਹੁੰਦਾ ਹੈ। ਪ੍ਰਸ਼ਾਸ਼ਨ ਵੀ ਇਨ੍ਹਾਂ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਹੈ।

ਤਿਉਹਾਰਾਂ ਦੇ ਸੀਜਨ ਵੇਲੇ ਸਿਹਤ ਮੰਤਰਾਲਾ ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਤੇ ਮਿਲਾਵਟੀ ਖੋਆ ਫੜਦਾ ਹੈ। ਫਿਰ ਇਨ੍ਹਾਂ ਤੇ ਵਿਭਾਗੀ ਕਾਰਵਾਈ ਹੁੰਦੀ ਹੈ। ਸਰਕਾਰਾਂ ਨੂੰ ਹਰ ਸਾਲ ਮਿਠਾਈ ਦੀ ਦੁਕਾਨਾਂ ਦੇ ਸੈਂਪਲ ਭਰਨੇ ਚਾਹੀਦੇ ਹਨ। ਸਿਰਫ ਤਿਉਹਾਰਾਂ ਦੇ ਸੀਜ਼ਨ ਵਿੱਚ ਹੀ ਨਹੀਂ । ਕੁਇੰਟਲਾਂ ਦੇ ਹਿਸਾਬ ਨਾਲ ਨਕਲੀ ਦੁੱਧ ,ਖੋਆ, ਪਨੀਰ ਤਿਉਹਾਰਾਂ ਦੇ ਸੀਜਨ ਵਿੱਚ ਸਿਹਤ ਮੰਤਰਾਲਾ ਜ਼ਬਤ ਕਰਦਾ ਹੈ। ਅੱਜ ਹਰ ਖਾਣ ਵਾਲੀ ਚੀਜ਼ ਵਿਚ ਮਿਲਾਵਟ ਹੈ। ਸੁਨਣ ਵਿੱਚ ਵੀ ਆਉਂਦਾ ਹੈ ਕਿ ਦੁੱਧ ਵਿੱਚ ਤਰ੍ਹਾਂ-ਤਰ੍ਹਾਂ ਦੇ ਕੈਮਿਕਲ ਰਸਾਇਣਿਕ ਪਦਾਰਥ ਮਿਲਾ ਕੇ ਵੇਚਿਆ ਜਾ ਰਿਹਾ ਹੈ। ਕਈ ਵਾਰ ਤਾਂ ਕੈਮਿਕਲ ਪਦਾਰਥਾਂ ਨੂੰ ਮਿਲਾਉਂਦੇ ਹੋਇਆਂ ਦੀ ਵੀਡੀਓ ਵੀ ਦੇਖਣ ਨੂੰ ਮਿਲਦੀ ਹੈ। ਜੋ ਇਹ ਕੈਮੀਕਲ ਪਦਾਰਥ ਨਾਲ ਇਹ ਨਿਰਾਂ ਹੀ ਜ਼ਹਿਰ ਹਨ। ਜਿਨ੍ਹਾਂ ਵਿੱਚ ਇਹ ਦੁਕਾਨਦਾਰ ਕੈਮੀਕਲ ਰਸਾਇਣਿਕ ਪਦਾਰਥ ਨਾਲ ਤਿਆਰ ਕੀਤੀ ਹੋਈ ਸਮੱਗਰੀ ਪਰੋਸਦੇ ਹਨ ,ਉਹ ਪਲੇਟਾਂ ਵੀ ਕਿਹੜਾ ਸਾਫ਼ ਹੁੰਦੀਆਂ ਹਨ ।ਗੰਦੇ ਪਾਣੀ ਵਿਚ ਧੋ ਕੇ ਪਲੇਟਾਂ ਵਿਚ ਖਾਣਾ ਪਰੋਸਿਆ ਜਾਂਦਾ ਹੈ।

ਜਿਸ ਨਾਲ ਅੱਜ ਦਾ ਇਨਸਾਨ ਤਰ੍ਹਾਂ ਤਰ੍ਹਾਂ ਦੀਆਂ ਨਾਮੁਰਾਦ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਖਬਰ ਪੜ੍ਹਨ ਨੂੰ ਮਿਲੀ ਕਿ ਜੂਸ ਵਿੱਚ ਅਨਾਰ ਦੀ ਥਾਂ ਕੋਈ ਰਸਾਇਣਿਕ ਪਦਾਰਥ ਪਾ ਕੇ ਉਸ ਨੂੰ ਲਾਲ ਕਰ ਦਿੱਤਾ ਜਾਂਦਾ ਹੈ। ਕਿਸੇ ਵੀ ਮੈਰਿਜ ਪੈਲੇਸ ਜਾਂ ਕੋਈ ਵੀ ਪਾਰਟੀ ਵਿੱਚ ਚਲੇ ਜਾਓ, ਬਚਿਆਂ ਦੇ ਨਾਲ-ਨਾਲ ਮਾਂ ਬਾਪ ਵੀ ਜੰਕ ਫੂਡ ਨੂੰ ਬਹੁਤ ਤਰਜੀਹ ਦਿੰਦੇ ਹਨ। ਜਿਸ ਕਾਰਨ ਲੋਕ ਬੇਵਕਤੀ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਮੋਟਾਪੇ ਦਾ ਸ਼ਿਕਾਰ ਹੋ ਰਹੇ ਹਨ। ਇਨ੍ਹਾਂ ਤੋਂ ਬਚਣ ਲਈ ਇਨਸਾਨ ਨੂੰ ਆਪਣੀ ਜੀਵਨ ਸ਼ੈਲੀ ਵਿੱਚ ਬਦਲਾਅ ਕਰਨਾ ਪਵੇਗਾ। ਸਵੇਰੇ ਜਲਦੀ ਉੱਠ ਕੇ ਸੈਰ, ਕਸਰਤ ਕਰਨੀ ਚਾਹੀਦੀ ਹੈ। ਘਰ ਦੇ ਬਣੇ ਖਾਣੇ ਨੂੰ ਤਰਜੀਹ ਦੇਣੀ ਚਾਹੀਦੀ ਹੈ। ਸਵੇਰੇ ਤਾਜ਼ੇ ਫ਼ਲਾਂ ਨੂੰ ਤਰਜੀਹ ਦੇਣੀ ਚਾਹੀਦੀ ਹੈ । ਘਰ ਦਾ ਬਣਿਆ ਹੋਇਆ ਸਾਫ਼ ਸੁਥਰਾ ਸੰਤੁਲਿਤ ਭੋਜਨ ਖਾਣਾ ਚਾਹੀਦਾ ਹੈ। ਸਮੇਂ-ਸਮੇਂ ਸਿਰ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਚੇਤੇ ਕਰਵਾ ਦੇਈਏ ਕਿ ਜੇ ਸਿਹਤ ਹੈ ਤਾਂ ਜਹਾਨ ਹੈ।

ਸੰਜੀਵ ਸਿੰਘ ਸੈਣੀ

ਮੋਹਾਲੀ 7888966168

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਨਵਾਂ ਦੇਸ਼ ਕੋਈ ਵੱਸਣ ਲੱਗਾ