ਬਠਿੰਡਾ: ਮਹਿੰਦਰਾ ਦੇ ਸ਼ੋਅਰੂਮ ’ਚ ਭਿਆਨਕ ਅੱਗ, ਸੈਂਕੜੇ ਗੱਡੀਆਂ ਸੜੀਆਂ

ਬਠਿੰਡਾ (ਸਮਾਜ ਵੀਕਲੀ): ਇਥੇ ਮਾਨਸਾ ਰੋਡ ’ਤੇ ਮਹਿੰਦਰਾ ਸ਼ੋਅਰੂਮ ਵਿਚ ਅੱਜ ਸਵੇਰੇ ਭਿਆਨਕ ਅੱਗ ਲੱਗ ਗਈ। ਹਾਦਸੇ ਸਮੇਂ ਇਸ ਦੋ ਮੰਜ਼ਿਲਾ ਇਮਾਰਤ ਵਿੱਚ ਸੈਂਕੜੇ ਗੱਡੀਆਂ ਸਨ। ਅੱਗ ਤੋਂ ਬਚਾਅ ਲਈ ਮੌਕੇ ‘ਤੇ ਪਹੁੰਚੀਆਂ ਕਰੀਬ ਪੌਣੀ ਦਰਜਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਬੜੀ ਮੁਸ਼ਕਲ ਨਾਲ ਅੱਗ ‘ਤੇ ਕਾਬੂ ਪਾਇਆ। ਅੱਗ ਨਾਲ ਨੁਕਸਾਨੀਆਂ ਗੱਡੀਆਂ ਦੀ ਸਹੀ ਗਿਣਤੀ ਅਤੇ ਅੱਗ ਲੱਗਣ ਦੇ ਕਾਰਨ ਬਾਰੇ ਅਜੇ ਤੱਕ ਕੋਈ ਪਤਾ ਨਹੀਂ ਲੱਗ ਸਕਿਆ।

Previous articleਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਕਰੋਨਾ
Next articleਇੰਸਪੈਕਟਰ ਦੀ ਸ਼ਿਕਾਇਤ ’ਤੇ ਮੁੰਬਈ ਦੇ ਸਾਬਕਾ ਪੁਲੀਸ ਕਮਿਸ਼ਨਰ ਖ਼ਿਲਾਫ਼ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ