ਪੁਲਿਸ ਜਾਂਚ ਵਿੱਚ ਜੁਟੀ, ਕਤਲ ਦੇ ਕਾਰਨਾਂ ਦਾ ਖੁਲਾਸਾ ਨਹੀਂ ਹੋਇਆ
ਹੁਸੈਨਪੁਰ (ਸਮਾਜ ਵੀਕਲੀ) (ਕੌੜਾ)- ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਸ਼ਿਕਾਰਪੁਰ ‘ਚ ਵੀਰਵਾਰ ਨੂੰ ਘਰ ਵਿਚ ਰਹਿੰਦੇ ਬਜੁਰਗ ਪਤੀ ਪਤਨੀ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਗਲਾ ਕੱਟ ਕੇ ਹੱਤਿਆ ਕਰ ਦਿੱਤੀ ਗਈ। ਇਸ ਵਾਰਦਾਤ ਦਾ ਉਸ ਸਮੇ ਪਤਾ ਲੱਗਾ ਜਦੋ ਉਹਨਾ ਦੇ ਗੁਆਢੀ ਨੇ ਉਹਨਾ ਦੀਆ ਲਾਸ਼ਾ ਪਈਆ ਦੇਖੀਆ। ਇਸ ਘਟਨਾ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ ਹੈ।ਜਿਵੇਂ ਹੀ ਇਸ ਘਟਨਾ ਦਾ ਪਤਾ ਲੱਗਿਆ, ਐਸ ਪੀ ਹੈਡ ਕੁਆਟਰ ਮਨਦੀਪ ਸਿੰਘ ਸਿੱਧੂ ,ਐਸ ਪੀ ਸਰਬਜੀਤ ਸਿੰਘ, ਡੀ ਐਸ ਪੀ ਸਰਵਣ ਸਿੰਘ ਬੱਲ ਸੁਲਤਾਨਪੁਰ ਲੋਧੀ, ਥਾਣਾ ਇੰਚਾਰਜ ਸਰਬਜੀਤ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ‘ਤੇ ਪਹੁੰਚ ਗਏ। ਡੀਐਸਪੀ ਸਰਵਨ ਸਿੰਘ ਬੱਲ ਅਤੇ ਐਸਐਚਓ ਸਰਬਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਘਟਨਾ ਦੇ ਵੱਖ ਵੱਖ ਪਹਿਲੂਆਂ ਤੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਰਨੈਲ ਸਿੰਘ ਪੁੱਤਰ ਭਜਨ ਸਿੰਘ 75 ਸਾਲ ਅਤੇ ਉਸਦੀ 65 ਸਾਲਾ ਪਤਨੀ ਜੋਗਿੰਦਰ ਕੌਰ ਵਜੋਂ ਹੋਈ ਹੈ। ਉਸਨੇ ਦੱਸਿਆ ਕਿ ਮ੍ਰਿਤਕ ਦਾ ਇੱਕ ਲੜਕਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਦੂਸਰਾ ਲੜਕਾ ਬਲਵਿੰਦਰ ਸਿੰਘ ਸੁਲਤਾਨਪੁਰ ਲੋਧੀ ਵਿੱਚ ਡਾਕਟਰੀ ਦੁਕਾਨ ਕਰਦਾ ਹੈ। ਮ੍ਰਿਤਕ ਜਰਨੈਲ ਸਿੰਘ ਕਈ ਸਾਲਾਂ ਤੋਂ ਆਪਣੀ ਪਤਨੀ ਜੋਗਿੰਦਰ ਕੌਰ ਨਾਲ ਇਕੱਲਾ ਰਹਿੰਦਾ ਸੀ। ਡੀਐਸਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਉਹਨਾ ਪਾਸੋਂ ਫਿੰਗਰਪ੍ਰਿੰਟ ਮਾਹਰ ਅਤੇ ਕੁੱਤਿਆ ਦੀ ਮਦਦ ਵੀ ਲਈ ਜਾ ਰਹੀ ਹੈ ਅਤੇ ਖੇਤਰ ਦੇ ਸਾਰੇ ਇਲਾਕਿਆਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਮ੍ਰਿਤਕ ਦੇ ਚਚੇਰਾ ਭਰਾ ਗਿਆਨ ਸਿੰਘ ਨੇ ਦੱਸਿਆ ਕਿ ਜਦੋਂ ਉਹ ਵੀਰਵਾਰ ਸਵੇਰੇ 6 ਵਜੇ ਘਰ ਆਇਆ ਤਾਂ ਦੋਵਾਂ ਦੀਆਂ ਲਾਸ਼ਾਂ ਘਰ ਵਿੱਚ ਪਈਆਂ ਸਨ। ਜਦੋਂ ਉਹ ਲੰਘਿਆ ਤਾਂ ਉਸਨੇ ਵੇਖਿਆ ਕਿ ਦੋਵਾਂ ਦੀ ਤੇਜ਼ਧਾਰ ਹਥਿਆਰ ਨਾਲ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ। ਅਤੇ ਦੋਵਾਂ ਦੀਆਂ ਲਾਸ਼ਾਂ ਨੂੰ ਭਰੇ ਬੋਰਿਆ ਹੇਠ ਦਬਾਇਆ ਗਿਆ ਸੀ ਤਾਂ ਕਿ ਜੇ ਉਨ੍ਹਾਂ ਵਿੱਚ ਕੁਝ ਸਾਹ ਵੀ ਬਚਿਆ ਹੈ, ਤਾਂ ਉਹ ਵੀ ਖਤਮ ਹੋ ਜਾਵੇਗਾ. ਅਤੇ ਉਸਦੇ ਕੰਨ ਦੇ ਪਿੱਛੇ ਇੱਕ ਤਿੱਖੀ ਚਾਕੂ ਦੁਆਰਾ ਹਮਲਾ ਕੀਤਾ ਗਿਆ ਹੈ.
ਗੁਆਢੀਆ ਮੁਤਾਬਕ ਇਸ ਘਟਨਾ ਚੋਰੀ ਦੀ ਲਗ ਰਹੀ ਹੈ ਪਰ ਘਰ ਦੇ ਸਮਾਨ ਦੇ ਨੁਕਸਾਨ ਹੋਣ ਦਾ ਅਜੇ ਤੱਕ ਅੰਦਾਜਾ ਨਹੀਂ ਲਗ ਸਕਿਆ ਹੈ। ਅਤੇ ਉਨ੍ਹਾਂ ਨੇ ਕਿਹਾ ਕਿ ਸਾਰਾ ਸਮਾਨ ਘਰ ਵਿੱਚ ਖਿਲਰਿਆ ਹੋਇਆ ਸੀ । ਉਕਤ ਪੁਲਿਸ ਫਿਰੌਤੀ ਅਤੇ ਲੁੱਟ ਦੀ ਨਜ਼ਰ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸਦੇ ਮਾਪਿਆਂ ਦਾ ਕਿਸੇ ਨਾਲ ਕੋਈ ਪੁਰਾਣਾ ਵਿਰੋਧੀ ਨਹੀਂ ਸੀ।
ਡੀਐਸਪੀ ਸਰਵਨ ਸਿੰਘ ਬੱਲ ਨੇ ਦੱਸਿਆ ਕਿ ਮ੍ਰਿਤਕ ਜਰਨੈਲ ਸਿੰਘ ਦੇ ਪੁੱਤਰ ਬਲਵਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ਤੇ ਤਿੰਨ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਗਿਆ ਹੈ।