ਫੋਜ ਦੀ ਭਰਤੀ ਦਾ ਫਿਜੀਕਲ ਟੈਸਟ 14 ਨੌਜਵਾਨਾਂ ਨੇ ਕੀਤਾ ਪਾਸ

ਮਹਿਤਪੁਰ  (ਸਮਾਜ ਵੀਕਲੀ) ( ਨੀਰਜ ਵਰਮਾ   ): ਪਿਛਲੇ 60 ਦਿਨਾਂ ਤੋਂ ਸ਼ਮਸੀਰ ਆਰਮੀ ਫਿਜ਼ੀਕਲ ਕੈਂਪ ਜੋ ਖਾਲਸਾ ਸਕੂਲ ਮਹਿਤਪੁਰ ਦੀ ਫੁੱਟਬਾਲ  ਗਰਾਊਂਡ ਵਿਚ ਚੱਲ ਰਿਹਾ ਸੀ  ।ਉਸ ਦੇ 36 ਨੌਜਵਾਨਾਂ ਵਿਚੋਂ 14 ਨੇ ਆਰਮੀ ਦਾ ਫਿਜ਼ੀਕਲ ਟੈਸਟ ਪਾਸ  ਕਰਕੇ ਮਹਿਤਪੁਰ ਦਾ ਨਾਮ ਰੌਸ਼ਨ ਕੀਤਾ। ਇਹ ਜਾਣਕਾਰੀ ਉਨ੍ਹਾਂ ਦੇ ਕੋਚ ਸੂਬੇਦਾਰ ਅਰਜਿੰਦਰ ਸਿੰਘ ਨੇ ਦਿੰਦੇਆਂ ਦੱਸਿਆ ਕਿ ਨੌਜਵਾਨ  ਸਿਮਰਨਜੀਤ ਸਿੰਘ, ਨਵਦੀਪ ,ਅਵਤਾਰ ,ਗੁਰਵਿੰਦਰ ,ਅਨਿਲ ,ਸੰਨੀ, ਗੁਰਵਿੰਦਰ, ਵੀਰ ਸਿੰਘ ,ਮਨਪ੍ਰੀਤ, ਸ਼ਿਵ, ਚਰਨ, ਮਨਦੀਪ ,ਯਾਦਵਿੰਦਰ, ਦੀਪਕ  ਤੇ ਰਵੀ  ਆਦਿ ਨੇ ਟੈਸਟ ਪਾਸ ਕਰਨ ਵਿੱਚ ਸਫਲਤਾ ਪ੍ਰਾਪਤ ਕੀਤੀ । ਇਸ ਮੌਕੇ ਉਨ੍ਹਾਂ ਦੇ ਨਾਲ ਸਰਦਾਰ ਬਲਜੀਤ ਸਿੰਘ ,ਦਲਜੀਤ ਸਿੰਘ ਸੰਧੂ, ਦਵਿੰਦਰ ਸਿੰਘ ਲਾਡੀ ,ਰਣਜੀਤ ਸਿੰਘ ,ਵਿਸ਼ਾਲਦੀਪ ਸਿੰਘ ਹਾਜ਼ਰ ਸਨ  ।
Previous articleਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਲੋਹੜੀ ਦਾ ਤਿਉਹਾਰ ਮਨਾਇਆ
Next articleਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਸਬੰਧੀ ਸਰੋੰ, ਹਲਦੀ ਅਤੇ ਗੇਦੇਂ ਦੇ ਪ੍ਰਦਰਸ਼ਨੀ ਪਲਾਟਾਂ ਦਾ ਕੀਤਾ ਨਿਰੀਖਣ