(ਸਮਾਜ ਵੀਕਲੀ)
ਆਓ ਘਰ ਵਿੱਚ ਫੁੱਲ ਉਗਾਈਏ,
ਘਰ ਆਪਣੇ ਨੂੰ ਮਹਿਕਣ ਲਾਈਏ।
ਤਰ੍ਹਾਂ ਤਰ੍ਹਾਂ ਦੇ ਭੌਰੇ ਆਉਣੇ,
ਤਿੱਤਲੀਆਂ ਨੂੰ ਵੀ ਘਰ ਬੁਲਾਈਏ।
ਸਭ ਕੁਝ ਮਹਿਕਣ ਲੱਗ ਜਾਣਾ ਏ,
ਆਓ ਬਗੀਚੀ ਨੂੰ ਮਹਿਕਾਈਏ।
ਰੰਗ ਬਰੰਗੇ ਗਮਲਿਆਂ ਦੇ ਵਿੱਚ,
ਰੰਗ-ਬਰੰਗੇ ਫੁੱਲ ਉਗਾਈਏ ।
ਰੋਜ਼ ਇਹਨਾਂ ਨੂੰ ਪਾਣੀ ਦੇਈਏ,
ਧੁੱਪ ਇਹਨਾਂ ਨੂੰ ਖੂਬ ਲਵਾਈਏ।
ਗੋਡੀ ਕਰਕੇ ਘਾਹ ਵੀ ਕੱਢੀਏ,
ਪਸ਼ੂਆਂ ਤੋਂ ਵੀ ਰੋਜ਼ ਬਚਾਈਏ।
ਖੜ੍ਹ ਬਗੀਚਾ, ਵੇਖੂ ਦੁਨੀਆਂ,
ਫੁੱਲਾਂ ਦੀ ਆਓ,ਪੌਦ ਉਗਾਈਏ ।
ਬੀਜ਼ ਚੁ, ਬੂਟਾ ਲੁਕਿਆ ਹੁੰਦਾ,
ਕੱਢ ਏਸ ਨੂੰ ਬਾਹਰ ਲਿਆਈਏ।
“ਸੰਦੀਪ” ਫੁੱਲਾਂ ਵਿੱਚ ਕੁਦਰਤ ਵਸਦੀ,
ਆਓ ਇਸਦੇ ਦਰਸ਼ਨ ਪਾਈਏ।
ਸੰਦੀਪ ਸਿੰਘ ‘ ਬਖੋਪੀਰ ‘
ਸਪੰਰਕ :- 9815321017