ਸਕੂਲਾਂ ਵਿਚ ਸਰੀਰਕ ਸਿੱਖਿਆ ਤੇ ਖੇਡਾਂ ਦਾ ਵਿਸ਼ਾ ਲਾਜ਼ਮੀ ਬਣਾਉਣ ਦੀ ਕੀਤੀ ਮੰਗ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਸਕੂਲਾਂ ਵਿਚ ਸਰੀਰਕ ਸਿੱਖਿਆ ਤੇ ਖੇਡਾਂ ਦਾ ਵਿਸ਼ਾ ਲਾਜ਼ਮੀ ਬਣਾਉਣ ਦੀ ਮੰਗ ਨੂੰ ਲੈ ਕੇ ਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਐਸੋਸੀਏਸ਼ਨ , ਅਧਿਆਪਕ ਦਲ ਪੰਜਾਬ ਦਾ ਪ੍ਰਤੀਨਿਧੀਮੰਡਲ ਅੱਜ ਸੁਖਵਿੰਦਰ ਸਿੰਘ ਖੱਸਣ ਤੇ ਸੁਖਦਿਆਲ ਸਿੰਘ ਝੰਡ ਤੇ ਕੁਲਬੀਰ ਸਿੰਘ ਦੀ ਅਗਵਾਈ ਹੇਠ ਏਡੀਸੀ ਵਿਕਾਸ ਰਾਹੁਲ ਚਾਬਾ ਨੂੰ ਇਕ ਮੰਗ ਪੱਤਰ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਮ ਦਿੱਤਾ।
ਇਸ ਮੰਗ ਪੱਤਰ ਵਿਚ ਜਥੇਬੰਦੀ ਵੱਲੋਂ ਸਿੱਖਿਆ ਮੰਤਰੀ ਤੋਂ ਮੰਗ ਕੀਤੀ ਗਈ ਹੈ ਕਿ ਨੌਵੀਂ ਜਮਾਤ ਤੋਂ ਦੁਬਾਰਾ ਸਿਹਤ ਤੇ ਸਰੀਰਕ ਸਿੱਖਿਆ ਵਿਸ਼ੇ ਨੂੰ ਲਾਜ਼ਮੀ ਵਿਸ਼ਾ ਬਣਾਉਣ ਤਾਂ ਹੀ ਵਿਦਿਆਰਥੀ ਗਿਆਰ੍ਹਵੀਂ ਵਿਸ਼ੇ ਵਿੱਚ ਜਾ ਕੇ ਵਿਸ਼ੇ ਨੂੰ ਚੁਣ ਸਕਣਗੇ,ਸਿੱਖਿਆ ਵਿਭਾਗ ਵੱਲੋਂ ਪੀ ਟੀ ਆਈ ਦੀਆਂ ਪੋਸਟਾਂ ਨੂੰ ਖਤਮ ਕਰਨ ਦੀਆਂ ਨੀਤੀਆਂ ਨੂੰ ਪੱਕੇ ਤੌਰ ਤੇ ਬੰਦ ਕਰਨ ਅਤੇ ਨਵੀਂ ਭਰਤੀ ਕੀਤੀ ਜਾਵੇ। ਹਰ ਮਿਡਲ ਸਕੂਲ ਵਿੱਚ ਪੀ ਟੀ ਆਈ ਹਾਈ ਵਿੱਚ ਪੀ ਟੀਆਈ ਅਤੇ ਡੀ ਪੀ ਆਈ ਦੀ ਪੋਸਟ ਤੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੀਟੀਆਈ ਡੀ ਪੀ ਈ ਲੈਕਚਰਾਰ ਦੀ ਪੋਸਟ ਪੱਕੀ ਕੀਤੀ ਜਾਵੇ ।
ਸਵਾਗਤ ਜ਼ਿੰਦਗੀ ਦੇ ਵਿਸ਼ੇ ਨੂੰ ਵੱਖਰੇ ਵਿਸ਼ੇ ਵਜੋਂ ਲਾਗੂ ਨਾ ਕਰਕੇ ਉਸ ਦੇ ਜ਼ਰੂਰੀ ਪਾਠ ਸਿਰਫ਼ ਵਿਸ਼ੇ ਵਿਚ ਪਾ ਦਿੱਤੇ ਜਾਣ । ਜ਼ਿਲ੍ਹਾ ਤੇ ਜ਼ਿਲ੍ਹਾ ਖੇਡ ਅਫ਼ਸਰ ਸਕੂਲ ਤੇ ਹਰ ਬਲਾਕ ਪੱਧਰ ਤੇ ਬਲਾਕ ਸਪੋਰਟਸ ਅਫਸਰ ਸਕੂਲ ਦੀ ਪੋਸਟ ਪੱਕੇ ਤੌਰ ਤੇ ਦਿੱਤੀ ਜਾਵੇ । ਮਿਡਲ ਸਕੂਲਾਂ ਵਿੱਚ ਖੇਡਾਂ ਸਬੰਧੀ ਫੰਡ ਨਿਯਮਿਤ ਤੌਰ ਤੇ ਦਿੱਤੇ ਜਾਣ ਆਦਿ ਮੰਗਾਂ ਸਿੱਖ ਮੰਤਰੀ ਵਿਜੈ ਇੰਦਰ ਸਿੰੰਗਲਾ ਤੋਂਂ ਕੀਤੀਆਂ ਗਈਆਂਂ। ਮੰੰਗ ਪੱਤਰ ਸੌਂਪਣ ਮੌਕੇ ਵਫ਼ਦ ਵਿੱਚ ਹਰਦੇਵ ਸਿੰਘ ਖਾਨੋਵਾਲ ਜਤਿੰਦਰ ਸਿੰਘ ਸ਼ੈਲੀ ,ਅਮਨਦੀਪ ਸਿੰਘ ਵੱਲਣੀ, ਦਵਿੰਦਰ ਸਿੰਘ ਧਾਲੀਵਾਲ ਦੋਨਾ ,ਜਗਦੀਪ ਸਿੰਘ ਮਨਦੀਪ ਸਿੰਘ ਫੱਤੂਢੀਂਗਾ ,ਮਨਜਿੰੰਦਰ ਸਿੰਘ, ਅਜੀਤਪਾਲ ਸਿੰਘ, ਸੁਖਵਿੰਦਰ ਸਿੰਘ, ਸੁਖਜਿੰਦਰ ਸਿੰਘ ਮਨਜੀਤ ਸਿੰਘ, ਪਰਮਜੀਤ ਸਿੰਘ ,ਸੁਰਜੀਤ ਸਿੰਘ ਤੇ ਹਰਵਿੰਦਰ ਸਿੰਘ ਆਦਿ ਹਾਜ਼ਰ ਸਨ ।