ਫ਼ਿਲਮ ਸਿਟੀ ਬਾਹਰ ਲਿਜਾਣ ਦਾ ਇੱਛੁਕ ਨਹੀਂ: ਯੋਗੀ

ਮੁੰਬਈ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਕਿਹਾ ਹੈ ਕਿ ਉਹ ਮੁੰਬਈ ’ਚੋਂ ਫ਼ਿਲਮੀ ਕਾਰੋਬਾਰ ਬਾਹਰ ਲਿਜਾਣ ਦੇ ਇੱਛੁਕ ਨਹੀਂ ਹਨ। ਦਰਅਸਲ, ਸ੍ਰੀ ਯੋਗੀ ਦੇ ਮੁੰਬਈ ਦੌਰੇ ਤੋਂ ਪਹਿਲਾਂ ਮਹਾਰਾਸ਼ਟਰ ਵਿੱਚ ਸੱਤਾਧਾਰੀ ਕਾਂਗਰਸ ਨੇ ਉਨ੍ਹਾਂ ’ਤੇ ਮੁੰਬਈ ਦੀ ਫ਼ਿਲਮ ਸਿਟੀ ਨੂੰ ਯੂਪੀ ਲਿਜਾਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਾਇਆ ਸੀ ਅਤੇ ਮੁੱਖ ਮੰਤਰੀ ਊਧਵ ਠਾਕਰੇ ਨੇ ਕਿਹਾ ਸੀ ਕਿ ਉਹ ਜ਼ੋਰ-ਜਬਰਦਸਤੀ ਨਾਲ ਕਿਸੇ ਨੂੰ ਵੀ ਫ਼ਿਲਮੀ ਕਾਰੋਬਾਰ ਨੂੰ ਬਾਹਰ ਨਹੀਂ ਲਿਜਾਣ ਦੇਣਗੇ।

ਇਸ ਦੌਰਾਨ ਸ੍ਰੀ ਆਦਿਤਿਆਨਾਥ ਨੇ ਕਿਹਾ,‘ਅਸੀਂ ਕਿਸੇ ਦਾ ਨਿਵੇਸ਼ ਨਹੀਂ ਖੋਹ ਰਹੇ ਤੇ ਨਾ ਹੀ ਇਸ ’ਚ ਰੁਕਾਵਟ ਪਾ ਰਹੇ ਹਾਂ। ਕੋਈ ਵੀ ਕਿਸੇ ਚੀਜ਼ ਨੂੰ ਨਾਲ ਨਹੀਂ ਲਿਜਾ ਸਕਦਾ। ਇਹ ਤਾਂ ਖੁੱਲ੍ਹਾ ਮੁਕਾਬਲਾ ਹੈ।’ ਉਨ੍ਹਾਂ ਕਿਹਾ ਕਿ ਉਨ੍ਹਾਂ ਬੌਲੀਵੁੱਡ ਦੇ ਨਿਰਦੇਸ਼ਕਾਂ, ਪ੍ਰੋਡਿਊਸਰਾਂ ਅਤੇ ਅਦਾਕਾਰਾਂ ਨਾਲ ਮੁਲਾਕਾਤਾਂ ਕਰ ਕੇ ਉਨ੍ਹਾਂ ਤੋਂ ਨੋਇਡਾ ’ਚ 1,000 ਏਕੜ ਬਣਨ ਵਾਲੀ ਫ਼ਿਲਮ ਸਿਟੀ ਲਈ ਸੁਝਾਅ ਮੰਗੇ ਹਨ।

Previous articleਯੂਥ ਕਾਂਗਰਸੀਆਂ ਵੱਲੋਂ ਖੱਟਰ ਦੀ ਰਿਹਾਇਸ਼ ਘੇਰਨ ਦਾ ਯਤਨ
Next articleਕਿਸਾਨ ਅੰਦੋਲਨ – ਇਤਿਹਾਸ ਸਿਰਜਣ ਜਾ ਰਿਹੈ