ਫ਼ਰਕ ਤਾਂ ਹੈ

ਡਾ.ਸੁਖਵੀਰ ਕੌਰ ਸੁਖਨ

(ਸਮਾਜ ਵੀਕਲੀ)

ਉਹ ਚਹੁੰਦੇ ਨੇ
ਮੇਰੇ ਗਲ ਨੂੰ ਪਟਾ
ਹੱਥਾਂ ਨੂੰ ਹੱਥਕੜੵੀ
ਅੱਖਾਂ ਨੂੰ ਅੰਧਰਾਤਾ
ਢਿੱਡ ‘ਤੇ ਕਬਜ਼ਾ
ਲੱਤਾਂ ਨੂੰ ਪੋਲੀਓ
ਪੈਰਾਂ ਨੂੰ ਜੂੜ
ਸੋਚ ‘ ਤੇ ਪਹਿਰਾ
ਤੇ ਕਲਮ ਨੂੰ ਫਤਵਾ
ਪਰ ..
ਪਤਾ ਨਹੀਂ ਉਨੵਾਂ ਨੂੰ
ਅੰਗਾਰੇ ਤਾਂ ਧੁਖਦੇ ਰਹਿੰਦੇ ਨੇ
ਸੱਲ ਤਾਂ ਰਿਸਦੇ  ਰਹਿੰਦੇ ਨੇ
ਜਖ਼ਮ ਤਾਂ ਨੁੱਚੜਦੇ ਰਹਿੰਦੇ ਨੇ
ਤੁਫਾਨ ਤਾਂ ਅਉਂਦੇ ਰਹਿੰਦੇ ਨੇ
ਤਖ਼ਤ ਤਾਂ ਪਲਟਕੇ ਰਹਿੰਦੇ ਨੇ
ਤੂੰ ਜ਼ੋਰ ਜਾਰੀ ਰੱਖ
ਅਸੀਂ ਤੋਰ ਜਾਰੀ ਰੱਖਾਂਗੇ
ਬਾਜੀ ਤੋਰ ਵਾਲੇ ਹੀ ਜਿੱਤਦੇ ਨੇ
ਜ਼ੋਰ ਤਾਂ ਅਕਸਰ ਥੱਕ ਹਾਰ ਜਾਂਦਾ……..
              ਡਾ.ਸੁਖਵੀਰ ਕੌਰ ਸੁਖਨ
              7837149550 
Previous articleਹਰਫ਼(ਨਜ਼ਮ)
Next articleਦਿੱਲੀਏ