ਫ਼ਤਹਿਗੜ੍ਹ ਪੰਜਤੂਰ ’ਚ ਸਰਕਾਰੀ ਪ੍ਰਾਪਤੀਆਂ ਲੀਰੋ-ਲੀਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫ਼ੋਟੋ ਵਾਲੇ ਨਗਰ ਪੰਚਾਇਤ ਫ਼ਤਹਿਗੜ੍ਹ ਪੰਜਤੂਰ ਖੇਤਰ ਵਿਖੇ ਲਗਾਏ ਸਰਕਾਰੀ ਪ੍ਰਾਪਤੀਆਂ ਦੇ ਹੋਰਡਿੰਗ ਸ਼ਰਾਰਤੀ ਅਨਸਰਾਂ ਨੇ ਲੀਰੋ ਲੀਰ ਕਰ ਦਿੱਤੇ। ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਦੀ ਸ਼ਿਕਾਇਤ ਉੱਤੇ ਥਾਣਾ ਫ਼ਤਹਿਗੜ੍ਹ ਪੰਜਤੂਰ ਨੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ।
ਡੀਐੱਸਪੀ ਧਰਮਕੋਟ ਯਾਦਵਿੰਦਰ ਸਿੰਘ ਬਾਜਵਾ ਤੇ ਥਾਣਾ ਮੁਖੀ ਗੁਲਜਿੰਦਰਪਾਲ ਸਿੰਘ ਸੇਖੋਂ ਨੇ ਦੱਸਿਆ ਕਿ ਲੋਕ ਸੰਪਰਕ ਵਿਭਾਗ ਵੱਲੋਂ ਰਾਜ ਭਰ ਵਿੱਚ ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤ ਖੇਤਰ ’ਚ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਫ਼ੋਟੋ ਵਾਲੇ ਸੜਕਾਂ ਕਿਨਾਰੇ ਹੋਰਡਿੰਗ ਲਗਵਾਏ ਗਏ ਸਨ। ਇਥੇ ਕਸਬਾ ਫ਼ਤਹਿਗੜ੍ਹ ਪੰਜਤੂਰ ਨਗਰ ਪੰਚਾਇਤ ਅਧੀਨ ਅਜਿਹੇ 10 ਹੋਰਡਿੰਗ ਲਗਾਏ ਗਏ ਸਨ।
ਇਹ ਹੋਰਡਿੰਗ ਕਿਸੇ ਸ਼ਰਾਰਤੀ ਅਨਸਰ ਨੇ ਫਾੜ ਦਿੱਤੇ ਸਨ। ਇਸ ਮਗਰੋਂ ਲੋਕ ਸੰਪਰਕ ਵਿਭਾਗ ਨੇ ਮੁੜ ਹੋਰ ਫ਼ਲੈਕਸੀ ਬੋਰਡ ਲਗਵਾ ਦਿੱਤੇ। ਉਨ੍ਹਾਂ ਆਖਿਆ ਕਿ ਕੁਝ ਬੋਰਡ ਸਹੀ ਸਲਾਮਤ ਹਨ ਅਤੇ ਸ਼ਰਾਰਤੀ ਅਨਸਰਾਂ ਦੀ ਜਲਦੀ ਪਹਿਚਾਣ ਕਰਕੇ ਗ੍ਰਿਫ਼ਤਾਰ ਕੀਤਾ ਜਾਵੇਗਾ।

Previous articleXi sends congratulatory message to 33rd AU summit
Next articleIran urges US forces to leave Iraq, Syria