(ਸਮਾਜ ਵੀਕਲੀ): ਇਸ ਦੌਰਾਨ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬਲਾਕ ਟੈਕਨਾਲੋਜੀ ਮੈਨੇਜਰ ਯਾਦਵਿੰਦਰ ਸਿੰਘ ਕਿਸਾਨਾਂ ਨੂੰ ਫਸਲੀ ਵਿਭਿੰਨਤਾ ਤਹਿਤ ਰਵਾਇਤੀ ਖੇਤੀ ਦੇ ਨਾਲ ਨਾਲ ਬਦਲਵੀਆਂ ਫਸਲਾਂ ਬੀਜਣ ਦੀ ਅਪੀਲ ਕੀਤੀ ਉਨ੍ਹਾਂ ਨੇ ਖੇਤੀਬਾੜੀ ਉੱਪ ਨਿਰੀਖਕ ਗੁਰਦੇਵ ਸਿੰਘ, ਬਿਕਰਮਜੀਤ ਸਿੰਘ ਅਤੇ ਇੰਦਰਜੋਤ ਸਿੰਘ ਨਾਲ ਪਿੰਡ ਹਬੀਬਵਾਲ, ਬਜਾਜ ਅਤੇ ਮਾਣਾ ਤਲਵੰਡੀ ਵਿਖੇ ਆਤਮਾ ਸਕੀਮ ਤਹਿਤ ਬਿਜਵਾਏ ਸਰ੍ਹੋਂ, ਗੇਦੇਂ ਅਤੇ ਹਲਦੀ ਦੇ ਪਲਾਂਟ ਦਾ ਨਿਰੀਖਣ ਕੀਤਾ ।
ਖੇਤੀਬਾੜੀ ਉੱਪ ਨਿਰੀਖਕ ਇੰਦਰਜੋਤ ਸਿੰਘ ਨੇ ਕਿਹਾ ਕਿ ਕਣਕ ਵਿਚ ਪੀਲੀ ਕੁੰਗੀ ਲਈ ਕਿਸਾਨ ਵੀਰ ਖੇਤ ਦਾ ਸਰਵੇਖਣ ਕਰਨ ਜੇਕਰ ਹਲਦੀ ਨੁਮਾ ਧੂੜਾ ਨਜ਼ਰ ਆਵੇ ਤਾਂ ਪੀ. ਏ. ਯੂ. ਦੀ ਸਿਫਾਰਸ਼ ਅਨੁਸਾਰ ਉੱਲੀਨਾਸ਼ਕ ਦਾ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ।ਇਸ ਮੌਕੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯਾਦਵਿੰਦਰ ਸਿੰਘ ਬਲਾਕ ਟੈਕਨਾਲੋਜੀ ਮੈਨੇਜਰ ਨਡਾਲਾ ਨੇ ਕਿਸਾਨਾਂ ਨੂੰ ਆਲੂ, ਪਿਆਜ਼ ਦੇ ਬੀਜ ਦੀ ਪੈਦਾਵਰ ਕਰਨ ਲਈ ਉਤਸ਼ਾਹਿਤ ਕਰਦਿਆਂ ਕਿਸਾਨਾਂ ਨੂੰ ਆਪਣੀ ਕੰਪਨੀ ਬਣਾ ਕੇ ਜੈਵਿਕ ਖੇਤੀ ਕਰਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਸਾਨ ਵੀਰਾਂ ਨੂੰ ਬਹਾਰ ਰੁੱਤ ਵਿਚ ਤੇਲ ਬੀਜ ਫ਼ਸਲਾਂ ਦੀ ਕਾਸ਼ਤ ਕਰਕੇ ਫ਼ਸਲੀ ਵਿਭਿੰਨਤਾ ਵਧਾਉਣ ਲਈ ਸੂਰਜਮੁਖੀ ਦੀ ਕਾਸ਼ਤ ਕਰਨ ਲਈ ਅਪੀਲ ਕੀਤੀ।