ਫਰੌਡ ਗੇਮਿੰਗ ਐਪ ਕੇਸ ਦਾ ਮੁੱਖ ਮੁਲਜ਼ਮ ਈਡੀ ਦੀ ਗ੍ਰਿਫ਼ਤ ਤੋਂ ਬਾਹਰ

ਨਵੀਂ ਦਿੱਲੀ/ਕੋਲਕਾਤਾ (ਸਮਾਜ ਵੀਕਲੀ):ਈਡੀ ਨੇ ਅੱਜ ਕਿਹਾ ਕਿ ਧੋਖਾਧੜੀ ਗੇਮਿੰਗ ਐਪ ਕੇਸ ਦਾ ਮੁੱਖ ਮੁਲਜ਼ਮ ਆਮਿਰ ਖ਼ਾਨ ਅਜੇ ਵੀ ਉਸ ਦੀ ਗ੍ਰਿਫ਼ਤ ਤੋਂ ਦੂਰ ਹੈ। ਜਾਂਚ ਏਜੰਸੀ ਨੇ ਮਨੀ ਲਾਂਡਰਿੰਗ ਜਾਂਚ ਨਾਲ ਜੁੜੇ ਕੇਸ ਵਿੱਚ ਕੋਲਕਾਤਾ ਆਧਾਰਿਤ ਮੋਬਾਈਲ ਗੇਮਿੰਗ ਕੰਪਨੀ ਦੇ ਪ੍ਰੋਮੋਟਰਾਂ ਦੇ ਟਿਕਾਣਿਆਂ ’ਤੇ ਮਾਰੇ ਛਾਪਿਆਂ ਦੌਰਾਨ 17.32 ਕਰੋੜ ਰੁਪਏ ਦੀ ਨਗ਼ਦੀ ਬਰਾਮਦ ਕੀਤੀ ਸੀ। ਏਜੰਸੀ ਨੇ ਕਿਹਾ ਕਿ ਉਹ ਐਪ ਪ੍ਰੋਮੋਟਰਾਂ ਦੇ ‘ਸਿਆਸੀ ਆਗੂਆਂ ਨਾਲ ਰਿਸ਼ਤਿਆਂ’ ਦੀ ਜਾਂਚ ਕਰ ਰਹੀ ਹੈ ਤੇ ਇਹ ਪਤਾ ਲਾਉਣਾ ਚਾਹੁੰਦੀ ਹੈ ਕਿ ਇਸ ਨਗ਼ਦੀ ਦਾ ਅਸਲ ਲਾਭਪਾਤਰੀ ਕੌਣ ਹੈ। ਸੰਘੀ ਜਾਂਚ ਏਜੰਸੀ ਵੱਲੋਂ ਜਾਰੀ ਤਸਵੀਰ ਵਿੱਚ ਬੈੱਡ ’ਤੇ ਲੱਗਾ ਨਗ਼ਦੀ ਦਾ ਢੇਰ ਨਜ਼ਰ ਆਉਂਦਾ ਹੈ, ਜਿਸ ਵਿੱਚ ਪੰਜ ਸੌ, 2000, 200 ਤੇ ਸੌ ਦੇ ਨੋਟਾਂ ਦੇ ਬੰਡਲ ਹਨ। ਸੂਤਰਾਂ ਨੇ ਕਿਹਾ ਕਿ ਇਹ ਨਗ਼ਦੀ ਜਿਸ ਟਿਕਾਣੇ ਤੋਂ ਮਿਲੀ ਹੈ, ਉਸ ਦਾ ਸਿਰਨਾਵਾਂ ‘ਐੱਫ 7 ਐੱਨਏ.ਖਾਨ ਸੀ ਤੇ ਇਹ ਥਾਂ ਕੋਲਕਾਤਾ ਦੇ ਗਾਰਡਨ ਰੀਚ ਇਲਾਕੇ ਵਿੱਚ ਹੈ।

Previous articleਅਭਿਸ਼ੇਕ ਬੈਨਰਜੀ ਦੀ ਰਿਸ਼ਤੇਦਾਰ ਨੂੰ ਵਿਦੇਸ਼ ਯਾਤਰਾ ਤੋਂ ਰੋਕਿਆ
Next articleਪ੍ਰਾਇਮਰੀ ਖੇਤੀ ਕਰਜ਼ਾ ਸੁਸਾਇਟੀਆਂ ਨੂੰ ਬਹੁਮੰਤਵੀ ਬਣਾਵਾਂਗੇ: ਸ਼ਾਹ