ਫਰਾਈਡੇ, ਡ੍ਰਾਈ-ਡੇ ਤਹਿਤ ਸਰਕਾਰੀ ਦਫ਼ਤਰਾਂ ਦੀ ਕੀਤੀ ਚੈਕਿੰਗ

 

ਮਾਨਸਾ, (ਔਲਖ)- ਕੋਵਿਡ-19 ਤੋਂ ਬਾਅਦ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਸਿਹਤ ਵਿਭਾਗ ਪੰਜਾਬ ਤਰ੍ਹਾਂ ਤਰ੍ਹਾਂ ਦੀਆਂ ਸਰਗਰਮੀਆਂ ਕਰ ਰਿਹਾ ਹੈ। ਮਾਨਸਾ ਜ਼ਿਲ੍ਹੇ ਵਿੱਚ ਸਿਵਲ ਸਰਜਨ ਮਾਨਸਾ ਡਾ ਲਾਲ ਚੰਦ ਠੁਕਰਾਲ ਜੀ ਦੀ ਰਹਿਨੁਮਾਈ ਅਤੇ ਡਾਕਟਰ ਅਰਸ਼ਦੀਪ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦੀ ਦੇਖ ਰੇਖ ਹੇਠ ਨੈਸ਼ਨਲ ਵੈਕਟਰ ਬੌਰਨ ਡਜੀਜ ਕੰਟਰੋਲ ਪ੍ਰੋਗਰਾਮ ਦੀ ਟੀਮ ਪੂਰੀ ਸਰਗਰਮ ਹੈ। ਅੱਜ ਕੇਵਲ ਸਿੰਘ ਏ ਐਮ ਓ ਦੀ ਅਗਵਾਈ ਵਿੱਚ ਫਰਾਈਡੇ, ਡ੍ਰਾਈ-ਡੇ ਤਹਿਤ ਸਰਕਾਰੀ ਦਫ਼ਤਰਾਂ ਦੀ ਚੈਕਿੰਗ ਕੀਤੀ ਗਈ। ਜਿਸ ਦੌਰਾਨ ਦਫ਼ਤਰ ਪਸ਼ੁ ਪਾਲਣ ਵਿਭਾਗ, ਦਫ਼ਤਰ ਬਿਜਲੀ ਬੋਰਡ, ਬਿਜਲੀ ਗਰਿੱਡ, ਦਫ਼ਤਰ ਅਜੀਤ ਆਦਿ ਵਿਖੇ ਪਾਣੀ ਦੀਆਂ ਟੈਂਕੀਆਂ ਅਤੇ ਹੋਰ ਪਾਣੀ ਦੇ ਸੋਮਿਆਂ ਦੀ ਚੈਕਿੰਗ ਕੀਤੀ ਅਤੇ ਫੋਗਿੰਗ ਕਰਵਾਈ ਗਈ।  ਇਸ ਦੌਰਾਨ ਦਫ਼ਤਰਾਂ ਦੇ ਅਧਿਕਾਰੀਆਂ ਨੂੰ ਖੜੇ ਪਾਣੀ ਦਾ ਨਿਪਟਾਰਾ ਕਰਨ ਦੀ ਹਦਾਇਤ ਕੀਤੀ ਗਈ।

ਇਸ ਮੌਕੇ ਚਾਨਣ ਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਆਲੇ ਦੁਆਲੇ ਦੀ ਸਾਫ ਸਫਾਈ ਅਤੇ ਪਾਣੀ ਨਾ ਖੜਾ ਹੋਣ ਦੇਣ ਵਰਗੀਆਂ ਸਾਵਧਾਨੀਆਂ ਸਾਨੂੰ ਡੇਂਗੂ ਤੋਂ ਬਚਾਅ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਹਫ਼ਤੇ ਸ਼ੁਕਰਵਾਰ ਨੂੰ ਡਰਾਈ ਡੇ ਦੇ ਤੌਰ ਤੇ ਮਨਾਇਆ ਜਾਂਦਾ ਹੈ ਇਸ ਦਿਨ ਆਲੇ-ਦੁਆਲੇ ਖੜੇ ਪਾਣੀ ਨੂੰ ਚੈੱਕ ਕੀਤਾ ਜਾਂਦਾ ਹੈ ਅਤੇ ਕੂਲਰਾਂ ਆਦਿ ਦਾ ਪਾਣੀ ਬਦਲਿਆ ਜਾਂਦਾ ਹੈ। ਇਸ ਸਮੇਂ ਡੇਂਗੂ ਬੁਖਾਰ ਤੋਂ ਬਚਾਅ ਸਬੰਧੀ ਪੈਂਫਲਟ ਵੀ ਵੰਡੇ ਗਏ। ਇਸ ਮੌਕੇ ਲੋਕਾਂ ਨੂੰ ਪ੍ਰਦੁਸ਼ਣ ਰਹਿਤ ਦਿਵਾਲੀ ਮਨਾਉਣ ਲਈ ਵੀ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਅੱਜ ਸਰਵੇ ਟੀਮਾਂ ਵੱਲੋਂ ਵੀ ਡੇਂਗੂ ਪਾਜ਼ਿਟਿਵ ਕੇਸਾਂ ਦੇ ਘਰਾਂ ਦਾ ਸਰਵੇ ਕਰ ਕੇ ਘਰਾਂ ਦੇ ਆਲੇ-ਦੁਆਲੇ ਖੜੇ ਪਾਣੀ ਦੇ ਸਰੋਤਾਂ ਦੀ ਚੈਕਿੰਗ ੳੁਪਰੰਤ ਫੋਗਿੰਗ ਕਰਵਾਈ ਗਈ। ਇਸ ਮੌਕੇ ਕ੍ਰਿਸ਼ਨ ਸਿੰਘ, ਹਰਮੇਲ ਸਿੰਘ, ਜੀਤ ਸਿੰਘ, ਅਮਰੀਕ ਸਿੰਘ ਆਦਿ ਹਾਜ਼ਰ ਸਨ।

ਚਾਨਣ ਦੀਪ ਸਿੰਘ ਔਲਖ -9876888177

Previous articleGlobal landmine toll still high amid Covid-19 impact: Report
Next articleਆਖਰ ਅਸੀਂ ਡਰਦੇ ਕਿਉਂ ਹਾਂ ?