(ਸਮਾਜ ਵੀਕਲੀ)
ਅੱਜ ਸਲਾਨਾ ਇਮਤਿਹਾਨ ਦੇ ਨਤੀਜੇ ਪਿੱਛੋਂ ਸਾਰੇ ਪਰਿਵਾਰ ਦਾ ਮਸੋਸਿਆਂ ਜਿਹਾ ਮੂੰਹ, ਸਭ ਚੁੱਪ-ਚਾਪ ਬੈਠੇ ਸਨ।ਕਰਮੋ ਦੇ ਬਾਰਵੀਂ ਕਲਾਸ ਵਿੱਚੋਂ 80% ਨੰਬਰ ਆਉਣ ਤੇ ਵੀ ਕਿਸੇ ਦੇ ਚਿਹਰੇ ਤੇ ਕੋਈ ਖੁਸ਼ੀ ਦੀ ਝਲਕ ਨਜ਼ਰ ਨਾ ਆਈ। ਕਰਮੋਂ ਦਾ ਬਾਪੂ ਪਿਛਲੇ ਦਸ ਸਾਲਾਂ ਤੋਂ ਬਿਮਾਰ ਹੋਣ ਕਰਕੇ ਕੋਈ ਕੰਮ-ਧੰਦਾਂ ਨਾ ਕਰਦਾ। ਕਰਮੋਂ ਦਾ ਭਰਾ ਅੱਠਵੀਂ ਕਲਾਸ ਵਿੱਚੋਂ ਹਟਕੇ ਵਿਗੜ ਗਿਆ ਪਿੰਡ ਵਿੱਚ ਅਵਾਰਾਗਰਦੀ ਕਰਦਾ ਰਹਿੰਦਾ।ਉਸਦੀ ਛੋਟੀ ਭੈਣ ਹਜੇ ਪੰਜਵੀਂ ਕਲਾਸ ਵਿੱਚ ਪੜ੍ਹਦੀ ਆ ,ਜਿਹੜੀ ਕਰਮੋਂ ਤੋਂ ਵੀ ਤੇਜ਼ ਸੀ।ਸਾਰੇ ਘਰ ਦੀ ਜ਼ਿੰਮੇਵਾਰੀ ਕਰਮੋਂ ਦੇ ਸਿਰ ਉੱਪਰ ਪੈ ਗਈ।
ਸਕੂਲ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ, ਸਕੂਲ ਦੇ ਪ੍ਰਿੰਸੀਪਲ ਸਾਹਿਬ ਨੇ ਕਰਮੋਂ ਨੂੰ ਅਗਲੇਰੀ ਪੜ੍ਹਾਈ ਨਾਨ-ਮੈਡੀਕਲ ਦੇ ਵਿਸ਼ੇ ਨਾਲ ਸੰਬਧਿਤ ਮੈਂਥ ਦੀ B.SC ਕਰਨ ਦਾ ਸੁਝਾਅ ਦਿੱਤਾ।ਘਰ ਦੇ ਹਲਾਤ ਤੇ ਫ਼ਰਜ਼ ਜਿਵੇਂ ਕਰਮੋਂ ਦੇ ਸੁਪਨਿਆਂ ਨੂੰ ਘੂਰੀ ਵੱਟ ਰਹੇ ਹੋਣ। ਕੁੱਝ ਰਿਸ਼ਤੇਦਾਰਾਂ ਨੇ ਵਿੱਤੀ ਸਹਾਇਤਾ ਦੇ ਕੇ ਕਰਮੋਂ ਨੂੰ ਆਈਲੈਟਸ ਕਰਵਾ ਚੰਗਾ ਘਰ-ਬਾਰ ਮਿਲਣ ਦੀ ਆਸ ਜਗਾਈ।ਤਿੰਨ ਮਹੀਨੇ ਦੀ ਆਈਲੈਟਸ ਕੋਚਿੰਗ ਲੈਣ ਪਿੱਛੋਂ ਕਰਮੋਂ ਨੇ ਜੀਅ-ਜਾਨ ਲਗਾਕੇ ਪੇਪਰ ਦਿੱਤਾ ਤੇ ਉਸਦੀ ਮਿਹਨਤ ਰੰਗ ਲੈ ਆਂਦਾ। ਵਿਦੇਸ਼ ਜਾਣ ਦੀ ਚਾਹਤ ਵਿੱਚ ਵਧੀਆਂ -ਵਧੀਆਂ ਘਰੋਂ ਰਿਸ਼ਤੇ ਆਉਣ ਲੱਗੇ। ਕਰਮੋਂ ਦਾ ਰਿਸ਼ਤਾ ਵਧੀਆਂ ਖਾਨਦਾਨੀ ਪਰਿਵਾਰ ਵਿੱਚ ਪੱਕਾ ਹੋ ਗਿਆ,ਮੁੰਡਾ ਵੀ ਸੋਹਣਾ -ਸਨੁੱਖਾ ਕਾਰੋਬਾਰ ਵੀ ਚੰਗਾ ਸੀ।
ਕਰਮੋਂ ਵੀ ਮਰਜਾਣੀ ਸੋਹਣੀ ਰੱਜਕੇ , ਗੋਰਾਂ -ਚਿੱਟਾ ਰੰਗ,ਤਿੱਖੇ ਨੈਣ ਨਕਸ਼,ਉੱਚਾ ਲੰਮਾ ਕੱਦ ਜਿਵੇਂ ਕੋਈ ਪਰੀ ਅਰਸ਼ੋ ਉੱਤਰੀ ਹੋਵੇ। ਰਿਸ਼ਤਾ ਹੋਏ ਨੂੰ ਹਜੇ ਇੱਕ ਮਹੀਨਾ ਹੀ ਹੋਇਆ , ਕਿਸੇ ਨੇ ਭਾਨੀ ਮਾਰ ਦਿੱਤੀ ਕਿ ਮੁੰਡਾ ਕੋਲ ਜ਼ਮੀਨ ਹੈਨੀ। ਰਿਸ਼ਤਾ ਟੁੱਟਣ ਤੇ ਆ ਗਿਆ ,ਉੱਧਰ ਮੁੰਡੇ ਵਾਲਿਆਂ ਦੀ ਸਾਰੀ ਤਿਆਰੀ ਵਿਆਹ ਦੀ ਤਾਰੀਖ਼ ਤੋਂ ਲੈ ਕੇ ਪੈਲੇਸ ਤੱਕ ਸਭ ਕੁੱਝ ਤੈਅ ਹੋ ਗਿਆ।ਇੱਧਰ ਕਰਮੋਂ ਦੇ ਘਰਦਿਆਂ ਨੇ ਜਵਾਬ ਦੇਣ ਦਾ ਇਰਾਦਾ ਕਰ ਲਿਆ। ਬਹੁਤ ਪੁੱਛ-ਗਿੱਛ ਪਿੱਛੋਂ ਪਤਾ ਲੱਗਿਆਂ ਭਾਨੀ ਮਾਰਨ ਵਾਲੀ ਵੀ ਕਰਮੋ ਦੀ ਮਾਸੀ ਸੀ ਜਿਹੜੀ ਕਿਸੇ ਨੂੰ ਆਪਣੇ ਤੋਂ ਅੱਗੇ ਜਾਂਦਾ ਦੇਖ ਬਰਦਾਸ਼ਤ ਨੀ ਕਰ ਸਕਦੀ ਸੀ।
ਕਰਮੋਂ ਨੂੰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਉਸ ਨੇ ਹਿੰਮਤ ਨਾ ਹਾਰੀ ਵਿਆਹ ਹੋਣ ਪਿੱਛੋਂ ਜਲਦੀ ਹੀ ਸਭ ਦਾ ਦਿਲ ਜਿੱਤ ਲਿਆ। ਅੱਜ ਕਰਮੋਂ ਆਪਣੇ ਘਰ ਸੁੱਖੀ-ਸਾਂਦੀ ਹੱਸਦੀ ਖੇਡਦੀ ਤੇ ਵੱਸਦੀ ਆ।ਇੱਕ ਚੰਗੀ ਪੜ੍ਹੀ -ਲਿਖੀ ਸੰਸਕਾਰੀ ਧੀ ਹੋਣ ਦੇ ਨਾਲ-ਨਾਲ ਹੁਣ ਇੱਕ ਹੋਣਹਾਰ ਸੰਸਕਾਰੀ ਨੂੰਹ ਹੋਣ ਦਾ ਫਰਜ਼ ਨਿਭਾ ਰਹੀ ਆ।
ਲਵਪ੍ਰੀਤ ਕੌਰ
ਪਿੰਡ ਭੈਣੀ ਅਰੋੜਾ
ਜ਼ਿਲ੍ਹਾ ਲੁਧਿਆਣਾ
ਫੋਨ ਨੰਬਰ 7526996586