ਫਗਵਾੜੇ ਤੋਂ ਬਾਅਦ ਹੁਣ ਹਰੀਕੇ ’ਚ ਥਾਣੇਦਾਰ ਨੇ ਦੁਕਾਨਦਾਰ ’ਤੇ ਤਾਣਿਆ ਪਿਸਤੌਲ, ਕੀਤਾ ਗਾਲੀ-ਗਲੋਚ

ਹਰੀਕੇ ਪੱਤਣ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਫਗਵਾੜਾ ਵਿਖੇ ਇੰਸਪੈਕਟਰ ਵੱਲੋਂ ਠੁੱਡਾ ਮਾਰ ਕੇ ਸਬਜ਼ੀਆਂ ਖਿਲਾਰਨ ਦੇ ਮਾਮਲੇ ਦੀ ਸਿਆਹੀ ਵੀ ਅਜੇ ਨਹੀਂ ਸੁੱਕੀ ਸੀ ਕਿ ਹਰੀਕੇ ਵਿਖੇ ਵਾਪਰੇ ਤਾਜ਼ਾ ਮਾਮਲੇ ‘ਚ ਥਾਣੇਦਾਰ ਨੇ ਗਾਲੀ-ਗਲੋਚ ਕਰਦਿਆਂ ਦੁਕਾਨਦਾਰ ‘ਤੇ ਸਰਵਿਸ ਰਿਵਾਲਵਰ ਤਾਣ ਦਿੱਤੀ।

ਇਸ ਨੂੰ ਲੈ ਕੇ ਪੀੜਤ ਦੇ ਨਾਲ ਖੜ੍ਹੇ ਪਿ੍ਰੰਗੜੀ ਰੋਡ ਦੀ ਸਮੁੱਚੀ ਮਾਰਕੀਟ ਦੇ ਦੁਕਾਨਦਾਰਾਂ ਨੇ ਥਾਣੇ ਸ਼ਿਕਾਇਤ ਦਰਜ ਕਰਾਉਂਦਿਆਂ ਇਨਸਾਫ ਦੀ ਮੰਗ ਕੀਤੀ ਹੈ। ਉਧਰ ਸੰਪਰਕ ਕਰਨ ‘ਤੇ ਜ਼ਿਲ੍ਹਾ ਪੁਲਿਸ ਮੁਖੀ ਵੱਲੋਂ ਪੜਤਾਲ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ।

ਇਹ ਮਾਮਲਾ ਪਿੰਡ ਮਰਹਾਣਾ ਵਾਸੀ ਹਰਜਿੰਦਰ ਸਿੰਘ ਹਰੀਕੇ ਵਿਖੇ ਲਕੜੀ ਦੇ ਫਰਨੀਚਰ ਦੀ ਦੁਕਾਨ ਕਰਦਾ ਹੈ। ਵੀਰਵਾਰ ਨੂੰ ਦਸ ਵਜੇ ਦੇ ਕਰੀਬ ਇਕ ਸਹਾਇਕ ਥਾਣੇਦਾਰ ਸਰਕਾਰੀ ਸਕੂਲ ਕਿਸੇ ਕੰਮ ਲਈ ਆਇਆ ਤਾਂ ਸਾਹਮਣੇ ਖੜ੍ਹੇ ਹਰਜਿੰਦਰ ਸਿੰਘ ਨਾਲ ਗਾਲੀ-ਗਲੋਚ ਕਰਦਿਆਂ ਦੁਕਾਨ ਦੇ ਅੰਦਰ ਲੈ ਗਿਆ ਤੇ ਉਸ ‘ਤੇ ਆਪਣੀ ਸਰਵਿਸ ਰਿਵਾਲਵਰ ਤਾਣ ਦਿੱਤੀ। ਵੇਖ ਲੈਣ ਦੀਆਂ ਧਮਕੀਆਂ ਦਿੰਦਾ ਥਾਣੇਦਾਰ ਮੌਕੇ ਤੋਂ ਚਲਾ ਗਿਆ।

ਦੱਸਣਯੋਗ ਹੈ ਕਿ ਉਕਤ ਥਾਣੇਦਾਰ ਦੀ ਡਿਊਟੀ ਹਰੀਕੇ ਵਿਖੇ ਨਹੀਂ ਪਰ ਫਿਰ ਵੀ ਲੋਕਲ ਪੁਲਿਸ ਦੀ ਸ਼ਹਿ ਕਾਰਨ ਦੁਕਾਨਦਾਰ ਜਾਨ-ਮਾਲ ਦੀ ਰਖਵਾਲੀ ਨੂੰ ਲੈ ਕੇ ਖੌਫਜ਼ਦਾ ਦਿਖਾਈ ਦਿੱਤੇ। ਇਨਸਾਫ ਦੀ ਗੁਹਾਰ ਲੈ ਕੇ ਥਾਣਾ ਹਰੀਕੇ ਵਿਖੇ ਆਏ ਦੁਕਾਨਦਾਰਾਂ ਨੂੰ ਭਰੋਸਾ ਦਿਵਾਉਂਦਿਆਂ ਥਾਣਾ ਮੁਖੀ ਗੁਰਬਖਸ਼ ਸਿੰਘ ਨੇ ਮਾਮਲੇ ਦੀ ਪੜਤਾਲ ਕਰਨ ਦੀ ਗੱਲ ਕਹੀ।

ਜਦੋਂਕਿ ਦੁਕਾਨਦਾਰ ਕਾਨੂੰਨੀ ਕਾਰਵਾਈ ਨੂੰ ਅਮਲ ‘ਚ ਲਿਆਉਣ ਦੀ ਵਾਰ-ਵਾਰ ਮੰਗ ਕਰਦੇ ਰਹੇ।ਇਸ ਸਬੰਧੀ ਐੱਸਐੱਸਪੀ ਧਰੂਮਨ ਐੱਚ ਨਿੰਬਾਲੇ ਦਾ ਕਹਿਣਾ ਹੈ ਕਿ ਥਾਣੇਦਾਰ ਵੱਲੋਂ ਸਰਵਿਸ ਰਿਵਾਲਵਰ ਦੀ ਦੁਰਵਰਤੋਂ ਕਰਨ ਅਤੇ ਦੁਕਾਨਦਾਰਾਂ ਨੂੰ ਧਮਕਾਉਣ ਸਬੰਧੀ ਉਹ ਪੜਤਾਲ ਕਰਾਉਣਗੇ। ਜੇਕਰ ਥਾਣੇਦਾਰ ਦੋਸ਼ੀ ਪਾਇਆ ਗਿਆ ਤਾਂ ਵਿਭਾਗੀ ਕਾਰਵਾਈ ‘ਚ ਦੇਰੀ ਨਹੀਂ ਹੋਵੇਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਟਰਲਾਕ ਲਗਾਕੇ ਬਣਾਈ ਸੜਕ ਨੂੰ ਚੱਜ ਨਾਲ ਬਣਾਵੇ ਨਗਰ ਕੌਂਸਲ – ਅਸ਼ੋਕ ਸੰਧੂ ਨੰਬਰਦਾਰ
Next articleਬੱਚਿਆਂ ਦੇ ਦਾਖ਼ਲਿਆਂ ਸੰਬੰਧੀ ਐੱਸ ਐਮ ਸੀ ਕਮੇਟੀ ਤੇ ਅਧਿਆਪਕਾਂ ਦੀ ਅਹਿਮ ਮੀਟਿੰਗ ਆਯੋਜਿਤ