ਪੱਤਿਆਂ ਦਾ ਜਰਦ ਹੋ ਜਾਣਾ
ਹੁਣ ਸਮਝ ਆਉਦਾਂ ਏ
ਕਿੰਨਾ ਕੁ ਚਿਰ ਮੋਸਮ ਅੱਗੇ ਕੋਈ
ਪੈਰ ਟਕਾਉਦਾਂ ਏ
ਆਖਰ ਟੁਟ ਟਹਿਣੀ ਤੋਂ
ਇਹ ਥੱਲ਼ੇ ਗਿਰ ਗਿਆ
ਹਵਾਵਾਂ ਦੇ ਰੁਖ ਨਾਲ
ਹਚਕੋਲੇ ਖਾਂਦਾ ਏ
ਏਨੀ ਕੁ ਜਿੰਦਗੀ ਸੀ ਇਹਦੇ
ਰੰਗ ਬਖੇਰਨ ਦੀ
ਖਾਮੋਸ਼ ਹੋਇਆ ਦਿਲ ਦਾ
ਦਰਦ ਸੁਣਾਉਦਾਂ ਏ
“ਰਾਜ” ਜਿੰਦਗੀ ਏ ਥੋੜੀ
ਜੀ ਲੈ ਬਸੰਤ ਬਣਕੇ
ਜੋ ਬੀਤ ਜਾਏ ਪਲ
ਮੁੜਕੇ ਨਾ ਆਉਦਾਂ ਏ