ਪੱਤਰਕਾਰੀ ਕਿੰਨੀ ਸੱਚ ਕਿੰਨੀ ਝੂਠ

ਜਸਕੀਰਤ ਸਿੰਘ

(ਸਮਾਜ ਵੀਕਲੀ)

ਪੱਤਰਕਾਰੀ ਦਾ ਨਾਮ ਸਾਹਮਣੇ ਆਉਂਦੇ ਹੀ , ਸਭ ਤੋਂ ਪਹਿਲਾਂ ਜੇਹਨ ਵਿੱਚ ਇੱਕ ਵਿਚਾਰ ਪ੍ਰਗਟ ਹੁੰਦਾ ਹੈ । ਕਿ ਪੱਤਰਕਾਰੀ ਸੱਚ ਦੀ ਪਟਾਰੀ , ਜੋ ਸੱਚ ਸਾਹਮਣੇ ਲਿਆਉਣ ਵਿੱਚ ਮਾਹਿਰ ਹੈ । ਜਿਸ ਤੋਂ ਕੋਈ ਵੀ ਭੱਜ ਨਹੀਂ ਸਕਦਾ । ਜੋ ਪੱਤਰਕਾਰੀ ਮੀਡੀਆ ਦੀ ਨਿਗ੍ਹਾ ਵਿੱਚ ਆਇਆ ਸਮਝੋ ਗਿਆ ।

ਇਕ ਮੀਡੀਆਂ ਪੱਤਰਕਾਰ ਇੱਕ ਪ੍ਰਧਾਨ ਮੰਤਰੀ ਤੱਕ ਨੂੰ ਹਿਲਾ ਸਕਦਾ ਹੈ ਉਸ ਕੋਲ ਬਹੁਤ ਸ਼ਕਤੀ ਹੈ ਸਾਰਾ ਸਮਾਜ ਉਸ ਅੱਗੇ ਗੋਡੇ ਟੇਕਦਾ ਹੈ ਮੀਡੀਆ ਵਿਚ ਬਹੁਤ ਸ਼ਕਤੀ ਹੈ ਉਹ ਕਿਸੇ ਵੀ ਪਾਰਟੀ ਨੂੰ ਉੱਚਾ ਨੀਵਾਂ ਕਰ ਸਕਦੀ ਹੈ  ।

ਰਾਜਨੀਤੀ ਵਿੱਚ ਮੀਡੀਆ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ । ਕਾਨੂੰਨ ਵਾਂਗ ਮੀਡੀਆ ਵੀ ਬਹੁਤ ਜ਼ਰੂਰੀ ਹੈ , ਰਾਜਨੀਤੀ ਵਿੱਚ  । ਲੋਕਾਂ ਦੀ ਰਾਏ ਲੋਕਾਂ ਦੀ ਆਵਾਜ਼ ਅਗਾਂਹ ਲਿਆਉਂਦਾ ਹੈ ਅਤੇ ਉਸ ਨੂੰ ਉੱਚਾ ਕਰਦਾ ਹੈ । ਮੀਡੀਆ ਲੋਕ ਆਵਾਜ਼ ਉਠਾਉਣ ਵਿਚ ਬਹੁਤ ਮਦਦ ਕਰਦਾ ਹੈ । ਇਹ ਲੋਕਾਂ ਦੇ ਹੱਕ ਦੀ ਗੱਲ ਕਰਦਾ ਹੈ ਧੱਕਾਸ਼ਾਹੀ ਰੋਕਦਾ ਹੈ ।

ਯੂਰੋਪ ਅਤੇ ਅਮਰੀਕਾ ਵਿੱਚ ਤਾਂ ਟੀਵੀ ਅਤੇ ਰੇਡੀਓ ਨੈੱਟਵਰਕ ਉੱਠਣ ਤੋਂ ਬਾਅਦ , ਇਸ ਉੱਪਰ ਬਹੁਤ ਸਾਰੀਆਂ ਸਰਕਾਰਾਂ ਨੇ ਕਾਨੂੰਨ ਬਣਾਏ , ਤਾਂ ਜੋ ਮੀਡੀਆ ਵਿਪੱਖ ਅਤੇ ਨਿਰੋਲਤਾ ਤੋਂ ਭਟਕ ਨਾ ਸਕੇ ।

ਪਰ ਜੇ  ਏਥੇ ਭਾਰਤੀ ਮੀਡੀਆ ਦੀ ਗੱਲ ਕਰੀਏ , ਤਾਂ ਸਥਿਤੀ ਬਹੁਤ ਚੰਗੀ ਨਹੀਂ ।  ਵਰਲਡ ਇਕਮਿਕ ਫੋਰਮ ਨੇ ਭਾਰਤੀ ਮੀਡੀਆ ਨੂੰ ਸਭ ਤੋਂ ਭ੍ਰਿਸ਼ਟ ਮੀਡੀਆ ਐਲਾਨਿਆ ਹੈ ।  ਜੋ ਕਿ ਬਹੁਤ ਸ਼ਰਮਨਾਕ ਗੱਲ ਹੈ । ਭਾਰਤੀ ਮੀਡੀਆ ਵਿਚ ਭ੍ਰਿਸ਼ਟਾਚਾਰ ਦੀ ਹੋਂਦ ਨੂੰ ਕੌਮੀਂ ਅਤੇ ਅੰਤਰਰਾਸ਼ਟਰੀ ਤੌਰ ਤੇ ਸਰਕਾਰੀ ਅਤੇ ਗ਼ੈਰ ਸਰਕਾਰੀ ਏਜੰਸੀਆਂ ਨੇ  ਬਹੁਤ ਉਜਾਗਰ ਕੀਤਾ ਹੈ । ਏਥੇ ਹੀ ਕੁਝ ਮੀਡੀਆ ਹਾਊਸ ਅਤੇ ਮੀਡੀਆ ਕਰਮਚਾਰੀਆਂ ਦੇ ਖਿਲਾਫ ਭ੍ਰਿਸ਼ਟਾਚਾਰ , ਵਿੱਤੀ ਸਿਵਲ ਅਤੇ ਜਿਨਸੀ ਅਪਰਾਧਾਂ ਦੇ ਕੇਸ , ਸਮੇਂ ਸਮੇਂ ਆਉਂਦੇ ਰਹਿੰਦੇ ਹਨ । ਏਥੇ ਮੈਂ ਕੁਝ ਭਾਰਤੀ ਮੀਡੀਆ ਤੇ ਉਸ ਦੇ ਕਾਲੇ ਚਿਹਰਿਆਂ ਬਾਰੇ ਦੱਸਣਾ ਚਾਹਵਾਂਗਾ , ਜੋ ਕਿ ਇਕ ਅੰਗਰੇਜ਼ੀ ਵੈੱਬਸਾਈਟ ਵੱਲੋ ਦੱਸੇ ਗਏ ਹਨ ।

ਇਕ ਮਸ਼ਹੂਰ ਤਮਿਲ ਟੀ•ਵੀ ਚੈਨਲ ਦਾ ਉਸ ਅੰਗਰੇਜ਼ੀ ਵੈੱਬਸਾਈਟ ਨੇ ਖ਼ੁਲਾਸਾ ਕੀਤਾ । ਉਹ ਚੈਨਲ ਤਮਿਲ ਭਾਸ਼ਾ ਦਾ ਸੱਭ ਪ੍ਰਸਿੱਧ ਚੈਨਲ ਹੈ । ਜਿਸ ਦਾ ਨਾਮ ਗੁਪਤ ਰੱਖਿਆ ਗਿਆ ਹੈ । ਉਸ ਚੈਨਲ ਦਾ ਭ੍ਰਿਸ਼ਟਾਚਾਰ , ਜਿਣਸੀ ਪ੍ਰੇਸ਼ਾਨੀ , ਅਪਰਾਧਿਕ , ਧਮਕੀ , ਧੋਖੇਬਾਜ਼ੀ , ਬਲੈਕਮੇਲ , ਕਾਲੇ ਧਨ ਆਦਿ ਦਾ ਇਤਿਹਾਸ ਹੈ ।

ਜੁਲਾਈ 2011 :-
ਉਸ ਚੈਨਲ ਦੇ ਸੀ•ਓ•ਓ ਨੂੰ ਬਲੈਕਮੇਲ ਅਤੇ ਜ਼ਬਰਦਸਤੀ ਦੇ ਵੱਖ ਵੱਖ ਮਾਮਲਿਆਂ ਵਿਚ ਤਿੰਨ ਵਾਰ ਗ੍ਰਿਫਤਾਰ ਕੀਤਾ ਗਿਆ ।

ਜਨਵਰੀ 2015 :-
ਉਸ ਚੈਨਲ ਦੇ ਇੱਕ ਹੋਰ ਸੀ•ਓ•ਓ ਨੂੰ ਉੱਤੇ ਇਕ ਨੈੱਟਵਰਕ ਦੇ ਸਾਬਕਾ ਸਟਾਫ ਵੱਲੋਂ ਲਗਾਏ ਜਿਨਸੀ ਸ਼ੋਸ਼ਣ ਦੀਆਂ ਸ਼ਿਕਾਇਤਾਂ ਤੇ ਗ੍ਰਿਫਤਾਰ ਕੀਤਾ ਗਿਆ ।

ਇਕ ਏਥੇ ਪੱਤਰਕਾਰਿਤਾ ਦਾ ਵੀ ਘਿਨਾਉਣਾ ਚਿਹਰਾ ਰੂ-ਬ-ਰੂ ਕਰਨ ਜਾ ਰਹੇ ਹਾਂ । ਭਾਰਤ ਦਾ ਇੱਕ ਪ੍ਰਸਿੱਧ ਵਿਅਕਤੀ ਜੋ ਕਿ ਪ੍ਰਸਿੱਧ ਪ੍ਰਕਾਸ਼ਨ , ਪੱਤਰਕਾਰ ਅਤੇ ਨਾਵਲਕਾਰ ਸੀ । ਉਸ ਉੱਪਰ ਇੱਕ ਮਹਿਲਾ ਸਹਿ-ਕਰਮੀ ਨੇ ਉਸ ਤੇ ਜਿਨਸੀ ਸ਼ੋਸ਼ਣ ਅਤੇ ਬਲਾਤਕਾਰ ਦੇ ਦੋਸ਼ ਲਗਾਏ  । ਦੋਸ਼ ਲਗਾਉਣ ਤੋਂ ਬਾਅਦ ਉਸ ਨੂੰ ਨਵੰਬਰ 2013 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਫੇਰ ਜੁਲਾਈ 2014 ਨੂੰ ਉਸ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ।

ਏਥੇ ਹੀ ਹੁਣ ਗੱਲ ਕਰਾਂਗੇ , ਸਰਕਾਰ ਵਲੋਂ ਅਤੇ ਵੱਡੇ ਪੱਤਰਕਾਰਾਂ ਵੱਲੋਂ ਦਬਾਏ ਜਾ ਰਹੇ ਸੱਚੇ ਅਤੇ ਇਮਾਨਦਾਰ ਪੱਤਰਕਾਰਾਂ ਦੀ । ਭਾਰਤ ਵਿਚ ਜਿੰਨੇ ਵੀ ਵੱਡੇ ਪੱਧਰ ਦੇ ਮੀਡੀਆ ਪਤਰਕਾਰ ਹਨ । ਉਹ ਜ਼ਿਆਦਾਤਰ ਸਰਕਾਰਾਂ ਵੱਲੋਂ ਖਰੀਦੀ ਗਈ ਹੈ ।

ਏਥੇ ਹੀ ਗੱਲ ਸ਼ੁਰੂ ਕਰਦੇ ਹਾਂ , 2020 ਦੇ ਕਿਸਾਨੀ ਸੰਘਰਸ਼ ਦੀ , ਜਿਸ ਨੂੰ ਚਲਦਿਆਂ 6 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ ਹੈ।  ਜਿਸ ਨੂੰ ਸਰਕਾਰ ਅਤੇ ਸਰਕਾਰ ਦੀ ਵਿਕਾਊ ਮੀਡੀਆ ਵੱਲੋਂ ਦਬਾਇਆ ਜਾ ਰਿਹਾ ਹੈ ।

ਵਿਕਾਊ ਮੀਡੀਆ ਕਿਸਾਨੀ ਸੰਘਰਸ਼ ਵਿਚ ਬੈਠੇ ਪੰਜਾਬੀ ਕਿਸਾਨਾਂ ਨੂੰ ਆਤੰਕਵਾਦੀ , ਮੁਸਲਮਾਨ ਕਿਸਾਨਾਂ ਨੂੰ ਪਾਕਿਸਤਾਨੀ , ਅਤੇ ਸਿੱਖ ਕਿਸਾਨਾਂ ਨੂੰ ਖਾਲਿਸਤਾਨੀ ਦਾ ਟੈਗ ਲਾ ਪੂਰੇ ਵਿਸ਼ਵ ਵਿਚ ਬਦਨਾਮ ਕਰ ਰਹੀ ਹੈ ।

ਪਰ ਜੇ ਕੋਈ ਸੱਚਾ ਇਮਾਨਦਾਰ ਮੀਡੀਆ ਪੱਤਰਕਾਰ ਕਿਸਾਨਾਂ ਦੇ ਹਿੱਤ ਵਿਚ ਆਵਾਜ਼ ਚੁੱਕਦਾ ਹੈ ਤਾਂ ਉਸ ਨੂੰ ਵਿਕਾਊ ਪੁਲੀਸ ਅਤੇ ਸਰਕਾਰੀ ਕਰਮਚਾਰੀਆਂ ਵੱਲੋਂ ਦਬੋਚ ਲਿਆ ਜਾਂਦਾ ਹੈ ।

ਜੇਕਰ ਗੱਲ ਕਰੀਏ , ਪਿੱਛਲੇ ਹਫ਼ਤੇ ਕਿਸਾਨ ਅੰਦੋਲਨ ਦੌਰਾਨ ਗ੍ਰਿਫ਼ਤਾਰ ਕੀਤੇ ਕਿਸਾਨਾਂ ਅਤੇ ਪੱਤਰਕਾਰਾਂ ਦੀ । ਜਿਸ ਵਿੱਚ ਕੁਝ ਪੱਤਰਕਾਰਾਂ ਨੂੰ ਬਿਨਾਂ ਮਤਲਬ ਤੋਂ ਤਿਹਾੜ ਜੇਲ੍ਹ ਵਿੱਚ ਕੈਦ ਕਰ ਦਿੱਤਾ ਗਿਆ । ਹਾਲਾਂਕਿ ਕੁਝ ਨੂੰ ਜ਼ਮਾਨਤ ਤੇ ਰਿਹਾਅ ਕਰ ਦਿੱਤਾ ਗਿਆ ਪਰ ਇਸ ਤੋਂ ਇਲਾਵਾ ਵੀ ਕਈ ਪੱਤਰਕਾਰਾਂ ਨੂੰ ਕੈਦ ਕਰ ਰੱਖਿਆ ਗਿਆ । ਜਿਸ ਦਾ ਪਤਾ ਹਲੇ ਤੱਕ ਨਹੀਂ ਲੱਗਾ ।

ਬਹੁਤ ਸਾਰੇ ਅੰਦੋਲਨਾਂ ਅਤੇ ਘਟਨਾਵਾਂ ਦੀ ਸਹੀ ਰਿਪੋਰਟਿੰਗ ਕਰਨ ਤੇ ਪੱਤਰਕਾਰਾਂ ਨੂੰ ਜੇਲ੍ਹ ਜਾਣਾ ਪਿਆ । ਸਿੱਦੀਕੀ ਕਪਲ ਜਿਹੇ ਪੱਤਰਕਾਰਾਂ ਨੂੰ ਘਟਨਾ ਵਾਲੀ ਥਾਂ ( ਹਾਥਰਸ, ਯੂ ਪੀ ) ਵਿੱਚ ਪਹੁੰਚਣ ਤੋਂ ਪਹਿਲਾਂ ਗ੍ਰਿਫਤਾਰ ਕਰਕੇ ਉਸ ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਕੀਤਾ ਗਿਆ । ਉਹ ਅਜੇ ਵੀ ਜੇਲ੍ਹ ਵਿੱਚ ਹੈ । ਗੋਰੀ ਲਕੇਸ਼ ਸਮੇਤ ਕਈ ਪੱਤਰਕਾਰਾਂ ਨੇ ਆਪਣੀ ਜਾਨ ਦੀ ਕੁਰਬਾਨੀ ਦੇ ਦਿੱਤੀ ਹੈ ।

ਇਸ ਦੇਸ਼ ਅੰਦਰ ਮੈਂ ਸਮਝਦਾ ਹਾਂ । ਲੋੜ ਹੈ ਇੱਕ ਇਸਕਰਾ ਦੀ । ਪਰ ਅਫਸੋਸ ਵਾਲੀ ਗੱਲ ਹੈ ਕਿ ਭਾਰਤ ਦਾ ਪਹਿਲਾਂ ਤੋਂ ਮੌਜੂਦ ਵਿਸ਼ਾਲ ਅਤੇ ਵੱਡਾ ਖਾਰਾ ਸਮੁੰਦਰ ਇਸਕਰਾ ਨੂੰ ਜਲਦੀ ਹੀ ਖਾਰਾ ਕਰ ਦੇਵੇਗਾ । ਇਹ ਇੱਕ ਯਕੀਨਨ ਗੱਲ ਹੈ । ਇਸ ਉੱਪਰ ਵੀ ਮੈਂ ਸੋਚਦਾ ਹਾਂ ਸਿਰਫ਼ ਲੋੜ ਇਸਕਰਾ ਦੀ ਨਹੀਂ ਹੈ । ਸਾਨੂੰ ਇਸਕਰਾ ਦੇ ਨਿਯਮ ਅਤੇ ਤੌਰ ਤਰੀਕੇ ਵੀ ਚਾਹੀਦੇ ਹੋਣਗੇ , ਜ਼ਰੂਰੀ ਹੀ ਚਾਹੀਦੇ ਹਨ ।

ਇਸੇ ਲਈ ਜੇ ਇਸਕਰਾ ਆਵੇ ਵੀ ਤਾਂ ਪੂਰੇ ਤੌਰ ਤਰੀਕੇ ਨਾਲ । ਉਸ ਦੀ ਸੰਪਾਦਕ ਲੰਡਨ ਬੈਠੇ ਹੋਵੇ । ਜਿਸ ਦੀ ਪ੍ਰਿੰਟਿੰਗ ਜਰਮਨੀ ਹੁੰਦੀਂ ਹੋਵੇ । ਜਿਸਦੇ ਨੁਮਾਇੰਦੇ ਨਵੇਂ ਅਤੇ ਉਤਸ਼ਾਹਿਤ ਨੌਜਵਾਨ ਹੋਣ ਅਤੇ ਇਸਕਰਾ ਦੇ ਪੰਨੇ ਕੋਟਾਂ ਦੇ ਵਿੱਚ ਮਿਲ ਕੇ ਦੇਸ਼ ਅੰਦਰ ਆਉਣ ਅਤੇ ਹੋਰਨਾਂ ਤੌਰ ਤਰੀਕਿਆਂ ਨਾਲ ਸੁਰੱਖਿਅਤ ਅਤੇ ਨਿਰੋਲ ਜਨਤਾ ਦੇ ਹੱਥਾਂ ‘ਚ ਹੋਵੇ ।

ਪਰ ਦੋਸਤੋ ਇਹ ਹਾਲੇ ਕਲਪਨਾ ਦੀਆਂ ਗੱਲਾਂ ਹਨ । ਜਿਸ ਨੂੰ ਅਸੀਂ ਸਭ ਮਿਲਕੇ ਰਿਐਲਿਟੀ ਵਿੱਚ ਲਿਆਉਣਾ ਹੈ । ਤਾਂ ਕਿ ਅਸੀਂ ਮਿੱਠੇ ਪਾਣੀ ਦਾ ਸਵਾਦ ਚਖ਼  ਸਕੀਏ । ਜੋ ਅਸਲੀਅਤ ਹੋਵੇ , ਜੋ ਨਿਰੋਲ ਸੱਚ ਹੋਵੇ ।

ਜਸਕੀਰਤ ਸਿੰਘ
ਮੋਬਾਈਲ :- 98889-49201
ਮੰਡੀ ਗੋਬਿੰਦਗੜ੍ਹ ( ਜ਼ਿਲ੍ਹਾ :- ਫ਼ਤਹਿਗੜ੍ਹ ਸਾਹਿਬ )

Previous articleप्रशिक्षकों का रेलवे में समायोजन व पुरानी मांगों को लेकर आर.सी.एफ मैंनस यूनियन ने किया जोरदार प्रदर्शन
Next articleਬੰਦੇ ਜਾਂ ਬਾਂਦਰ