ਪੰਜ ਸੌ ਰੁਪਏ ਪਿੱਛੇ ਨਿਹੰਗ ਸਿੰਘ ਦਾ ਕਤਲ

ਬਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ (ਸਮਾਜ ਵੀਕਲੀ):  ਫ਼ਤਹਿਗੜ੍ਹ ਸਾਹਿਬ ਦੀਆਂ ਕਚਹਿਰੀਆਂ ਨੇੜੇ ਅੱਜ ਦੁਪਹਿਰ ਵੇਲੇ ਨਿਹੰਗ ਸਿੰਘ ਦਾ ਕਤਲ ਕਰ ਦਿੱਤਾ ਗਿਆ। ਮ੍ਰਿਤਕ ਨਿਹੰਗ ਸਿੰਘ ਦੀ ਪਛਾਣ ਬਾਗੀ ਸਿੰਘ ਵਜੋਂ ਹੋਈ ਦੱਸੀ ਜਾ ਰਹੀ ਹੈ। ਇਸ ਸਬੰਧੀ ਨਿਹੰਗ ਜਸਕਰਨ ਸਿੰਘ ਨੇ ਦੱਸਿਆ ਕਿ ਬਾਗੀ ਸਿੰਘ ਐੱਸਡੀਐੱਮ ਦਫ਼ਤਰ ਵਾਲੇ ਪਾਸੇ ਸੀ। ਇਸ ਦੌਰਾਨ ਉੱਥੇ ਦੋ ਜਣੇ ਆਏ ਜਿਨ੍ਹਾਂ ‘ਚੋਂ ਇੱਕ ਨਿਹੰਗ ਸਿੰਘ ਦੇ ਬਾਣੇ ’ਚ ਸੀ। ਉਸ ਨੇ ਬਾਗੀ ਸਿੰਘ ਤੋਂ 500 ਰੁਪਏ ਮੰਗੇ। ਬਾਗੀ ਸਿੰਘ ਵੱਲੋਂ ਇਨਕਾਰ ਕਰਨ ’ਤੇ ਮੁਲਜ਼ਮ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਇਸ ਕਾਰਨ ਬਾਗੀ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਿਆ।

ਮੌਕੇ ’ਤੇ ਪਹੁੰਚੀ ਥਾਣਾ ਫ਼ਤਹਿਗੜ੍ਹ ਸਾਹਿਬ ਦੀ ਪੁਲੀਸ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਸਾਨਾਂ ਦੇ ਕਾਫ਼ਲੇ ਦਾ ਬਨੂੜ ਵਿੱਚ ਭਰਵਾਂ ਸਵਾਗਤ
Next articleਮੋਤੀ ਮਹਿਲ ਘੇਰਨ ਦੇ ਐਲਾਨ ਨਾਲ ਇੰਜਨੀਅਰਾਂ ਦੀ ਹੜਤਾਲ਼ ਸਮਾਪਤ