ਪੰਜ – ਆਬ

- ਮਨਪ੍ਰੀਤ ਕੌਰ
(ਸਮਾਜ ਵੀਕਲੀ)
ਕਿੰਨਾ ਸੀ ਰੌਲਾ ਪਾਇਆ
ਕਿਵੇਂ ਹੱਲਾ ਸੀ ਮਚਾਇਆ
ਅਖੇ ਬਦਲ ਗਿਆ ਪੰਜਾਬ
ਨੌਜਵਾਨ ਨਸ਼ਿਆਂ ਤੇ ਸੀ ਲਾਇਆ
ਬਜ਼ੁਰਗ ਪਿੰਡਾ ਤਕ ਰਹਿ ਗਏ
ਜੌ ਮੂੰਹ ਆਇਆ ਹਾਕਮ ਕਹਿ ਗਏ
ਅੱਜ ਮੂੰਹ ਤੋੜ ਦਿੱਤਾ ਜਵਾਬ
ਹੁਣ ਮੁੜ ਆਇਆ ਏ ਪੰਜਾਬ
ਜਾਗ ਪਿਆ ਏ ਪੰਜ-ਆਬ
ਬੋਲ ਪਿਆ ਏ ਪੰਜ-ਆਬ
ਬਣ ਗਿਆ ਪੁਰਾਣਾ ਪੰਜਾਬ
ਜੋਸ਼ ਜਵਾਨੀ ਦਾ
ਢਲਦੇ ਪਾਣੀ ਦੀ ਨਿਮਰਤਾ
ਤੜਕੇ ਉੱਠ ਬਣੀ ਪੜ੍ਹਨੀ
ਹਰ ਕੰਮ ਵਿਚ ਸਹਿਜ਼ਤਾ
ਸਦੀਆਂ ਪੁਰਾਣੀ ਮਿੱਟੀ
ਫਿਰ ਹਵਾਵਾਂ ਵਿਚ ਘੁਲ ਗਈ
ਫੁੱਟ ਪਿਆ ਵੱਖਰਾ ਗੁਲਾਬ
ਹੁਣ ਮੁੜ ਆਇਆ ਏ ਪੰਜਾਬ
ਮਨਪ੍ਰੀਤ ਕੌਰ
ਫਫੜੇ ਭਾਈ ਕੇ (ਮਾਨਸਾ)
9914737211
Previous articleਮੈਂ ਪੁੱਛਦਾ ਰਹਾਂਗਾ…
Next articleਨੌਰਥ ਇੰਡੀਆ ਕਬੱਡੀ ਫੈਡਰੇਸ਼ਨ ਨੇ ਸਿੰਘਾਂ ਦੇ ਘੋੜਿਆਂ ਲਈ ਫੀਡ ਅਤੇ ਲੰਗਰਾਂ ਲਈ ਦੋ ਟਰੱਕਾਂ ਰਾਹੀਂ ਸਾਮਾਨ ਭੇਜਿਆ