(ਸਮਾਜ ਵੀਕਲੀ)
ਮੈਂ ਪੰਜਾਬ ਸਿੰਘ ਹਾਂ ਬੋਲਦਾ,
ਮੇਰੀ ਮਿੱਟੀ ਸੀ ਜਰਖੇਜ,
ਮੇਰੀ ਹਿੱਕ ਤੇ ਲੀਡਰ ਨੱਚਦੇ,
ਸਮਝ ਕਿਸੇ ਰੰਡੀ ਦੀ ਸ਼ੇਜ,
ਮੇਰੀ ਰਗ ਰਗ ਚਿੱਟਾ ਦੌੜਦਾ,
ਮੇਰੀ ਧੜਕਨ ਚੱਲਦੀ ਤੇਜ,
ਕੈਂਸਰ ਹੋਇਆ ਮੇਰੀ ਧਰਤ ਨੂੰ,
ਮੇਰਾ ਕਿਸੇ ਨਾ ਕੀਤਾ ਹੇਜ,
ਮੇਰੀ ਬਾਣੀ ਦੇ ਪੰਨੇ ਰੋਲਤੇ,
ਜੋ ਨਾਲ ਗੁਣਾ ਲਵਰੇਜ,
ਮੇਰੇ ਪੁੱਤ ਇੰਨਾ ਨੇ ਮਾਰ ਤੇ,
ਕਈ ਦਿੱਤੇ ਜੇਲੀਂ ਭੇਜ,
ਮੇਰੀ ਧੀ ਰੀਲਾਂ ਤੇ ਨੱਚਦੀ,
ਨਵਾ ਚੱਲਿਆ ਕੋਈ ਕਰੇਜ ,
ਮੈਨੂੰ ਮਿਲੀਆਂ ਸਦਾ ਹੀ ਫਾਂਸੀਆਂ,
ਇਹ ਲੈ ਕੇ ਬਹਿ ਗਏ ਕੁਰਸੀ ਮੇਜ ,
ਮੇਰੀ ਰੂਹ ਚੋਂ ਚੀਖਾਂ ਨਿਕਲੀਆਂ,
ਮੀਡੀਆ ਕਿਉਂ ਨਾ ਕਰੇ ਕਵਰੇਜ,
ਮਾਨਾ ਕਿਉ ਨਾ ਕਰੇ ਕਵਰੇਜ,
ਮੈਂ ਪੰਜਾਬ ਸਿੰਘ ਹਾਂ ਬੋਲਦਾ…।
ਜਸਵੀਰ ਮਾਨ
8437775940
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly