ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਮਾਜ ਵੀਕਲੀ: ਪੰਜਾਬ ਐਂਡ ਯੂ ਟੀ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਮੋਰਚਾ ਪੰਜਾਬ ਦੇ ਸੱਦੇ ਤੇ ਪੰਜਾਬ ਸਰਕਾਰ ਵਲੋ ਮੁਲਾਜ਼ਮ ਵਰਗ ਦੀਆਂ ਲੰਮੇ ਸਮੇ ਤੋਂ ਲਟਕਦੀਆ ਅਹਿਮ ਮੰਗਾਂ ਦੀ ਪ੍ਰਾਪਤੀ ਹਿੱਤ ਅਤੇ ਪੰਜਾਬ ਸਰਕਾਰ ਦੀਆਂ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਮਨਾਏ ਜਾ ਰਹੇ ਰੋਸ ਹਫਤੇ ਦੀ ਕੜੀ ਤਹਿਤ ਅੱਜ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਸੁਨਾਮ ਸਬੰਧਤ ਡੈਮੋਕਰੇਟਿਕ ਮੁਲਾਜਮ ਫੈਡਰੇਸਨ ਪੰਜਾਬ ਵੱਲੋਂ ਬਰਾਚ ਪ੍ਰਧਾਨ ਉਜਾਗਰ ਸਿੰਘ ਜੱਗਾ ਦੀ ਅਗਵਾਈ ਵਿਚ ਕਾਲੇ ਬਿੱਲੇ ਲਗਾ ਕੇ ਜਲ ਸਪਲਾਈ ਅਤੇ ਸੈਨੀਟੇਸ਼ਨ ਉਪ ਮੰਡਲ ਦਫਤਰ ਸੁਨਾਮ ਅੱਗੇ ਰੋਸ ਪ੍ਰਦਰਸ਼ਨ ਕੀਤਾ।
ਰੋਸ਼ ਪ੍ਰਦਰਸਨ ਵਿਚ ਸ਼ਾਮਲ ਸਮੂਹ ਸਾਥੀਆਂ ਵੱਲੋਂ ਕਰੋਨਾ ਪ੍ਰੋਟੋਕਾਲ ਅਤੇ ਅਨੁਸਾਸਨ ਦੀ ਪਾਲਣਾ ਕੀਤੀ ਗਈ । ਹਾਜਰ ਆਗੂਆਂ ਸ੍ਰੀ ਰਾਜਿੰਦਰ ਪਾਲ ਚੰਗਾਲੀਵਾਲਾ, ਅਮਰਜੀਤ ਸਿੰਘ ਢੰਡੋਲੀ ਖੁਰਦ, ਬਲਵਿੰਦਰ ਸਿੰਘ ਸੁਨਾਮ, ਭੂਰਾ ਸਿੰਘ ਭੰਗੂ ਵਲੋ ਕਾਲੇ ਬਿਲੇ ਲਾ ਕੇ ਰੋਸ ਜਤਾਉਂਦੇ ਹੋਏ ਪੰਜਾਬ ਸਰਕਾਰ ਵਲੋਂ ਸੂਬੇ ਦੇ ਮੁਲਾਜ਼ਮਾ ਦੀਆਂ ਹੱਕੀ ਤੇ ਜਾਇਜ ਮੰਗਾਂ ਤੋਂ ਲਗਾਤਾਰ ਟਾਲਾ ਵਟਦਿਆਂ ਪੰਜਾਬ ਦੀਆਂ 2022 ਚੋਣਾਂ ਤੱਕ ਲਟਕਾਉਣ ਦੀ ਨੀਤੀ ਦੀ ਨਿਖੇਧੀ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵਲੋਂ ਪੇ-ਕਮਿਸਨ ਦੀ ਰਿਪੋਰਟ ਨੂੰ ਮਜ਼ਾਕ ਬਣਾ ਦਿਤਾ ਹੈ। ਇਸ ਤੋ ਮਾੜਾ ਕੀ ਹੋਵੇਗਾ ਕਿ ਕੈਪਟਨ ਸਰਕਾਰ ਸਾਢੇ ਚਾਰ ਸਾਲ ਰਾਜ ਭਾਗ ਦਾ ਅਨੰਦ ਮਾਣ ਕੇ ਵੀ ਪੇ-ਕਮਿਸਨ ਦੀ ਰਿਪੋਰਟ ਪ੍ਰਤੀ ਸਰਕਾਰ ਸੁਹਿਰਦ ਨਹੀਂ । ਸਰਕਾਰ ਕਾਰਪੋਰੇਟਸ ਘਰਾਣਿਆ ਅੱਗੇ ਗੋਡੇ ਟੇਕ ਕੇ ਮਾਰੂ ਅਤੇ ਘਾਤਕ ਨੀਤੀਆਂ ਲਾਗੂ ਕਰਕੇ ਸਾਰੇ ਮਹਿਕਮਿਆਂ ਅੰਦਰ ਪੁਨਰ ਗਠਨ ਦੀ ਆੜ ਹੇਠ ਹਜਾਰਾਂ ਪੋਸਟਾਂ ਖਤਮ ਕਰ ਰਹੀ ਹੈ।
ਪਿੰਡਾਂ ਦੇ ਜਲ ਘਰਾਂ ਦੀ ਸੰਭਾਲ ਪੰਚਾਇਤਾਂ ਦੇ ਗਲ਼ ਮੜੀ ਜਾ ਰਹੀ ਹੈ।ਇਸ ਤੋਂ ਇਲਾਵਾ 2004 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੁਰਾਣੀ ਪੈਨਸਨ ਲਾਗੂ ਕਰਨ, ਮਹਿੰਗਾਈ ਭੱਤੇ ਦੀਆਂ ਅਥਾਹ ਦੱਬੀਆਂ ਬਕਾਇਆ ਕਿਸ਼ਤਾਂ ਜਾਰੀ ਕਰਨ ,ਹਰ ਤਰਾਂ ਦੇ ਕੱਚੇ ਕਾਮੇ ਮਾਣਭੱਤੇ ਵਾਲੇ ਆਗਨਵਾੜੀ ਵਰਕਰ,ਮਿਡ ਡੇਅ ਮੀਲ ਤੇ ਆਸਾ ਵਰਕਰ ਨੂੰ ਰੈਗੂਲਰ ਕਰਨ ਤੋ ਟਾਲ਼ਾ ਵੱਟੀਂ ਬੈਠੀ ਹੈ। ਇਸ ਤੋਂ ਇਲਾਵਾ ਮੌਕੇ ਤੇ ਸ਼ਾਮਲ ਸਾਥੀ ਨਿਰਮਲ ਸਿੰਘ ਰਾਜੂ, ਰਮਨਜੀਤ ਸਿੰਘ, ਦਰਸਨ ਸਿੰਘ ਜਨਾਲ, ਸੁਖਚੈਨ ਸਿੰਘ ਚੱਠਾ, ਮਿੱਠੂ ਸਿੰਘ ਧਰਮਗੜ੍ਹ ਆਦਿ ਨੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ ਦਰਜਾ ਤਿੰਨ ਟੈਕਨੀਸ਼ੀਅਨ ਕੇਡਰ ਤੇ ਦਰਜਾ ਚਾਰ ਦੀਆਂ ਪਰਮੋਸ਼ਨਾਂ ਬਹਾਲ ਕਰਨ, ਟੈਕਨੀਸ਼ੀਅਨ ਕੇਡਰ ਨੂੰ ਕਨਵੈਨਸ ਅਲਾਉਸ ਦੇਣ , ਦਰਜਾ ਚਾਰ ਦੀਆ ਵਰਦੀਆਂ ਦੀਆ ਗ੍ਰਾਂਟ ਜਾਰੀ ਕਰਨ ਅਤੇ ਫੀਲਡ ਕੇਡਰ ਦੇ ਸਰਵਿਸ ਰੂਲਜ ਜਾਰੀ ਕਰਕੇ ਲਾਗੂ ਕਰਨ ਦੀ ਮੰਗ ਕੀਤੀ।ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਲਾਗੂ ਨਾ ਕੀਤਾ ਤਾਂ ਪੰਜਾਬ ਦੀਆ ਮੁਲਾਜ਼ਮ ਜਥੇਬੰਦੀਆ ਸੰਘਰਸ਼ ਨੂੰ ਆਉਣ ਵਾਲੇ ਸਮੇਂ ਵਿੱਚ ਹੋਰ ਤੇਜ ਕਰਨ ਲਈ ਮਜਬੂਰ ਹੋਣਗੀਆਂ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly