ਪੰਜਾਬ ਵਿੱਚ ‘ਮਾਫ਼ੀਆ ਕਲਚਰ’ ਪੈਦਾ ਕਰਨ ਲਈ ਮੁਆਫ਼ੀ ਮੰਗੇ ਸੁਖਬੀਰ: ਖਹਿਰਾ

ਜਲੰਧਰ (ਸਮਾਜ ਵੀਕਲੀ): ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਪੰਜਾਬ ਵਿੱਚ ‘ਮਾਫੀਆ ਕਲਚਰ’ ਪੈਦਾ ਕਰਨ ਲਈ ਸ੍ਰੀ ਅਕਾਲ ਤਖ਼ਤ ’ਤੇ ਜਾ ਕੇ ਮੁਆਫੀ ਮੰਗਣ ਲਈ ਕਿਹਾ ਹੈ। ਖਹਿਰਾ ਨੇ ਕਿਹਾ ਕਿ ਬਾਦਲਾਂ ਦੇ ਕਾਰਜਕਾਲ ਦੌਰਾਨ ਹੀ ਪੰਜਾਬ ਦੇ ਲੋਕਾਂ ਨੇ ‘ਮਾਫ਼ੀਆ’ ਸ਼ਬਦ ਪਹਿਲੀ ਵਾਰ ਸੁਣਿਆ ਸੀ। ਉਦੋਂ ਧੱੜਲੇ ਨਾਲ ਹੋਈ ਨਾਜਾਇਜ਼ ਮਾਈਨਿੰਗ ਨਾਲ ਹਰ ਪਾਸੇ ਹਾਹਾਕਾਰ ਮੱਚ ਗਈ ਸੀ ਅਤੇ ਲੋਕਾਂ ਨੂੰ ਰੇਤਾ-ਬੱਜਰੀ ਦੇ ਨਾਂ ’ਤੇ ਲੁੱਟਿਆ ਜਾ ਰਿਹਾ ਸੀ।

ਉਨ੍ਹਾਂ ਕਿਹਾ ਕਿ ਸੁਖਬੀਰ ਨੇ ਸੱਤਾ ਵਿੱਚ ਹੁੰਦਿਆਂ ਪੰਜਾਬ ਵਿੱਚ ਭੂ ਮਾਫੀਆ ਤਿਆਰ ਕੀਤਾ, ਜੋ ਵੱਖ-ਵੱਖ ਵਿਕਾਸ ਕਾਰਜਾਂ ਜਿਵੇਂ ਸੜਕ ਨਿਰਮਾਣ, ਮੁਹਾਲੀ ਹਵਾਈ ਅੱਡਾ ਬਣਾਉਣ, ਨਵਾਂ ਚੰਡੀਗੜ੍ਹ ਬਣਾਉਣ ਅਤੇ ਸੀਵਰੇਜ ਪ੍ਰਾਜੈਕਟ ਆਦਿ ਲਈ ਐਕੁਆਇਰ ਕੀਤੀ ਜਾਣ ਵਾਲੀ ਜ਼ਮੀਨ ਕੌਡੀਆਂ ਦੇ ਭਾਅ ਖਰੀਦਦਾ ਸੀ ਕਿਉਂਕਿ ਉਸ ਕੋਲ ਸੂਬੇ ਦੇ ਸਾਰੇ ਮਾਸਟਰ ਪਲਾਨਾਂ ਦੀ ਜਾਣਕਾਰੀ ਪਹਿਲਾਂ ਹੀ ਸੀ।

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੱਲੜਵਾਲ ’ਚ ਧੀ ਦੇ ਪ੍ਰੇਮੀ ਦੇ ਚਾਰ ਪਰਿਵਾਰਕ ਮੈਂਬਰਾਂ ਦੀ ਹੱਤਿਆ
Next articleਸ਼੍ਰੋਮਣੀ ਕਮੇਟੀ ਵੱਲੋਂ 1955 ਦੇ ਸਾਕੇ ਦੀ ਯਾਦ ’ਚ ਸਮਾਗਮ