ਪੰਜਾਬ ਵਿੱਚ ਕਰੋਨਾ ਕਾਰਨ 171 ਮੌਤਾਂ, 9100 ਨਵੇਂ ਕੇਸ

ਚੰਡੀਗੜ੍ਹ (ਸਮਾਜ ਵੀਕਲੀ) :ਪੰਜਾਬ ਵਿੱਚ ਕਰੋਨਾਵਾਇਰਸ ਕਾਰਨ ਅੱਜ 171 ਹੋਰ ਮੌਤਾਂ ਹੋ ਗਈਆਂ ਜਿਸ ਨਾਲ ਕਰੋਨਾ ਕਾਰਨ ਹੁਣ ਤੱਕ ਸੂਬੇ ਵਿਚ ਹੋਣ ਵਾਲੀਆਂ ਮੌਤਾਂ ਦੀ ਗਿਣਤੀ 10315 ਹੋ ਗਈ ਹੈ। ਸਿਹਤ ਵਿਭਾਗ ਅਨੁਸਾਰ ਸੂਬੇ ਵਿੱਚ ਅੱਜ 9100 ਨਵੇਂ ਪਾਜ਼ੇਟਿਵ ਕੇਸ ਆਏ ਹਨ ਜਦਕਿ 6647 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਰਾਜ ਵਿਚ 71,948 ਐਕਟਿਵ ਕੇਸ ਹਨ। 9086 ਮਰੀਜ਼ਾਂ ਦਾ ਆਕਸੀਜਨ ਰਾਹੀਂ ਤੇ 288 ਦਾ ਵੈਂਟੀਲੇਟਰ ਰਾਹੀਂ ਇਲਾਜ ਹੋ ਰਿਹਾ ਹੈ।

ਸਿਹਤ ਵਿਭਾਗ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਲੁਧਿਆਣਾ ’ਚ 19, ਬਠਿੰਡਾ ਤੇ ਮੁਕਤਸਰ ’ਚ 17-17, ਅੰਮ੍ਰਿਤਸਰ ਤੇ ਪਟਿਆਲਾ ’ਚ 13-13, ਜਲੰਧਰ ਤੇ ਸੰਗਰੂਰ ’ਚ 11-11, ਮੁਹਾਲੀ ਤੇ ਪਠਾਨਕੋਟ ’ਚ 10-10, ਫਾਜ਼ਿਲਕਾ ’ਚ 9, ਹੁਸ਼ਿਆਰਪੁਰ ਤੇ ਤਰਨ ਤਾਰਨ ’ਚ 7-7, ਗੁਰਦਾਸਪੁਰ ’ਚ 5, ਕਪੂਰਥਲਾ ਤੇ ਰੂਪਨਗਰ ’ਚ 4-4, ਫ਼ਿਰੋਜ਼ਪੁਰ, ਨਵਾਂ ਸ਼ਹਿਰ, ਫ਼ਤਹਿਗੜ੍ਹ ਸਾਹਿਬ ਤੇ ਮਾਨਸਾ ’ਚ 3-3 ਅਤੇ ਬਰਨਾਲਾ ਤੇ ਫ਼ਰੀਦਕੋਟ ’ਚ 1-1 ਮਰੀਜ਼ ਦੀ ਮੌਤ ਹੋਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੈਵਲ-3 ਦੇ ਬੈੱਡ ਭਰੇ ਹੋਣ ਦੀ ਸਿਵਲ ਸਰਜਨ ਨੇ ਕੀਤੀ ਪੁਸ਼ਟੀ
Next articleਅਪਣੀ ਮਾਂ