ਪੰਜਾਬ ਵਿੱਚ ਇੰਟਰਨੈੱਟ ਬੰਦ ਹੋਣ ਦੀ ਖਬਰ ਹੋਈ ਵਾਇਰਲ, ਜਾਣੋ ਸੱਚ

ਚੰਡੀਗੜ੍ਹ ਨਕੋਦਰ (ਹਰਜਿੰਦਰ ਛਾਬੜਾ ) (ਸਮਾਜ ਵੀਕਲੀ): ਇੱਕ ਨਿੱਜੀ ਚੈਨਲ ਦੇ ਨਾਂ ‘ਤੇ ਪੰਜਾਬ ਵਿੱਚ ਕੱਲ੍ਹ ਇੰਟਰਨੈਟ ਬੰਦ ਹੋਣ ਦੀ ਖਬਰ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਖਬਰ ਵਿੱਚ ਦਾਅਵਾ ਹੈ ਕਿ ਪੰਜਾਬ ਵਿੱਚ ਇੰਟਰਨੈੱਸ ਸਰਵਿਸ ਬੰਦ ਹੋਵੇਗੀ।

ਇਸ ਖ਼ਬਰ ਦੀ ਸੱਚਾਈ ਇਹ ਹੈ ਕਿ ਇਹ ਸਰਾਸਰ ਝੂਠ ਹੈ। ਵਾਇਰਲ ਹੋਣ ਕਾਰਨ ਪੰਜਾਬ ਸਰਕਾਰ ਨੇ ਵੀ ਸਪਸ਼ਟੀਕਰਨ ਦਿੱਤਾ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਇੰਟਰਨੈੱਟ ਬੰਦ ਹੋਣ ਦੀਆਂ ਝੂਠੀਆਂ ਖ਼ਬਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਸਰਕਾਰ ਵੱਲੋਂ ਇੰਟਰਨੈੱਸ ਸਰਵਿਸ ਬੰਦ ਕਰਨ ਦਾ ਕੋਈ ਫੈਸਲਾ ਨਹੀਂ ਹੋਇਆ।

ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਦੱਸਿਆ ਹੈ ਕਿ ਪੰਜਾਬ ਵਿੱਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦਾ ਐਲਾਨ ਨਹੀਂ ਕੀਤਾ ਗਿਆ। ਕਿਰਪਾ ਕਰਕੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਅਫਵਾਹਾਂ’ ਤੇ ਵਿਸ਼ਵਾਸ ਨਾ ਕਰੋ।

Previous articleਸਰਕਾਰੀ ਸਕੂਲ ਕਿਸੇ ਵੀ ਸੂਰਤ ‘ਚ ਵਿਦਿਆਰਥੀਆਂ ਨੂੰ ਦਾਖ਼ਲੇ ਤੋਂ ਇਨਕਾਰ ਨਾ ਕਰਨ: ਪੰਜਾਬ ਸਰਕਾਰ
Next article” ਨੂਰਮਹਿਲ ਦੇ ਈ.ਓ. ਰਣਦੀਪ ਵੜੈਚ ਦੀ ਫੋਟੋ ਲਗਾਕੇ ਪੁਤਲਾ ਸਾੜਿਆ “