ਪੰਜਾਬ ਲੈਂਡ

(ਸਮਾਜ ਵੀਕਲੀ)

ਗੋਰੇ ਗੋਰੀਆਂ ਬਣਨਗੇ ਆੜੀ
ਜਦੋੰ ਕਰਨਗੇ ਨਾਲ ਦਿਹਾੜੀ

ਪੰਜਾਬ ਫੇਰ ਪੰਜਾਬਲੈਂਡ ਹੋ ਜਾਣਾ
ਕੋਈ ਨਾ ਕਹੂ ਸਰਕਾਰ ਨੂੰ ਮਾੜੀ

ਮੇਮਾਂ ਮਾਂਜਣਗੀਆਂ ਫਿਰ ਭਾਂਡੇ
ਬਨਾਰਸ ਵਾਲੀ ਲਾ ਕੇ ਸਾੜੀ

ਪਟਿਆਲਾ ਸ਼ਾਹੀ ਪੱਗ ਵੰਨਣਗੇ
ਕੁੰਡੀ ਮੁੱਛ ਗੋਰੇ ਰੱਖਣਗੇ ਦਾੜ੍ਹੀ

ਭੁੱਲ ਜਾਵਣਗੇ ਬੀਅਰ ਵਿਸਕੀ
ਜਦੋਂ ਪੀਣਗੇ ਲੱਸੀ ਗਾਹੜੀ

ਮੁੱਕੀ ਮਾਰ ਕੇ ਭੰਡਣਗੇ ਗੰਢਾ
ਨਾਲ ਰੋਟੀ ਤੇ ਅਚਾਰ ਦੀ ਫਾੜੀ

ਜੀਰੀ ਲਾਉਣਗੇ ਲਾ ਕੇ ਜਰਦਾ
ਭੰਗੜੇ ਪਾਉਂਦੇ ਵੱਢਣਗੇ ਹਾੜ੍ਹੀ

ਭੁੱਲ ਜਾਵਣਗੇ ਕੌਫ਼ੀਆਂ ਕਾਵੇ
ਚਾਹ ਪੀਣਗੇ ਚੁੱਲ੍ਹੇ ਕਾਹੜੀ

ਜਿਸ ਨੂੰ PR ਲੱਭੇਗੀ ਬਿੰਦਰਾ
ਖੁਸ਼ ਹੋਵੇਗਾ ਮਾਰ ਕੇ ਤਾੜੀ

ਬਿੰਦਰ ਸਾਹਿਤ ਇਟਲੀ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸੂਖਮ ਬਲਾਤਕਾਰ”
Next articleਕਵਿਤਾ