ਦਿੜਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) ਸਮਾਜ ਵੀਕਲੀ: ਪੰਜਾਬ ਬਚਾਓ ਬਾਸਪਾ ਲਿਆਉ ਦੇ ਨਾਹਰੇ ਹੇਠ ਪਿੰਡ ਪਿੰਡ ਜਾਉ ਸੰਗਠਨ ਬਣਾਉਣ ਦੇ ਤਹਿਤ ਵਿੱਢੀ ਮੁਹਿੰਮ ਦੌਰਾਨ ਅੱਜ ਦਿੜ੍ਹਬਾ ਹਲਕੇ ਦੇ ਪਿੰਡ ਗਾਗਾ ਵਿਖੇ ਬਾਲਮੀਕ ਭਾਈਚਾਰੇ ਦੇ ਲੋਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਚ ਪਹੁੰਚੇ ਜ਼ਿਲ੍ਹਾ ਇੰਚਾਰਜ ਮਾਸਟਰ ਬੰਤਾ ਸਿੰਘ ਕੈਂਪਰ, ਸੀਨੀਅਰ ਆਗੂ ਸੁਖਦੇਵ ਸਿੰਘ ਕੌਹਰੀਆਂ ਅਤੇ ਸਾਬਕਾ ਜਰਨਲ ਸਕੱਤਰ ਪੰਜਾਬ ਸ੍ਰ ਰਣ ਸਿੰਘ ਮਹਿਲਾਂ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਿਹੜੀਆਂ ਪਾਰਟੀਆਂ ਰਿਜ਼ਰਵ ਸੀਟਾਂ ਤੇ ਉਮੀਦਵਾਰ ਖੜ੍ਹੇ ਕਰਨਾ ਆਪਣੀਂ ਮਜਬੂਰੀ ਸਮਝਦੀਆਂ ਸਨ ਅੱਜ ਉਹੀ ਪਾਰਟੀਆਂ ਦੇ ਆਗੂ ਕੋਈ ਕਹਿ ਰਿਹਾ ਹੈ ਕਿ ਅਸੀਂ ਦਲਿਤ ਸਮਾਜ ਦਾ ਮੁੱਖ ਮੰਤਰੀ ਬਣਾਵਾਂਗੇ , ਕੋਈ ਕਹਿੰਦਾ ਅਸੀਂ ਉਪ ਮੁੱਖ ਮੰਤਰੀ ਬਣਾਵਾਂਗੇ ।
ਆਖ਼ਰ ਇਸ ਵਾਰ ਦਲਿਤਾਂ ਪ੍ਰਤੀ ਇਹਨੀਂ ਹਮਦਰਦੀ ਕਿਉਂ ? ਕਿਉਂਕਿ ਇਸ ਵਾਰ ਪੰਜਾਬ ਦੇ ਸਮੁੱਚੇ ਦਲਿਤ ਸਮਾਜ ਦੇ ਲੋਕ ਕਾਂਗਰਸ , ਅਕਾਲੀ ਦਲ ,ਆਮ ਆਦਮੀ ਪਾਰਟੀ ਅਤੇ ਭਾਜਪਾ ਵਰਗੀਆਂ ਫਿਰਕੂ ਪਾਰਟੀਆਂ ਵਲੋਂ ਲੰਮੇ ਸਮੇਂ ਤੋਂ ਦਲਿਤਾਂ ਨੂੰ ਦਿੱਤੇ ਗਏ ਲੋਲੀ ਪੋਪ ਚੂਸ ਚੂਸ ਕੇ ਦਲਿਤ ਸਮਾਜ ਦੇ ਲੋਕ ਅੱਕ ਗਏ ਹਨ । ਇਸ ਲਈ ਦਲਿਤ ਸਮਾਜ ਦੇ ਲੋਕ ਅਤੇ ਆਗੂਆਂ ਨੂੰ ਇਹ ਸਮਝ ਆ ਚੁੱਕੀ ਹੈ ਕਿ ਸਰਮਾਏਦਾਰ ਪਾਰਟੀਆਂ ਉਹਨਾਂ ਨੂੰ ਲੰਮੇ ਸਮੇਂ ਤੋਂ ਸਿਰਫ ਵਰਤਦੀਆਂ ਆ ਰਹੀਆਂ ਹਨ । ਕਦੇ ਵੀ ਇਹਨਾਂ ਪਾਰਟੀਆਂ ਦੀਆਂ ਹੁਣ ਤੱਕ ਪੰਜਾਬ ਚ ਬਣੀਆਂ ਸਰਕਾਰਾਂ ਨੇ ਦਲਿਤ ਸਮਾਜ ਦੇ ਬਣਦੇ ਹੱਕ ਅਤੇ ਮਾਣ-ਸਨਮਾਨ ਨਹੀਂ ਦਿੱਤਾ । ਜਿਸ ਤੋਂ ਤੰਗ ਆਕੇ ਦਲਿਤਾਂ ਦੇ ਨਾਲ ਨਾਲ ਹਰ ਵਰਗ ਇਹਨਾਂ ਪਾਰਟੀਆਂ ਦੇ ਚੁੰਗਲ ਚੋਂ ਨਿਕਲ ਕੇ ਬਾਸਪਾ ਦੇ ਸੂਬਾ ਪ੍ਰਧਾਨ ਸ੍ਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਣਥੱਕ ਮਿਹਨਤ ਸਦਕਾ ਪੰਜਾਬ ਚ ਬਹੁਜਨ ਸਮਾਜ ਪਾਰਟੀ ਦੀ ਬਣ ਰਹੀ ਜ਼ਬਰਦਸਤ ਲਹਿਰ ਚ ਕੁੱਦ ਪਿਆ ਹੈ ।
ਇਸ ਲਈ ਇਹ ਦਲਿਤਾਂ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਬਣਾਉਣ ਦੀਆਂ ਗੱਲਾਂ ਕਰਨ ਲੱਗ ਪਏ ਹਨ । ਇਸ ਸਮੇਂ ਛੱਜੂ ਸਿੰਘ, ਜਸਪਾਲ ਸਿੰਘ, ਜੰਟਾ ਸਿੰਘ , ਬਿੰਦਰ ਸਿੰਘ, ਗੁਰਸੇਵਕ ਸਿੰਘ, ਸਤਿਗੁਰੂ ਸਿੰਘ, ਅਮ੍ਰਿਤ ਪਾਲ ਸਿੰਘ, ਕਰਨੈਲ ਸਿੰਘ, ਕਿਰਨਪਾਲ ਸਿੰਘ, ਬਿਕਰ ਸਿੰਘ, ਜਸਵਿੰਦਰ ਸਿੰਘ,ਜੀਤ ਸਿੰਘ, ਕਰਮਜੀਤ ਸਿੰਘ, ਸੱਜਣ ਸਿੰਘ ਆਦਿ ਸਾਥੀਆਂ ਨੇ ਬਹੁਜਨ ਸਮਾਜ ਪਾਰਟੀ ਨਾਲ ਚੱਲਣ ਦਾ ਪ੍ਰਣ ਲਿਆ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly