32 ਪਿੰਡਾਂ ਵਿਚ ਐਸ.ਸੀ. ਭਾਈਚਾਰੇ ਨਾਲ ਸਬੰਧਿਤ ਧਰਮਸ਼ਾਲਾਵਾਂ ਦੀ ਹੋਵੇਗੀ ਉਸਾਰੀ ਤੇ ਨਵੀਨੀਕਰਨ
ਵਿਧਾਇਕ ਚੀਮਾ ਵਲੋਂ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਧੰਨਵਾਦ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਪੰਜਾਬ ਸਰਕਾਰ ਵਲੋਂ ‘ਪੰਜਾਬ ਨਿਰਮਾਣ ਪ੍ਰੋਗਰਾਮ’ ਤਹਿਤ ਸੁਲਤਾਨਪੁਰ ਲੋਧੀ ਹਲਕੇ ਦੀਆਂ ਪਿੰਡਾਂ ਅੰਦਰ ਧਰਮਸ਼ਾਲਾਵਾਂ ਦੀ ਉਸਾਰੀ ਤੇ ਨਵੀਨੀਕਰਨ ਲਈ 50 ਲੱਖ ਰੁਪੈ ਦੀ ਰਾਸ਼ੀ ਜਾਰੀ ਕੀਤੀ ਹੈ।
ਇਸ ਰਾਸ਼ੀ ਨਾਲ ਹਲਕੇ ਦੇ 32 ਪਿੰਡਾਂ ਅੰਦਰ ਅਨੁਸੂਚਿਤ ਜਾਤੀ ਭਾਈਚਾਰੇ ਨਾਲ ਸਬੰਧਿਤ ਧਰਮਸ਼ਾਲਾਵਾਂ ਦਾ ਵਿਕਾਸ ਕੀਤਾ ਜਾਵੇਗਾ, ਜਿਸ ਨਾਲ ਪਿੰਡਾਂ ਅੰਦਰ ਸਾਂਝੇ ਸਮਾਗਮ ਤੋਂ ਇਲਾਵਾ ਲੋਕ ਆਪਣੇ ਸਮਾਜਿਕ ਸਮਾਗਮ ਵੀ ਕਰ ਸਕਣਗੇ।
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਉਨ੍ਹਾਂ ਵਲੋਂ ਚਲਦੇ ਬਜਟ ਸ਼ੈਸ਼ਨ ਦੌਰਾਨ ਹੀ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਕੋਲ ਧਰਮਸ਼ਾਲਾਵਾਂ ਦੀ ਹਾਲਤ ਸੁਧਾਰਨ ਦਾ ਮਸਲਾ ਚੁੱਕਿਆ ਗਿਆ ਸੀ, ਜਿਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਪੰਜਾਬ ਸਰਕਾਰ ਦੇ ਯੋਜਨਾਬੰਦੀ ਵਿਭਾਗ ਵਲੋਂ 9 ਮਾਰਚ ਨੂੰ ਹੀ ਵੱਖ-ਵੱਖ ਪਿੰਡਾਂ ਲਈ ਇਹ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ‘ ਪੰਜਾਬ ਸਰਕਾਰ ਵਲੋਂ ਸੁਲਤਾਨਪੁਰ ਲੋਧੀ ਹਲਕੇ ਦੇ ਸਰਬਪੱਖੀ ਵਿਕਾਸ Ñਲਈ ‘ਸਮਾਰਟ ਸਿਟੀ ’ ਪ੍ਰਾਜੈਕਟ ਤਹਿਤ 271 ਕਰੋੜ ਰੁਪੈ ਦੇ ਵਿਕਾਸ ਕਾਰਜ ਪਹਿਲਾਂ ਹੀ ਚੱਲ ਰਹੇ ਹਨ, ਜਿਨ੍ਹਾਂ ਦੇ ਮੁਕੰਮਲ ਹੋਣ ਨਾਲ ਇਹ ਪਵਿੱਤਰ ਸ਼ਹਿਰ ਵਿਸ਼ਵ ਦੇ ਸੈਰ ਸਪਾਟਾ ਨਕਸ਼ੇ ’ਤੇ ਉਭਰੇਗਾ। ਜਿਨ੍ਹਾਂ 32 ਪਿੰਡਾਂ ਨੂੰ ਰਾਸ਼ੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿਚ ਸਵਾਲ 1 ਲੱਖ, ਸਾਬੂਵਾਲ 3 ਲੱਖ, ਬਸਤੀ ਹੂਸੈਨਪੁਰ ਦੂਲੋਵਾਲ 1 ਲੱਖ, ਬਸਤੀ ਬੂਲਪੁਰ 3 ਲੱਖ, ਡੌਲਾ 1 ਲੱਖ, ਬਸਤੀ ਰਾਮਪੁਰ ਜਗੀਰ 1 ਲੱਖ, ਨਸੀਰੇਵਾਲ 1 ਲੱਖ, ਪੰਡੋਰੀ ਜਗੀਰ 1 ਲੱਖ, ਜੱਬੋਸੁਧਾਰ 1 ਲੱਖ, ਪਿਥੋਚਾਹਲ 1 ਲੱਖ,ਕਾਲਰੂ 3 ਲੱਖ, ਜਾਰਜਪੁਰ 2 ਲੱਖ, ਫਰੀਦ ਸਰਾਏ 3 ਲੱਖ, ਡੱਲਾ 1 ਲੱਖ, ਡੇਰਾ ਸੈਦਾ 1 ਲੱਖ, ਚੁਲੱਧਾ 1 ਲੱਖ, ਅੰਮਿ੍ਰਤਪੁਰ ਰਾਜੇਵਾਲ 2 ਲੱਖ, ਬਾਜਾ 1 ਲੱਖ, ਬੂੜੇਵਾਲ 1 ਲੱਖ, ਸਰਾਏ ਜੱਟਾਂ 1 ਲੱਖ, ਅੰਮਿ੍ਤਪੁਰ 3 ਲੱਖ, ਸਰਦੁੱਲਾਪੁਰ 3 ਲੱਖ, ਅਮਾਨੀਪੁਰ 1 ਲੱਖ, ਬਿਧੀਪੁਰ 1 ਲੱਖ, ਚੰਨਣਵਿੰਡੀ 1 ਲੱਖ, ਸਰੂਪਵਾਲ 1 ਲੱਖ, ਅਹਿਮਦਪੁਰ 1 ਲੱਖ, ਬੂਸੋਵਾਲ 1 ਲੱਖ, ਕਬੀਰਪੁਰ 3 ਲੱਖ, ਸ਼ੇਰਪੁਰ ਸੱਧਾ 3 ਲੱਖ, ਵਾਟਾਂਵਾਲੀ ਖੁਰਦ 1 ਲੱਖ ਤੇ ਕਰਮਜੀਤਪੁਰ 1 ਲੱਖ ਸ਼ਾਮਿਲ ਹਨ।