ਪੰਜਾਬ ਦੇ ਗੰਦਲੇ ਹੋਏ ਪਾਣੀਆਂ ਦੇ ਵਿਸ਼ੇ ਨੂੰ ਛੂਹੰਦਾ ਗੀਤ “ਪੰਜ ਪਾਣੀ” ਇਟਲੀ ਚੋ ਰਿਲੀਜ

5 ਪਾਣੀ ਦੇ ਪੋਸਟਰ ਨੂੰ ਰਿਲੀਜ ਕਰਦੇ ਹੋਏ ਪਤਵੰਤੇ 
ਇਟਲੀ – (ਹਰਜਿੰਦਰ ਛਾਬੜਾ) ਦਿਨ ਬਦਿਨ ਪ੍ਰਦੁਸ਼ਿਤ ਹੋ ਰਹੇ ਪੰਜਾਬ ਦੇ ਪਾਣੀਆਂ ਅਤੇ ਦਰਿਆਵਾਂ ਦੀ ਵੰਡ ਕਾਰਨ ਪੰਜਾਬ ਦੇ ਘਟ ਚੁੱਕੇ ਗ੍ਰਾਫ ਦੇ ਵਿਸ਼ੇ ਦੇ ਅਧਾਰਿਤ ਇਟਲੀ ਵਸਦੇ ਉੱਘੇ ਸਾਹਿਤਕਾਰ ਤੇ ਗੀਤਕਾਰ ਬਿੰਦਰ ਕੋਲੀਆਂ ਵਾਲ ਦੁਆਰਾ ਰਚਿਤ ਨਵੇ ਗੀਤ  “ਪੰਜ ਪਾਣੀ” ਦਾ ਪੋਸਟਰ ਬੀਤੇ ਦਿਨ ਇਟਲੀ ਦੇ ਵਿਰੋਨਾ ਜਿਲ੍ਹੇ ਦੇ ਸ਼ਹਿਰ ਕਲਦੀਏਰੋ ਵਿਖੇ ਰਿਲੀਜ ਕੀਤਾ ਗਿਆ। ਪੰਜਾਬ ਦੇ ਵਾਤਾਵਰਨ ਬਾਰੇ ਚਿੰਤਤ ਪਦਮ ਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਦੀ ਰਹਿਨਮਾਈ ਹੇਠ  ਮਾਰਸ਼ਲ ਪ੍ਰੋਡਕਸ਼ਨ ਦੁਆਰਾ ਤਿਆਰ ਕੀਤੇ ਗਏ ਇਸ ਨਵੇਂ ਨਕੋਰ ਗੀਤ ਨੂੰ ਉੱਘੇ ਗਾਇਕ ਬਲਵੀਰ ਸ਼ੇਰਪੁਰੀ ਨੇ ਬਹੁਤ ਹੀ ਦਿਲ ਟੁੰਬਵੇਂ ਅੰਦਾਂਜ ਵਿੱਚ ਗਾਇਆ ਹੈ।ਗੀਤ ਦੇ ਪੇਸ਼ਕਰਤਾ ਸਾਬੀ ਚੀਨੀਆ ਨੇ ਇਕ ਵਾਰ ਫਿਰ ਇਕ ਸੱਜਰੇ ਤੇ ਮੋਲਿਕ ਵਿਸ਼ੇ ਨੂੰ ਪਹਿਲ ਦੇ ਕੇ ਇਸ ਗੀਤ ਰਾਹੀ ਵਾਤਾਵਰਨ ਪ੍ਰਤੀ ਆਪਣੀ ਜਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਦਾ ਸਫਲ ਉਪਰਾਲਾ ਕੀਤਾ ਹੈ । ਸੰਗੀਤ ਹਰੀ ਅਮਿਤ ਦੁਆਰਾ ਤਿਆਰ ਕੀਤਾ ਗਿਆ ਹੈ। ਗੀਤ ਦੇ ਪੋਸਟਰ ਨੂੰ ਰਿਲੀਜ ਕਰਦੇ ਸਮੇਂ ਵੱਖ ਵੱਖ ਖੇਤਰ ਦੀਆਂ ਪ੍ਰਮੁੱਖ ਸ਼ਖਸ਼ੀਅਤਾਂ ਹਾਜਿਰ ਸਨ।ਇਸ ਮੌਕੇ ਗੀਤਕਾਰ ਬਿੰਦਰ ਕੋਲੀਆਂ ਵਾਲ ਨੇ ਦੱਸਿਆ ਕਿ ਪੰਜਾਬ ਦੇ ਪਾਣੀਆਂ ਤੇ ਹੱਕਾਂ ਲਈ ਚਿੰਤਤ ਅਤੇ ਵਾਤਾਵਰਨ ਪ੍ਰੇਮੀਆ ਲਈ ਇਹ ਗੀਤ ਇਕ ਤੋਹਫਾ ਸਾਬਿਤ ਹੋਵੇਗਾ।
Previous articleCALL FOR ACTION OVER DECLINING SCHOOL RESULTS
Next articleUK aid to support struggling hospitals “near breaking point” in Gaza