ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਆਯੋਜਿਤ ਪੰਜਾਬ ਖੇਡ ਮੇਲੇ ਵਿੱਚ ਜ਼ਿਲ੍ਹੇ ਦੇ ਸਕੂਲਾਂ ਵੱਡੀ ਗਿਣਤੀ ਵਿੱਚ ਹਿੱਸਾ ਲਿਆ । ਇਸ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ. ਸੀ. ਐਫ ਦੇ ਵਿਦਿਆਰਥੀਆਂ ਹਿੱਸਾ ਲੈਂਦਿਆਂ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਵੱਡੀ ਗਿਣਤੀ ਵਿਚ ਮੈਡਲ ਹਾਸਲ ਕੀਤੇ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਿੰਸਿਪਲ ਪ੍ਰਬਦੀਪ ਕੌਰ ਮੋਂਂਗਾ ਨੇ ਦੱਸਿਆ ਕਿ ਸਕੂਲ ਦੀ ਵਾਲੀਬਾਲ ਟੀਮ ਅੰਡਰ- 21 ਲੜਕੀਆਂ ਨੇ ਫਸਟ ਪੁਜੀਸ਼ਨ ਹਾਸਲ ਕੀਤੀ । ਅੰਡਰ – 17 ਵਾਲੀਬਾਲ ਟੀਮ ਲੜਕੀਆਂ ਨੇ ਸੈਕੰਡ ਪੁਜੀਸ਼ਨ ਅਤੇ ਅੰਡਰ-14 ਵਾਲੀਬਾਲ ਟੀਮ ਲੜਕਿਆਂਂ ਨੇ ਸੈਕੰਡ ਪੁਜੀਸ਼ਨ, ਅੰਡਰ – 21 ਲੜਕੀਆਂ ਦੀ ਖੋ-ਖੋ ਟੀਮ ਨੇ ਪਹਿਲੀ ਪੁਜੀਸ਼ਨ ਹਾਸਲ ਕੀਤੀ ।
ਅੰਡਰ – 21 ਲੜਕੀਆਂ ਨੇ 1500 ਮੀਟਰ ਰੇਸ ਵਿਚ ਸੈਕੰਡ ਪੁਜੀਸ਼ਨ, ਅੰਡਰ – 14 ਲੜਕੀਆਂ ਨੇ 4×100 ਮੀਟਰ ਰਿਲੇ ਰੇਸ ਵਿੱਚ ਸੈਕੰਡ ਪੁਜੀਸ਼ਨ, ਅੰਡਰ 21 ਲੜਕੀਆਂ ਨੇ 4×100 ਮੀਟਰ ਰਿਲੇ ਰੇਸ ਵਿੱਚ ਤੀਸਰੀ ਪੁਜੀਸ਼ਨ ਹਾਸਿਲ ਕੀਤੀ । ਉਨ੍ਹਾਂ ਇਸ ਉਪਲਬਧੀ ‘ਤੇ ਮਾਣ ਮਹਿਸੂਸ ਕਰਦਿਆਂ ਡੀ.ਪੀ. ਮੈਡਮ ਰੇਨੂੰ ਬਾਲਾ ਤੇ ਰਣਧੀਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਕਰਵਾਈ ਤਿਆਰੀ ਦੀ ਭਰਪੂਰ ਸਲਾਘਾ ਕੀਤੀ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਡਾਇਰੈਕਟਰ ਸਕੂਲ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਅਤੇ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਟੂਰਨਾਮੈਂਟ ਵਿੱਚ ਹਿੱਸਾ ਲੈਣ ਵਾਲੇ ਖਿਡਾਰੀਆਂ ਨੂੰ ਉਚੇਚੇ ਤੌਰ ‘ਤੇ ਸਨਮਾਨਿਤ ਕੀਤਾ । ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਇਹ ਵਿਦਿਆਰਥੀ ਨੂੰ ਚੁਸਤ ਬਣਾਉਂਦੀਆਂ ਹਨ ।ਇਸ ਲਈ ਹਰ ਵਿਦਿਆਰਥੀ ਨੂੰ ਖੇਡਾਂ ਵਿੱਚ ਭਾਗ ਲੈਣਾ ਚਾਹੀਦਾ ਹੈ ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly