(ਸਮਾਜ ਵੀਕਲੀ)
ਮੂਰਖ ਯਾਰ ਬਣਾਵਾਂ ਕਿੰਜ
ਮੱਝ ਨੂੰ ਬੀਨ ਸੁਣਾਵਾਂ ਕਿੰਜ
ਬੰਦੇ ਪੱਥਰ ਹੋ ਗਏ ਨੇ
ਪੱਥਰਾਂ ਨੂੰ ਸਮਝਾਵਾਂ ਕਿੰਜ
ਢਿੱਡ ਨੂੰ ਲੋੜ ਏ ਰੋਟੀ ਦੀ
ਗ਼ਜ਼ਲਾਂ ਨਾਲ ਰਜਾਵਾਂ ਕਿੰਜ
ਰੋ ਕੇ ਮੰਗੀਆਂ ਸਜਦੇ ਵਿੱਚ
ਰੱਦੀਆਂ ਜਾਣ ਦੁਆਵਾਂ ਕਿੰਜ
ਮੈਂ ਜਵਾਂਹ* ਦਾ ਬੂਟਾ ਰਾਜ
ਵੰਡਾਂ ਦੱਸੋ ਛਾਵਾਂ ਕਿੰਜ
* ਜਵਾਂਹ – ਹਲਕੇ ਹਰੇ ਰੰਗ ਦਾ ਛੋਟਾ ਜਿਹਾ ਬੂਟਾ
ਮੁਹੰਮਦ ਮੁਸਤਫ਼ਾ ਰਾਜ ਆਰਾਈਂ
( ਲਹਿੰਦਾ ਪੰਜਾਬ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly