ਪੰਜਾਬੀ ਸਾਹਿਤ ਦੇ ਭ੍ਰਿਸ਼ਟਾਚਾਰੀਏ

ਬੁੱਧ ਸਿੰਘ ਨੀਲੋਂ

ਸਮਾਜ ਵੀਕਲੀ

ਬਿੱਲੀ ਦੇ ਗਲ ਟੱਲੀ ਕੌਣ ਬੰਨ੍ਹੇ?…

ਪੰਜਾਬੀ ਸਾਹਿਤ ਦੇ ਵਿੱਚ ਕੰਮ ਕਰਦੀਆਂ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਵਿੱਚਲੇ ਅਹੁਦੇਦਾਰ ਜਿਸ ਤਰ੍ਹਾਂ ਦੀਆਂ ਮਨ ਮਾਨੀਆਂ ਕਰ ਰਹੇ.ਇਸ ਬਾਰੇ ਸਾਰੇ ਹੀ ਪੰਜਾਬੀ ਭਾਈਚਾਰੇ ਨੂੰ ਪਤਾ ਹੈ ਕਿ ਕਿਹੜੀ ਸੰਸਥਾ ਦੇ ਵਿੱਚ ਕੀ ਹੋ ਰਿਹਾ ਪਰ ਬੋਲਦਾ ਕੋਈ ਨਹੀ…ਸਭ ਦੀ ਹਾਲਤ ਉਸ ਵਰਗੀ ਹੈ ਜਿਹੜਾ ਕਹਿੰਦਾ ਕਿ ਮੈਂ ਤੇ ਸਾਹਿਤ ਦਾ ਸੇਵਾਦਾਰ ਹਾਂ ਤੇ ….ਉਹ.ਗੁਰੂ ਘਰ ਦੇ ਪ੍ਰਧਾਨ ਵਾਂਗੂੰ ਕਹਿੰਦਾ ਤੇ..ਮੈਂ .ਗੁਰੂ ਘਰ ਦਾ ਕੂਕਰ ਹਾਂ .ਪਰ ਕੰਮ ਬਘਿਆੜ ਵਾਲੇ ਕਰਦਾ ਹੈ…

ਸਾਰੀਆਂ ਹੀ ਸੰਸਥਾਵਾਂ ਦੇ ਵਿੱਚ ਉਨੀ ਇੱਕੀ ਦਾ ਹੀ ਫਰਕ…ਕਿਤੇ ਵੱਧ ਕਿਤੇ ਘੱਟ ਨਰਕ ਹੈ। ਸਰਕਾਰੀ ਸੰਸਥਾਵਾਂ ਤੇ ਦਲਦਲ ਬਣ ਗਈਆਂ ਹਨ…ਤੇ ਸੰਸਥਾਵਾਂ ਦੇ ਸਲਾਹਕਾਰ ਤੇ ਅਹੁਦੇ ਦਾਰ ਏਜੰਟ ਬਣ ਗਏ ਹਨ….ਦੱਲੇ….ਤੇ..ਦੱਲਿਆਂ ਤੋਂ ਮੈਨੂੰ ਬਲਦੇਵ ਸਿੰਘ ਦੇ ਨਾਵਲ ..ਲਾਲਬੱਤੀ…ਦੀਆਂ ਉਨ੍ਹਾਂ ਪਾਤਰਾਂ ਦੀਆਂ ਕਹਾਣੀਆਂ ਯਾਦ ਆ ਗਈਆਂ ਹਨ..ਜਿਹਨਾਂ ਦੇ ਪਤੀ..ਭਰਾ…ਪਿਤਾ…ਯਾਰ…ਤੇ ਹੋਰ ਕੋਈ ਨੇੜਲਾ ਦੱਲੇ ਦੀ ਭੂਮਿਕਾ ਨਿਭਾਉਂਦਾ ਹੈ…..ਭਾਸ਼ਾ ਵਿਭਾਗ ਦੇ ਵਿੱਚ ਇਹੋ ਕੁੱਝ ਹੁੰਦਾ ਰਿਹਾ ਤੇ ਹੋਈ ਜਾਣਾ ਹੈ..

..ਇਹੋ ਹੀ ਹਾਲ ਸਾਹਿਤ ਅਕਾਦਮੀ ਦਿੱਲੀ ਦਾ ਹੈ…ਕਈ ਸੰਸਥਾਵਾਂ ਦੇ ਵਿੱਚ ਕੁੱਝ ਮਹੰਤ…ਬਣ ਗਏ ਹਨ…

ਜਿਹੜੇ ਹਰ ਵਾਰ ਚੋਣਾਂ ਦੇ ਵਿੱਚ ਕੁਰਸੀਆਂ ਬਦਲ ਲੈਂਦੇ ਹਨ…ਉਹੀ ਕੁੱਝ ਚਿਹਰੇ ਹਨ..ਜਿਹੜੇ ਹਰ ਸੰਸਥਾ ਦੇ ਵਿੱਚ ਦਿਖਦੇ ਹਨ…ਉਨ੍ਹਾਂ ਨੂੰ ਬਣਾਉਦਾ ਕੌਣ ਹੈ….ਉਹੀ ਲੋਕ ਹਨ ਜਿਹੜੇ ਇਸ ਭ੍ਰਿਸ਼ਟਾਚਾਰ ਦੇ ਬਾਰੇ ਕਹੀ ਜਾ ਰਹੇ..ਕਿ…ਉਹ ਲਿਖ ਸਕਦਾ…ਉਹ ਲਿਖ ਸਕਦਾ…ਪਰ ਲਿਖੇ ਕੌਣ…?..

ਇਸ ਹਮਾਮ ਦੇ ਵਿੱਚ ਸਭ ਨੰਗੇ ਹਨ…ਪਰ ਸਭ ਹੀ ਚੰਗੇ ਹਨ..ਬੁਰਾ ਕੋਈ ਨਹੀਂ ..ਸਭ ਦਾਅ ਦੀ ਉਡੀਕ ਵਿੱਚ …ਬਾਜ਼ ਵਾਂਗੂੰ ਹਰ ਸੰਸਥਾ ਦੀ ਪ੍ਰਕਰਮਾਂ ਕਰਦੇ ਹਨ…ਕਈ ਪੁਰਸਕਾਰ ਲੈਣ ਲਈ ਲੇਲੜੀਆਂ ਕੱਢ ਦੇ ਹਨ..ਤੇ..ਕਈ ਅਹੁਦੇ ਲੈਣ ਲਈ…

ਕੀ ਨਹੀ ਹੁੰਦਾ ..ਸਾਹਿਤਕ ਸੰਸਥਾਵਾਂ ਦੇ ਚੋਣਾਂ ਵੇਲੇ…ਸਿਆਸੀ ਪਾਰਟੀਆਂ ਦੇ ਵਾਂਗੂੰ ਸਭ ਢੰਗ ਤਰੀਕੇ..ਜੋੜ ਤੋੜ ਵਰਤੇ ਜਾਂਦੇ ਹਨ…ਇਸੇ ਤਰ੍ਹਾਂ ਪੁਰਸਕਾਰਾਂ ਦੀ ਵੰਡ ਵੇਲੇ ਹੁੰਦਾ ..ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਵਰਤੇ ਜਾਂਦੇ ਹਨ..ਅਖੀਰ ਕਰਦੇ ਮਰਜ਼ੀ ਹੀ ਹਨ….!

ਖੈਰ ਸੁਖਿੰਦਰ ਜੀ ਨੇ ਇਸ ਮਸਲੇ ਨੂੰ ਚੁੱਕਿਆ ਹੈ..ਉਨ੍ਹਾਂ ਚਾਹੀਦਾ ਹੈ ਕਿ ਉਹ ਆਪ ਹੀ ਪਹਿਲ ਕਰਨ….ਸਮਾਜਵਾਦ…ਤੇ ਸੁਧਾਰ ਘਰ ਤੋਂ ਸ਼ੁਰੂ ਹੁੰਦਾ …ਹੈ….ਉਹ ਨੂਰ ਦੇ ਕੰਮ ਤੋਂ ਸ਼ੁਰੂ ਕਰ ਸਕਦੇ ਹਨ.ਕਿ ਉਹਨਾਂ ਨੇ ਕਿਵੇਂ ਸਾਹਿਤ ਦੇ ਵਿੱਚ ਭਲਵਾਨੀ ਕਰਦਿਆਂ ਕਿਹੜੇ ਕਿਹੜੇ ਕਵੀ/ ਕਵਿਤਰੀ ਨੂੰ ..ਚੰਦ ਤੇ ਚਾੜ੍ਹਿਆ…

ਸੀਤਾ…ਨੂੰ ਕਿਵੇਂ ..ਰਾਮ ਦੇ ਲੜ ਲਾਇਆ ਤੇ ਪੁਰਸਕਾਰ ਦਿਵਾਇਆ ..

ਕਿਵੇਂ ਕਿਥੇ ਕੀ ਹੁੰਦਾ ਰਿਹਾ…ਕਿਵੇਂ ਉਹਨਾਂ ਪੰਜਾਬੀ ਸਾਹਿਤ ਦੇ ਵਿੱਚ ਕਈ ਉਹ ਵਾਦ ਲਿਆਂਦੇ ਜਿਸ ਨੂੰ ਭੰਬਲਭੂਸਾ ਕਹਿੰਦੇ ਹਨ.ਆਧੁਨਿਕ ਵਾਦ..ਉਤਰ..ਨਵ ਉਤਰ.ਆਧੁਨਿਕ ਵਾਦ…ਦਲਿਤਵਾਦ… ਪਤਾ ਨਹੀਂ ਕੀ ਸਵਾਹ ਤੇ ਖੇਹ…

ਪਰ ਉਹਨਾਂ ਕਦੇ ਭਾਪਾਵਾਦ..ਜੱਟਵਾਦ.ਤੀਵੀਵਾਦ…ਰੰਡੀਵਾਦ…ਨਹੀਂ ਲਿਆਂਦਾ .ਕਿਉਂਕਿ ਮਾੜੇ ਦੀ ਜਨਾਨੀ ਭਾਬੀ ਸਭ ਦੀ…ਤਕੜੇ…ਦੀ ਤੀਵੀਂ ਸਭ ਦੀ ਭੈਣ ਜੀ…ਕੀ ਦੋਗਲਾਪਣ ਅੈ…?

..ਖੈਰ…ਤੁਸੀਂ ਸ਼ੁਰੂ ਕਰੋ…ਪਤਾ ਲੱਗ ਜੂ ਕਿ ਕਿਹੜੇ ਦੁੱਧ ਧੋਤੇ ਤੇ ਕਿਹੜੇ ਸਾਊ ਹਨ…ਸਭ ਦੀ ਹਾਲਤ…ਉਸ ਵਰਗੀ ਹੈ ਜਿਵੇਂ ਮਨਸੂਰ ਨੇ ਕਿਹਾ ਸੀ ਕਿ ਮੇਰੇ ਪੱਥਰ ਉਹ ਮਾਰੇ ਜਿਸਨੇ ਕਦੇ ਗੁਨਾਹ ਨਹੀਂ ਕੀਤਾ.?

ਗੁਨਾਹ ਤੇ ਭਾਈ ਸਭ ਨੇ ਕੀਤੇ ਹਨ..ਕਿਸ ਨੇ ਵੱਡਾ ਕੀਤਾ..ਕਿਸੇ ਨੇ ਛੋਟਾ ਹੈ…ਸਭ.ਗੁਨਾਹ ਗਾਰ ਤਾਂ ਸਾਰੇ ਹੀ ਹਨ
ਜੋ ਫੜਿਆ ਗਿਆ ..ਉਹ ਚੋਰ ਹੈ ਤੇ ਬਾਕੀ..ਸਭ.ਰਾਮ ਰਹੀਮ..ਹਨ ….ਸਾਧ ਹਨ …! ਸੱਜਣ ਠੱਗ ।

ਸਾਧ ਦੇ ਨਾਲੋਂ ਚੋਰ ਚੰਗੇ ਹੁੰਦੇ ਹਨ..ਉਹ ਸਮਾਜ ਦੇ ਵਿੱਚ ਨੰਗੇ ਤਾਂ ਹੁੰਦੇ ਹਨ.. ਕਿ ਇਹ ਚੋਰ ਹਨ ਡਾਕੂ ਹਨ..ਪਰ ਜਿਹੜੇ ਸਾਧਗਿਰੀ ਵਿੱਚ ਚੋਰੀ ਕਰਦੇ ਤੇ ਫੇਰ ਵੀ ਬਾਦਕ ਬਣੇ ਰਹਿੰਦੇ ਹਨ.ਉਹ ਸਭ ਤੋਂ ਵੱਧ ਖਤਰਨਾਕ ਹਨ….ਜਿਵੇਂ ਪਾਤਰ ਜੀ ਕਹਿੰਦੇ ਹਨ…ਕੁੱਝ ਕਿਹਾ ਤਾਂ …ਹਨੇਰਾ ਜਰੇਗਾ ਚੁੱਪ ਰਿਹਾ ਤਾਂ ..?.

.ਮਸਲਾ ਕੁਰਸੀ ਦਾ ਹੈ….ਜਿਵੇਂ ਬਾਦਲ ਜੀ ਕਹਿੰਦੇ ਨੇ..ਮੈਂ ਜੀਵਾਂ ਪੰਥ ਮਰੇ…ਉਵੇ..ਕੁੱਝ .ਲੇਖਕ ਕਹਿੰਦੇ ਹਨ…ਆਪਾਂ ਪ੍ਰਧਾਨ ਰਹੀਏ..ਸੰਸਥਾ ਰਹੇ ਜਾ ਨਾ ਰਹੇ… ਸਮਾਜ ਦੇ ਹਰ ਵਰਗ..ਤੇ ਜਾਤ ਜਮਾਤ ਵਿੱਚ ਦਲਦਲ ਵਧੀ ਜਾ ਰਹੀ ਹੈ…ਦੱਲੇ…ਵਧੀ ਜਾ ਰਹੇ..ਹਨ.

.ਭਗਤ ਤੇ ਭਗਤਣੀਅਾਂ ..ਗੁਰੂ ਜੀ..ਗੁਰੂ ਕਰੀ ਜਾ ਰਹੀਆਂ ਹਨ…ਤੇ ਨਾਲੇ ਗੁਰੂ ਦੇ ਬੱਚਿਆਂ ਦੀ ਬਾਪ ਤੇ ਮਾਵਾਂ ਬਣੀ ਜਾ ਰਹੀਆਂ ਹਨ…ਮਸਲਾ ਤੇ….ਨੌਕਰੀ ਛੋਕਰੀ ਦਾ ਹੈ..

.ਸਾਹਿਤ ਦਾ ਕੀ ਹੈ..ਸੰਸਥਾਵਾਂ ਦਾ ਕੀ ਹੈ..

.ਹੁਣ ਸੰਸਥਾਵਾਂ ਮਹਿਜ ਇਮਾਰਤਾਂ ਹਨ…ਤੇ ਆਹੁਦੇਦਾਰ ਕਬਜ਼ਾ ਧਾਰੀ ਹਨ…ਸਾਹਿਤ ਦੇ ਪਾਠਕ ਦੇਖ ਰਹੇ ਹਨ…ਕਿ….ਕੀ ਹੋ ਰਿਹਾ ਹੈ…. ਉਹਨਾਂ ਨੂੰ ਕੀ ਹੈ…ਪ੍ਰਕਾਸ਼ਕ ਆਪਣੀਆਂ ਰੋਟੀਆਂ ਸੇਕੀ ਜਾ ਰਹੇ ਹਨ…..ਕਾਲਜਾਂ ਵਾਲੇ ਸਰਕਾਰੀ ਪੈਸੇ ਨਾਲ ਸਮਾਗਮ ਕਰੀ ਜਾ ਰਹੇ ਹਨ….ਖਾਣ ਵਾਲੇ ਖਾਈ ਜਾ ਰਹੇ ਹਨ…ਚਰਨ ਵਾਲੇ ਫੁੱਲਾਂ ਚਰੀ ਜਾਂਦੇ ਹਨ…ਸਭ ਕੁੱਝ ਚੱਲੀ ਜਾ ਰਿਹਾ ਜਿਵੇਂ ਹੁਣ ਦੇਸ਼ ਚੱਲਦਾ ਹੈ।

ਖੈਰ ਗੱਲਾਂ ਦਾ ਕੜਾਹ ਬਹੁਤ ਹੋ ਗਿਆ ਕੜੀ ਨਾ ਘੋਲੋ…..ਵੇਸਣ ਦੇ ਲੱਡੂ ਬਣਾਓ..ਤੇ ਪਾਠਕਾਂ ਨੂੰ ਖੁਆਓ…….ਤੇ ….ਰਾਧੇ ਰਾਧੇ..ਸੀਤਾ..ਸੀਤਾ..ਰਾਮ.ਰਾਮ..ਕ੍ਰਿਸ਼ਨ ਕ੍ਰਿਸ਼ਨ ਕਰੋ…

ਕੀ ਲੈਣਾ ਬੋਲ ਕੇ…ਦੁਸ਼ਮਣੀ ਪਵੇਗੀ..ਪੁਰਸਕਾਰ ਨੀ ਮਿਲਣਾ .ਮੈਨੂੰ ਕਿਸੇ ਕਵੀ ਜਾਂ ਲੇਖਕ ਨਹੀਂ ਮੰਨਣਾ…..ਕਿਸੇ ਅਲੋਚਕ ਨੇ..!

ਹੁਣ ਕੌਣ ਬੰਨੇ ਬਘਿਆੜ ਦੇ ਗੱਲ ਟੱਲ….?

ਦੱਸੋ ਯਾਰੋ ਇਸ ਭ੍ਰਿਸ਼ਟਾਚਾਰ ਦਾ ਹਲ….?

ਬਾਬਾ ਇਲਤੀ
9464370823

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੋਲੀਆਂ
Next articleਪਿਆਰ ਵਾਲ਼ਾ ਫ਼ਰਕ….