(ਸਮਾਜ ਵੀਕਲੀ)
ਪੰਜਾਬੀ ਮਾਤਾ ਤੇਰੇ ਸਿਰ ‘ਤੇ ਸੁਨਹਿਰੀ ਸਿਰਤਾਜ ਨੀ।
ਗ੍ਰੰਥਾਂ ਵਿੱਚ ਤੇਰੀ ਤਾਂ ਹੀ ਗੂੰਜਦੀ ਆਵਾਜ਼ ਨੀ।
ਟੱਪੇ, ਢੋਲਿਆ,ਕਲੀਆਂ ‘ਚ ਮਾਏ ਤੇਰਾ ਨੂਰ ਨੀ,
ਸਿੱਠਣੀਆਂ,ਦੋਹੇ, ਗੀਤ ਮਿੱਠੇ ਲੈਅ ਭਰਭੂਰ ਨੀ।
ਗਿੱਧੇ ਦੀਆਂ ਬੋਲੀਆਂ ਭੰਗੜੇ ਪੰਜਾਬੀਆਂ ਦੀ ਸ਼ਾਨ ਨੀ,
ਕੋਰੜਾ,ਕਬਿਤ,ਦਵੱਈਆ ਛੰਦ ਬੈਂਤ ਹੈ ਮਹਾਨ ਨੀ।
ਰੁਬਾਈ, ਕਵਿਸ਼ਰੀ, ਭਗਤਾਂ ਦੀ ਕਾਫੀ ਮਸ਼ਹੂਰ ਨੀ,
ਮੌਤ ਦੇ ਵੈਣ ਜੋਸ਼ ਦੀ ਵਾਰ ਤੇਰੀ ਹੇਕ ‘ਚ ਸਰੂਰ ਨੀ।
‘ਕੱਤੀ ਰਾਗਾਂ ‘ਚ ਗੁਰਬਾਣੀ ਖੋਲੇ ਜ਼ਿੰਦਗੀ ਦੇ ਰਾਜ ਨੀ,
ਕੀਰਤਨ ਵਿਚੋਂ ਗੂੰਜਦੇ ਨੇ ਮਿੱਠੇ- ਮਿੱਠੇ ਸਾਜ ਨੀ।
ਕੀਹਨੇ ਸਾਡੀ ਸੱਭਿਅਤਾ ਭਰ ਦਿੱਤੀ ਜ਼ਹਿਰ ਨਾਲ ਨੀ,
ਸ਼ਬਦਾਂ ਤੋਂ ਪਰਦੇ ਚੁੱਕੇ ਆ ਗਿਆ ਨੰਗੇਜ਼ ਦਾ ਭੂਚਾਲ ਨੀ।
ਪ੍ਰਸ਼ੋਤਮ ਪੱਤੋ ਮੋਗਾ
9855038775
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly