ਪੰਜਾਬੀ ਫਿਲਮ ਅਦਾਕਾਰ ‘ਸੁਖਜਿੰਦਰ ਸ਼ੇਰਾ’ ਵੀ ਫਾਨੀ ਸੰਸਾਰ ਨੂੰ ਕਹਿ ਗਏ ‘ਅਲਵਿਦਾ’!

ਕਲਾ ਜਗਤ ਵਿਚ ਸੋਗ ਦੀ ਲਹਿਰ

ਲੁਧਿਆਣਾ / ਹੁਸ਼ਿਆਰਪੁਰ, (ਕੁਲਦੀਪ ਚੁੰਬਰ ) (ਸਮਾਜ ਵੀਕਲੀ) – ਪੰਜਾਬੀ ਫਿਲਮ ਇੰਡਸਟਰੀ ਦੇ ਲੇਖਕ, ਅਦਾਕਾਰ , ਡਾਇਰੈਕਟਰ, ਪ੍ਰੋਡਿਊਸਰ , ਸੁਖਜਿੰਦਰ ਸ਼ੇਰਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕਲਾ ਪ੍ਰੇਮੀ ਮਨੋਹਰ ਧਾਰੀਵਾਲ ਨੇ ਦੱਸਿਆ ਕਿ ਲੁਧਿਆਣਾ ਦੇ ਜਗਰਾਵਾਂ ਨੇੜੇ ਪਿੰਡ ਮਲਕ ਦੇ ਰਹਿਣ ਵਾਲੇ ਸੁਖਜਿੰਦਰ ਸ਼ੇਰਾ ਆਪਣਾ ਕਾਰੋਬਾਰ ਕਰਦੇ ਸਨ ਅਤੇ ਉਹਨਾਂ ਨੂੰ ਫਿਲਮ ਇੰਡਸਟਰੀ ਵਿੱਚ ਸਵਰਗੀ ਵਰਿੰਦਰ ਨੇ ਪਹਿਲੀ ਵਾਰ ਬਟਵਾਰਾ ਫਿਲਮ ਰਾਹੀਂ ਪੇਸ਼ ਕੀਤਾ ਸੀ।ਸੁਖਜਿੰਦਰ ਸ਼ੇਰਾ ਆਪਣੇ ਦੋਸਤ ਨੂੰ ਮਿਲਣ ਲਈ ਅਫ਼ਰੀਕੀ ਮੁਲਕ ਯੂਗਾਂਡਾ ਗਏ ਹੋਏ ਸਨ ਅਤੇ ਉੱਥੇ ਓਹ ਬਿਮਾਰ ਹੋ ਗਏ l

ਅੱਜ ਸਵੇਰ ਤੜਕੇੇ ਓਹ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਸੁਖਜਿੰਦਰ ਸ਼ੇਰਾ ਨੇ ਬਟਵਾਰਾ ਫਿਲਮ ਤੋ ਸੁਰੂਆਤ ਕਰਕੇ ਪੰਜਾਬੀ ਫਿਲਮ ਇੰਡਸਟਰੀ ਨੂੰ ਸੁਪਰ ਹਿੱਟ ਫ਼ਿਲਮਾਂ ਦਿੱਤੀਆਂ l ਜਿਨ੍ਹਾਂ ਵਿੱਚ ਯਾਰੀ ਜੱਟ ਦੀ, ਜੱਟ ਤੇ ਜਮੀਨ, ਸੁਪਰ ਡੁਪਰ ਹਿੱਟ ਹੋਈ ਸੀ ਅਤੇ ਓਹਨਾ ਦੇ ਰੋਲ ਨੂੰ ਦਰਸ਼ਕਾਂ ਵੱਲੋ ਬੇਹੱਦ ਪਸੰਦ ਕੀਤਾ ਗਿਆ ਸੀ।ਅਦਾਕਾਰ ਸੁਖਜਿੰਦਰ ਸ਼ੇਰਾ ਨੇ ਕਾਫੀ ਫ਼ਿਲਮਾਂ ਵਿੱਚ ਆਪਣੀ ਅਦਾਕਾਰੀ ਕੀਤੀ l ਜਿਨ੍ਹਾਂ ਵਿਚ ਯਾਰੀ ਜੱਟ ਦੀ , ਜੱਟ ਤੇ ਜਮੀਨ ,ਜੋਰ ਜੱਟ ਦਾ ,ਉੱਚਾ ਪਿੰਡ , ਸਿਰ ਧੜ ਦੀ ਬਾਜ਼ੀ ,ਪਗੜੀ ਸੰਭਾਲ ਜੱਟਾ ਹਨ । ਮਿਲੀ ਜਾਣਕਾਰੀ ਅਨੁਸਾਰ ਉਹਨਾਂ ਦੇ ਪਰਿਵਾਰ ਨੇ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਓਹਨਾਂ ਦੀ ਮਿ੍ਤਕ ਦੇਹ ਪੰਜਾਬ ਲਿਆਉਣ ਦੀ ਮੰਗ ਕੀਤੀ ਹੈ । ਓਹਨਾ ਦੇ ਦੇਹਾਂਤ ਤੇ ਪੰਜਾਬੀ ਫਿਲਮ ਇੰਡਸਟਰੀ ਦੇ ਕਲਾਕਾਰਾਂ ਤੋ ਇਲਾਵਾ ਪ੍ਰੈਸ ਮੀਡੀਆ ਅਤੇ ਪ੍ਰਸੰਸਕਾਂ ਵੱਲੋ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ l

ਸੁਖਜਿੰਦਰ ਸ਼ੇਰਾ ਜਿੱਥੇ ਇੱਕ ਬਹੁਤ ਵਧੀਆ ਲੇਖਕ ਅਦਾਕਾਰ ਡਾਇਰੈਕਟਰ ਪ੍ਰੋਡਿਊਸਰ ਸਨ , ਉੱਥੇ ਓਹ ਬਹੁਤ ਵਧੀਆ ਨੇਕ ਦਿਲ ਇਨਸਾਨ ਸਨ । ਓਹਨਾ ਦੇ ਦੇਹਾਂਤ ਤੇ ਪ੍ਰੈਸ ਮੀਡੀਆ ਵਲੋ ਗੋਬਿੰਦ ਸੁਖੀਜਾ , ਕੁਲਦੀਪ ਚੁੰਬਰ ,ਸਰਵਨ ਹੰਸ, ਹਰਸ਼ ਕੁਮਾਰ ਗੋਗੀ, ਜਸਵਿੰਦਰ ਬੱਲ, ਸੰਦੀਪ ਡਰੋਲੀ, ਰਵਿੰਦਰ ਰਾਜੋਵਾਲੀਆ, ਰਣਦੀਪ ਸਿੱਧੂ, ਪ੍ਰਸ਼ੋਤਮ ਸਰੋਏ, ਰਣਜੀਤ ਕਲਸੀ, ਸ਼੍ਰੀ ਹਰੀ ਦੱਤ ਸ਼ਰਮਾ ,ਸ਼੍ਰੀ ਵਿਨੋਦ ਕੁਮਾਰ ਗਰਗ ਚੀਫ ਐਡੀਟਰ ਗੋਲਡ ਸਟਾਰ, ਗਾਇਕ ਅਦਾਕਾਰ ਪ੍ਰੋਡਿਊਸਰ ਮਨੋਹਰ ਧਾਰੀਵਾਲ ਸੁਖਜੀਤ ਖਾਨਪੁਰੀ ਵਲੋ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ।

Previous articleਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਯੂਨੀਵਰਸਿਟੀ ਕਾਲਜ ਫੱਤੂ ਢੀਂਗਾ ਵਿਖੇ ਕਰਵਾਏ ਗਏ ਭਾਸ਼ਣ ਮੁਕਾਬਲੇ
Next article“ਗ਼ੈਰ ਜਰੂਰੀ ਦੁਕਾਨ”