(ਸਮਾਜ ਵੀਕਲੀ)
ਉਹ ਸੋਚ ਰਹੇ ਨੇ,
ਇਹਨਾਂ ਐਵੇਂ ਨਹੀਂ ਹਾਰਨਾ ,
ਇਹਨਾਂ ਦੀਆਂ ਤਾਕਤਾਂ ਨੂੰ ਸਿੱਧੇ
ਵੰਗਾਰਨਾ ਆਪਣੇ ਹੀ ਪੈਰਾਂ ਤੇ
ਕੁਹਾੜੀ ਮਾਰਨਾ ਹੋਵੇਗਾ ….
ਇਹਨਾਂ ਨੂੰ ਪਾਣੀ ਦੀਆਂ ਬੋਛਾਰਾਂ
ਹੰਝੂ ਗੈਸ ਨਹੀਂ ਤੋੜ ਸਕਦੀ …
ਇਹਨਾਂ ਨੂੰ ਤੋੜ ਸਕਦੇ ਨੇ
ਧਾਰਮਿਕ ਜਾਂ ਵਿਚਾਰਕ ਮਤਭੇਦ ,
ਖਾਲਿਸਤਾਨੀ ਇਲਜ਼ਾਮ ,
ਹਿੰਦ ਤੇ ਪਾਕਿਸਤਾਨ ਦੀ ਦਰਾਰ,
ਇਹਨਾਂ ਨੂੰ ਤੋੜ ਸਕਦੇ ਨੇ,
ਇਸ ਲਈ ਇਹ ਫੁੱਟ ਪਾਓ
ਫੁੱਟ ਨਾਲ ਹੀ ਅਸੀਂ
ਰਾਜ ਕਰ ਸਦਕੇ ਆ…
ਪਰ ਇਹ ਨਹੀਂ ਜਾਣਦੇ ,
ਪੰਜਾਬ ਦਾ ਇਤਿਹਾਸ
ਹਿੰਦੁਸਤਾਨ ਦਾ ਇਤਿਹਾਸ ਨਹੀਂ ਹੈ
ਜਾਂ ਫੇਰ ਇਹਨਾਂ ਨੇ 40 ਮੁਕਤਿਆਂ
ਦੀ ਕੁਰਬਾਨੀ ਨਹੀਂ ਦੇਖੀ।
ਪੰਜਾਬੀਆਂ ਦਾ ਇਕੋ ਧਰਮ ਹੈ
ਇੰਕਲਾਬ ਇਨਕਲਾਬ ਤੇ ਇਨਕਲਾਬ
ਪੰਜਾਬੀਆਂ ਦੀ ਜਾਤ ਹੈ,
ਆਜ਼ਾਦੀ , ਆਜ਼ਾਦੀ ਆਜ਼ਾਦੀ …
ਪੰਜਾਬੀ ਭਾਰਤੀ ਪਾਕਿਸਤਾਨੀ ਨਹੀਂ ਜਾਣਦੇ
ਇਹ ਜਾਣਦੇ ਹਨ,
ਇਨਸਾਨੀਅਤ ਤੇ ਸਿਰਫ ਇਨਸਾਨੀਅਤ।
ਪੂਜਾ ਪੁੰਡਰਕ