ਪੰਜਾਬ

ਬਿੰਦਰ ਇਟਲੀ
(ਸਮਾਜ ਵੀਕਲੀ)
ਇੱਕ ਪੀੜ੍ਹੀ ਅੱਤਵਾਦ ਖਾ ਗਿਆ,
  ਦੂਜੀ ਨਸ਼ੇ ਚ  ਖੁਰ ਗਈ।
ਅੰਮ੍ਰਿਤ ਦੇ  ਦਰਿਆਵਾਂ  ਨੂਂੰ ਜਿਓ
  ਬਦਲੀ ਜ਼ਹਿਰ ਦੀ ਪੁਰ ਗਈ।
ਪੜ੍ਹ ਲਿੱਖ ਕੇ ਅੱਜ ਨਵੀਂ ਪਨੀਰੀ,
   ਰਾਹ ਵਿਦੇਸ਼ ਦੇ ਤੁਰ ਗਈ।
ਸੋਸ਼ਲ ਮੀਡੀਏ ਤੇ ਮਜ਼੍ਹਬੀ ਜੰਗ ਦੀ,
    ਨਵੀਂ ਕਹਾਣੀ ਫੁਰ ਗਈ।
ਆਸ ਇਮਾਰਤ ਪੰਜਾਬ ਦੀ ਬਿੰਦਰਾ,
     ਰੇਤੇ ਵਾਂਗਰ ਭੁਰ ਗਈ।
ਬਿੰਦਰ (ਜਾਨ ਏ ਸਾਹਿਤ) ਇਟਲੀ
Previous articleਲੋਕਤੰਤਰ
Next articleਕਿਸਾਨ ਅੰਦੋਲਨ ਨੂੰ ਲੈ ਕੇ ਠੱਟਾ ਟਿੱਬਾ ਇਲਾਕੇ ਦੇ ਕਿਸਾਨਾਂ ਦੀ ਵਿਸ਼ਾਲ ਮੀਟਿੰਗ