ਪ੍ਰੇਮ ਖੇਲਣੁ ਕਾ ਚਾਉ

ਰੋਮੀ ਘੜਾਮੇਂ ਵਾਲਾ 

(ਸਮਾਜ ਵੀਕਲੀ)

ਹੱਕ ਸੱਚ ਦੀ ਗੱਲ ਕਰਾਂਗੇ।
ਉਂਗਲ ਬੁਰਿਆਂ ਵੱਲ ਕਰਾਂਗੇ।
          ਪਿਆਰ, ਮੁਹੱਬਤ, ਮੋਹ ਜਾਂ ਲਾਡ।
          ਸਭ ਕੁਝ ਰੱਖਣਾ ਸੱਚ ਤੋਂ ਬਾਅਦ।
ਜੀਹਦਾ ਜੀਅ ਹੋ ਜਾਵੇ ਗੁੱਸੇ।
ਕੂਕੇ ,  ਪਿੱਟੇ  ਬੇਸ਼ੱਕ  ਰੁੱਸੇ।
          ਤਿੱਖੀ ਰੱਖਣੀ ਕਲਮ ਦੀ ਧਾਰ।
          ਤੀਰ ਬਣਾਉਣੇ ਸੋਚ, ਵਿਚਾਰ।
ਬਹੁਤ ਟੱਕਰਦੇ ਧਮਕੀਆਂ ਵਾਲੇ।
ਚਾਕੂ-ਕਿਰਚਾਂ ਚਮਕੀਆਂ ਵਾਲੇ।
          ਤ੍ਰਿਸ਼ੂਲ ਜਾਂ ਤੇਗਾਂ ਸੂਤਣ ਵਾਲੇ।
          ਬਹੁਤੇ  ਘੁੱਤੀਂ  ਮੂਤਣ  ਵਾਲੇ।
ਭੰਡਣੇ ਰੱਜਕੇ ਰਿਸ਼ਵਤ-ਖੋਰ।
ਚੋਰ,  ਉਚੱਕੇ,  ਠੱਗੀ-ਠੋਰ।
          ਰਹਿਣਾ ਭਾਰੀ ਨਾਲ ਦਲੀਲ।
          ਹੁਣ ਨਾ ਕਰਨੀ ਮਿਣਤ-ਅਪੀਲ।
‘ਬਾਣ’ ਲੱਗੇ ਤੋਂ ‘ਰੋਸੁ’ ਜਗਾਣਾ।
ਬਾਕੀ ਸਭ ਕੁਦਰਤ ਦਾ ਭਾਣਾ।
          ਘਣੰਮ-ਚੋਧਰੀਉ, ਝੋਲੀ-ਚੁੱਕੋ।
          ਬਹੁਤਾ  ਨਾ  ਅਸਮਾਨੀ  ਥੁੱਕੋ।
ਹੁਣ ਨਾ ਟਲ੍ਹਦਾ ‘ਰੋਮੀ ਘੜਾਮੇ’।
ਮਿਲਣ ਸ਼ਿਕਾਇਤਾਂ ਭਾਵੇਂ ਉਲ੍ਹਾਮੇਂ।
          ਸਮਝੋ, ਸੁਧਰੋ ਟਿਕ ਬਹਿ ਜਾਉ।
          ਹੋ ਗਿਆ ‘ਪ੍ਰੇਮ ਖੇਲਣੁ ਕਾ ਚਾਉ’।
ਹੁਣ ਨਾ ਰੋਹਬ, ਡਰਾਵੇ ਜ਼ਰਨੇ।
‘ਸਿਰ ਧਰ ਤਲੀ’ ਘੋਲ਼ ਨੇ ਕਰਨੇ।
                       ਰੋਮੀ ਘੜਾਮੇਂ ਵਾਲਾ 
                       98552-81105
Previous articleਚੁਣੀ ਹੋਈ ਸਰਕਾਰ ਦੇ
Next articleਡੀ.ਐਲ.ਐਡ.ਸਿਖਿਆਰਥੀਆਂ ਵੱਲੋ ਡੀ. ਸੀ.ਨੂੰ ਦਿੱਤਾ ਗਿਆ ਮੰਗ ਪੱਤਰ