ਨਵੀਂ ਦਿੱਲੀ (ਸਮਾਜ ਵੀਕਲੀ) : ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਵਿਧਾਨ ਪ੍ਰੀਸ਼ਦ ਚੋਣਾਂ ’ਚ ਸਮਾਜਵਾਦੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਲਈ ਭਾਜਪਾ ਜਾਂ ਕਿਸੇ ਵੀ ਹੋਰ ਪਾਰਟੀ ਨੂੰ ਹਮਾਇਤ ਦੇਣ ਸਬੰਧੀ ਬਸਪਾ ਮੁਖੀ ਮਾਇਆਵਤੀ ਦੇ ਬਿਆਨ ਨੂੰ ਲੈ ਕੇ ਉਨ੍ਹਾਂ ਨੂੰ ਨਿਸ਼ਾਨੇ ’ਤੇ ਲਿਆ ਤੇ ਸਵਾਲ ਕੀਤਾ ਕਿ ਕੀ ਇਸ ਤੋਂ ਬਾਅਦ ਵੀ ਕੁਝ ਬਾਕੀ ਰਹਿ ਗਿਆ ਹੈ। ਪ੍ਰਿਯੰਕਾ ਨੇ ਮਾਇਆਵਤੀ ਦੇ ਬਿਆਨ ਦੀ ਵੀਡੀਓ ਸਾਂਝੀ ਕਰਦਿਆਂ ਟਵੀਟ ਕੀਤਾ, ‘ਇਸ ਤੋਂ ਬਾਅਦ ਵੀ ਕੁਝ ਬਾਕੀ ਹੈ?’ ਕਾਂਗਰਸ ਦੀ ਯੂਪੀ ਇੰਚਾਰਜ ਨੇ ਕੁਝ ਮਹੀਨੇ ਪਹਿਲਾਂ ਵੀ ਮਾਇਆਵਤੀ ਨੂੰ ਇਸ਼ਾਰਿਆਂ-ਇਸ਼ਾਰਿਆਂ ’ਚ ‘ਭਾਜਪਾ ਦੀ ਅਣਐਲਾਨੀ ਤਰਜਮਾਨ’ ਦੱਸਿਆ ਸੀ।
HOME ਪ੍ਰਿਯੰਕਾ ਨੇ ਮਾਇਆਵਤੀ ਨੂੰ ਘੇਰਿਆ