ਜਲੰਧਰ/ ਫਿਲੌਰ (ਕੁਲਦੀਪ ਚੁੰਬਰ ) (ਸਮਾਜ ਵੀਕਲੀ)- ਅੱਜ ਪੰਜਾਬੀ ਸੰਗੀਤ ਜਗਤ ਦੇ ਬ੍ਰਹਿਮੰਡ ਵਿੱਚ ਧਰੂ ਤਾਰੇ ਵਾਂਗ ਆਪਣੀ ਵਿਲੱਖਣ ਪਛਾਣ ਬਣਾ ਕੇ ਹੋਂਦ ਨੂੰ ਸਥਾਪਤ ਕਰਨ ਵਾਲੀ ਵਿਸ਼ਵ ਪ੍ਰਸਿੱਧ ਸੂਫ਼ੀ ਗਾਇਕਾ ਜੋਤੀ ਨੂਰਾਂ ਜੀ ( ਨੂਰਾਂ ਸਿਸਟਰਜ਼ ) ਨੂੰ ਉਸ ਵਕਤ ਗਹਿਰਾ ਸਦਮਾ ਲਗਾ, ਜਦੋਂ ਉਨ੍ਹਾਂ ਦੇ ਸੋਹਰਾ ਸਤਿਕਾਰਯੋਗ ਸ਼੍ਰੀ ਸੁਸ਼ੀਲ ਕੁਮਾਰ ਪਾਸੀ ਜੀ ਇਸ ਫਾਨੀ ਸੰਸਾਰ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ । ਉਹਨਾਂ ਨੂੰ ਪਿਛਲੇ ਹਫਤੇ ਬ੍ਰੇਨ ਹੈਮਰੇਜ ਦਾ ਅਟੈਕ ਹੋ ਗਿਆ ਸੀ । ਉਹਨਾਂ ਨੂੰ ਲੁਧਿਆਣਾ ਦੇ ਵਿਸ਼ਵ ਪ੍ਰਸਿੱਧ ਦਯਾਨੰਦ ਹਸਪਤਾਲ ਵਿਚ ਉਚੇਰੇ ਅਤੇ ਵਧੀਆ ਇਲਾਜ਼ ਲਈ ਦਾਖਲ ਕਰਵਾਇਆ ਗਿਆ ਸੀ ।
ਪਰ ਡਾਹਢੇ ਹੱਥ ਡੋਰ ਮਹੰਮਦਾ ਕੁਝ ਬਸ ਚਲਦਾ ਮੇਰੇ , ਹਸਪਤਾਲ ਵਿਚ ਹੀ ਉਹਨਾਂ ਨੇ ਆਖਰੀ ਸਾਹ ਲਿਆ ਅਤੇ ਜ਼ਿੰਦਗੀ ਮੌਤ ਦੀ ਜੰਗ ਹਮੇਸ਼ਾ ਲਈ ਹਾਰ ਗਏ ਹਨ । ਨਾਮਾਨਿਗਾਰ ਸਨਦੀਪ ਭਟਿਆਰਾ ਅਨੁਸਾਰ ਉਹਨਾਂ ਦਾ ਇਕ ਸਪੁੱਤਰ ਸਤਿਕਾਰਯੋਗ ਸ਼੍ਰੀ ਤਨਵੀਰ ਪਾਸੀ ਜੀ ਕਨੇਡਾ ਦੇ ਵਸਨੀਕ ਹਨ । ਉਹ ਮੰਗਲਵਾਰ ਨੂੰ ਆਪਣੇ ਵਤਨ ਪਤਣਗੇ । ਉਹਨਾਂ ਦੇ ਆਉਣ ਤੇ ਫਿਲੌਰ ਕਿਲਾ ਰੋਡ ਤੇ ਰਾਜ ਘਾਟ ਸ਼ਮਸ਼ਾਨ ਘਾਟ ਵਿਖੇ ਸੰਸਕਾਰ ਕੀਤਾ ਜਾਵੇਗਾ । ਅਜਿਹੀ ਦੁਖਦਾਇਕ ਘੜੀ ਵਿੱਚ ਆਪਣੇ ਅਜ਼ੀਜ਼ ਸ਼੍ਰੀ ਕਨਾਲ ਪਾਸੀਂ ਜੀ ਸਮੇਤ ਸਾਰੇ ਪ੍ਰੀਵਾਰ ਨਾਲ ਗਹਿਰਾ ਸ਼ੌਕ ਪਰਗਟ ਕਰਦਾ , ਮਈਆ ਭਗਵਾਨ ਜੀ ਦੇ ਚਰਨਾਂ ਵਿਚ ਪ੍ਰਾਰਥਨਾ ਕਰਦਾ ਹਾਂ ਕਿ ਸਾਰੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly