ਪੌਦੇ ਸਾਡੀ ਜ਼ਿੰਦਗੀ ਵਿੱਚ ਬਹੁਤ ਮਹੱਤਵਪੂਰਣ ਭੂਮਿਕਾ ਅਦਾ ਕਰਦੇ ਹਨ – ਬਾਬਾ ਦਵਿੰਦਰ ਸਿੰਘ

ਹੁਸੈਨਪੁਰ (ਸਮਾਜ ਵੀਕਲੀ)  (ਕੌੜਾ)- ਪੌਦੇ  ਸਾਡੀ ਜ਼ਿੰਦਗੀ ਵਿਚ ਬਹੁਤ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ । ਉਹ ਸਾਡੇ ਭੋਜਨ, ਚਾਰੇ ਦੇ ਬਾਲਣ, ਲੱਕੜ, ਫਾਈਬਰ ਅਤੇ ਚਿਕਿਤਸਕ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ।ਵਾਤਾਵਰਣ ਦੇ ਪ੍ਰਦੂਸ਼ਣ ਨੂੰ ਘਟਾਉਣ ਵਿਚ ਮਦਦਗਾਰ ਹੁੰਦੇ ਹਨ. ਉਹ ਆਕਸੀਜਨ ਛੱਡਦੇ ਹਨ ਅਤੇ ਕਾਰਬਨ ਡਾਈਆਕਸਾਈਡ ਖਿੱਚ ਲੈਂਦੇ ਹਨ । ਦਰੱਖਤਾਂ ਦੀਆਂ ਕਿਸਮਾਂ ਹਨ ਜਿਵੇਂ ਕਿ ਇਮਲੀ ,ਅਸ਼ੋਕ ਅਤੇ  ਨਿੰਮ ਅਵਾਜ਼  ਪ੍ਰਦੂਸ਼ਣ ਨੂੰ ਕੰਟਰੋਲ ਕਰਨ ਵਿਚ ਬਹੁਤ ਲਾਭਦਾਇਕ ਹਨ ।

ਪੌਦੇ ਵਿਗੜਦੀਆਂ ਜ਼ਮੀਨਾਂ ਦੀ ਬਹਾਲੀ ਲਈ ਵੀ ਮਦਦਗਾਰ ਹਨ । ਇਸ ਤੋਂ ਇਲਾਵਾ, ਪੌਦੇ ਦੂਸ਼ਿਤ ਥਾਵਾਂ ਤੋਂ ਭਾਰੀ ਧਾਤਾਂ ਨੂੰ ਹਟਾਉਣ ਵਿਚ ਲਾਭਦਾਇਕ ਹਨ । ਦਰਖ਼ਤ ਧਰਤੀ ਹੇਠਲੇ ਪਾਣੀ ਦੇ ਪੱਧਰ ਦੀ ਸਾਂਭ-ਸੰਭਾਲ ਵਿਚ ਮਦਦਗਾਰ ਹੁੰਦੇ ਹਨ । ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਾਬਾ ਦਵਿੰਦਰ ਸਿੰਘ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ  ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ ।ਇਸ ਮੌਕੇ ਹਰਪ੍ਰੀਤ ਸਿੰਘ ਭੱਟੀ ਲੈਕਚਰਾਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬਟਾਲਾ ਅਤੇ ਯਾਦਵਿੰਦਰ ਸਿੰਘ ਖੇਤੀਬਾਡ਼ੀ ਅਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ  ਉਹਨਾਂ ਦੇ ਫ਼ਰਜੰਦ ਫਤਿਹਜੰਗ ਸਿੰਘ ਹਾਜ਼ਰ ਸਨ ।

ਬਗੀਚੀ ਵਿੱਚ ਹਰਬਲ  ਬੂਟੇ ਜਿਵੇਂ  ਕੇ ਕੜ੍ਹੀਪੱਤਾ ,ਤੁਲਸੀ , ਐਲੋਵੇਰਾ, ਗਲੋਅ ਗਮਲਿਆਂ ਵਿਚ ਲੱਗ ਸਕਦੇ ਹਨ  । ਅਤੇ ਜ਼ਮੀਨ ਵਿੱਚ  ਸੁਹੰਜਣਾ ਹਰੜ, ਬਹੇੜਾ, ਆਵਲਾ,ਨਿੰਮ, ਅਰਜਨ ,ਕਪੂਰ  ਆਜ਼ਾਦ ਬੂਟੀ ਸਾਡੇ ਲਈ ਬਹੁਤ ਗੁਲਕਾਰੀ ਅਤੇ ਲਾਭਦਾਇਕ ਹਨ ।ਯਾਦਵਿੰਦਰ ਸਿੰਘ ਬਲਾਕ ਤਕਨੋਲੋਜੀ ਮੈਨੇਜਰ ਖੇਤੀਬਾਡ਼ੀ ਵਿਭਾਗ ਕਪੂਰਥਲਾ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬਾਬਾ ਸੇਵਾ ਸਿੰਘ ਜੀ ਖਡੂਰ ਸਾਹਿਬ ਵਾਲਿਆਂ  ਵੱਲੋਂ ਚਲਾਈ ਗਈ 550 ਮਿੰਨੀ ਜੰਗਲ ਲਗਾਉਣ ਦੀ ਮੁਹਿੰਮ ਵਿੱਚ ਸਾਥ ਦੇਣ 2 ਕਨਾਲ ਤੋਂ ਲੈ ਕੇ 1 ਏਕੜ ਤੱਕ ਗੁਰੂ ਨਾਨਕ ਜੰਗਲ ਲਗਵਾਉਣ ਵਾਸਤੇ ਕਾਰ ਸੇਵਾ ਖਡੂਰ ਸਾਹਿਬ ਨਾਲ ਸੰਪਰਕ ਕਰਨ  ।

ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ  ਕਿ ਮੋਟਰਾਂ ਅਤੇ ਵੱਟ ਬੰਨ੍ਹਿਆਂ ਉੱਤੇ ਉਹ ਪੌਦਿਆਂ ਦੀ ਚੋਣ ਕੀਤੀ ਜਾਵੇ ਜਿਨ੍ਹਾਂ ਨੂੰ ਪਸ਼ੂ ਨਹੀਂ ਖਾਂਦੇ ।ਇਸ ਸਬੰਧ ਵਿੱਚ ਵਣ ਵਿਭਾਗ ਅਤੇ ਬਾਗਬਾਨੀ ਵਿਭਾਗ ਦੇ ਨਾਲ ਰਾਬਤਾ ਕੀਤਾ ਜਾ ਸਕਦਾ ਹੈ ।ਬੂਟੇ ਲਗਾਉਣ ਦੇ ਨਾਲ ਸਾਡਾ ਵਾਤਾਵਰਨ ਹਰਿਆ ਭਰਿਆ ਅਤੇ ਸਾਫ਼ ਸੁਥਰਾ ਰਹਿੰਦਾ ਹੈ ਅਤੇ ਅਸੀਂ ਸਾਡਾ ਇਹ ਨੈਤਿਕ ਫਰਜ਼ ਵੀ ਬਣਦਾ ਹੈ ਕਿ ਅਸੀਂ ਹਵਾ ਅਤੇ ਪਾਣੀ ਜੋ ਕਿ ਸਾਡੇ ਕੁਦਰਤੀ ਸੋਮੇ ਹਨ ਉਨ੍ਹਾਂ ਦੀ ਸੰਭਾਲ ਕਰੀਏ ।

ਯਾਦਵਿੰਦਰ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਬੂਟੇ ਲਗਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਪਾਲਣ ਦੀ ਜ਼ਿੰਮੇਵਾਰੀ ਸਮਝਣ ਤਾਂ ਕਿ ਕੁਦਰਤੀ ਤਾਲਮੇਲ ਬਣਿਆ ਰਹਿ ਸਕੇ । ਇਸ ਮੌਕੇ ਹਰਪ੍ਰੀਤ ਸਿੰਘ ਭੱਟੀ ਲੈਕਚਰਾਰ ਗੌਰਮਿੰਟ ਸੀਨੀਅਰ ਸਕੈਂਡਰੀ ਸਕੂਲ ਬਟਾਲਾ ਨੇ ਗੰਡੋਇਆ ਖਾਦ ਦੇ ਪ੍ਰੋਜੈਕਟ ਸਬੰਧੀ ਬਾਬਾ ਜੀ ਦੇ ਨਾਲ ਜਾਣਕਾਰੀ ਸਾਂਝੀ ਕੀਤੀ ।ਉਨ੍ਹਾਂ ਨੇ ਇਹ ਵੀ ਅਪੀਲ ਕੀਤੀ ਕਿ ਸਾਨੂੰ ਔਰਗੈਨਿਕ ਖੇਤੀ ਨੂੰ ਤਰਜੀਹ ਦੇਣਾ ਚਾਹੀਦਾ ਹੈ ਅਤੇ ਕੈਮੀਕਲ ਖਾਦਾਂ ,ਦਵਾਈਆਂ ਤੋਂ  ਦੂਰ ਰਹਿ ਕੇ ਹੀ ਅਸੀਂ ਸੰਤੁਲਿਤ ਅਤੇ ਤੰਦਰੁਸਤ ਭੋਜਨ ਖਾ ਕੇ ਹੀ ਤੰਦਰੁਸਤ ਰਹਿ ਸਕਦੇ ਹਾਂ  ।

Previous articleTejashwi slams Nitish over Niti Aayog’s report on development
Next article125 terrorists’ bodies not handed over to kin to stop pro-jihad gatherings in Kashmir