ਪੈਰੋਲ ’ਤੇ ਜੇਲ੍ਹ ’ਚੋਂ ਬਾਹਰ ਆਇਆ ਅਖ਼ਿਲ ਗੋਗੋਈ

ਗੁਹਾਟੀ (ਸਮਾਜ ਵੀਕਲੀ):ਕੌਮੀ ਜਾਂਚ ਏਜੰਸੀ ਦੀ ਇਕ ਅਦਾਲਤ ਵੱਲੋਂ ਦੋ ਦਿਨਾਂ ਦੀ ਪੈਰੋਲ ਦਿੱਤੇ ਜਾਣ ਤੋਂ ਬਾਅਦ ਵਿਧਾਇਕ ਅਖ਼ਿਲ ਗੋਗੋਈ ਪਤਨੀ ਤੇ ਪੁੱਤਰ ਨਾਲ ਰਾਤ ਬਿਤਾਉਣ ਮਗਰੋਂ ਅੱਜ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਜੋਰਹਾਟ ਲਈ ਰਵਾਨਾ ਹੋ ਗਿਆ। ਸ਼ੁੱਕਰਵਾਰ ਦੁਪਹਿਰ ਨੂੰ ਪੈਰੋਲ ਮਨਜ਼ੂਰ ਹੋਣ ਤੋਂ ਬਾਅਦ ਦੇਰ ਰਾਤ ਗੋਗੋਈ ਗੁਹਾਟੀ ਮੈਡੀਕਲ ਕਾਲਜ ਤੇ ਹਸਪਤਾਲ ਤੋਂ ਬਾਹਰ ਆਇਆ।

ਇੱਥੇ ਉਸ ਦਾ ਵੱਖ-ਵੱਖ ਬਿਮਾਰੀਆਂ ਦਾ ਇਲਾਜ ਚੱਲ ਰਿਹਾ ਸੀ। ਉਸ ਨੇ ਗੁਹਾਟੀ ਵਿਚ ਸਥਿਤ ਆਪਣੇ ਕਿਰਾਏ ਦੇ ਮਕਾਨ ’ਚ ਆਪਣੀ ਪਤਨੀ ਤੇ ਪੁੱਤਰ ਨਾਲ ਰਾਤ ਗੁਜ਼ਾਰੀ। ਉਸ ਦੀ ਪਤਨੀ ਤੇ ਪੁੱਤਰ ਹਾਲ ਹੀ ਵਿਚ ਕਰੋਨਾਵਾਇਰਸ ਤੋਂ ਉੱਭਰੇ ਹਨ। ਉਸ ਤੋਂ ਬਾਅਦ ਅੱਜ ਉਹ ਆਪਣੀ ਬਿਮਾਰ ਮਾਂ ਨੂੰ ਮਿਲਣ ਲਈ ਇੱਥੋਂ 300 ਕਿਲੋਮੀਟਰ ਦੂਰ ਜੋਰਹਾਟ ਲਈ ਰਵਾਨਾ ਹੋ ਗਿਆ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰੀ ਮੀਂਹ ਮਗਰੋਂ ਜਲਥਲ ਹੋਈ ਬਿਹਾਰ ਵਿਧਾਨ ਸਭਾ
Next articleਡਰੱਗ ਮਾਮਲਾ: ਅਦਾਲਤ ਨੇ ਇਕਬਾਲ ਕਾਸਕਰ ਨੂੰ ਐਨਸੀਬੀ ਦੀ ਹਿਰਾਸਤ ਵਿਚ ਭੇਜਿਆ