ਟੋਕੀਓ (ਸਮਾਜ ਵੀਕਲੀ): ਟੋਕੀਓ ਪੈਰਾਲੰਪਿਕ ਵਿੱਚ ਅੱਜ ਭਾਰਤ ਦੀ ਕਾਰਗੁਜ਼ਾਰੀ ਸ਼ਾਨਦਾਰ ਰਹੀ। ਖੇਡਾਂ ਦੀ ਸਮਾਪਤੀ ਤੋਂ ਇੱਕ ਦਿਨ ਪਹਿਲਾਂ ਭਾਰਤ ਦੇ ਮੌਜੂਦਾ ਬੈਡਮਿੰਟਨ ਵਿਸ਼ਵ ਚੈਂਪੀਅਨ ਪ੍ਰਮੋਦ ਭਗਤ ਨੇ ਅੱਜ ਇਥੇ ਪੁਰਸ਼ਾਂ ਦੇ ਸਿੰਗਲ ਐੱਸਐੱਲ-3 ਵਰਗ ਵਿੱਚ ਸੋਨ ਤਗਮਾ ਜਿੱਤ ਕੇ ਇਤਿਹਾਸ ਸਿਰਜ ਦਿੱਤਾ। ਇਸ ਦੇ ਨਾਲ ਹੀ ਸ਼ੂਟਰ ਮਨੀਸ਼ ਨਰਵਾਲ ਨੇ ਰਿਕਾਰਡ ਸਿਰਜ ਕੇ ਸੋਨ ਤਗ਼ਮਾ ਜਿੱਤਿਆ। ਉਸ ਨੇ ਪੀ-4 ਮਿਕਸਡ 50 ਮੀਟਰ ਪਿਸਟਲ ਐੱਸਐੱਚ 1 ਮੁਕਾਬਲੇ ਵਿੱਚ 218.2 ਅੰਕ ਲੈ ਕੇ ਸੋਨ ਤਗ਼ਮਾ ਹਾਸਲ ਕੀਤਾ।
ਇਸੇ ਦੌਰਾਨ ਸਿੰਘਰਾਜ ਅਧਾਨਾ ਨੇ ਮਿਕਸਡ 50 ਮੀਟਰ ਪਿਸਟਲ ਐੱਸਐੱਚ1 ਮੁਕਾਬਲੇ ’ਚ ਚਾਂਦੀ ਦਾ ਤਗ਼ਮਾ ਫੁੰਡਿਆ ਜਦਕਿ ਮਨੋਜ ਸਰਕਾਰ ਨੇ ਕਾਂਸੀ ਦਾ ਤਗਮਾ ਆਪਣੇ ਨਾਂ ਕੀਤਾ। ਇਸ ਤਰ੍ਹਾਂ ਭਾਰਤ ਨੇ ਹੁਣ ਤੱਕ ਇਨ੍ਹਾਂ ਖੇਡਾਂ ਵਿੱਚ 4 ਸੋਨੇ ਦੇ 7 ਚਾਂਦੀ ਦੇ ਅਤੇ 6 ਕਾਂਸੀ ਦੇ ਤਗ਼ਮੇ ਜਿੱਤ ਕੇ ਕੁੱਲ 17 ਤਗ਼ਮੇ ਜਿੱਤੇ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਐਤਵਾਰ ਨੂੰ ਖੇਡਾਂ ਦੇ ਸਮਾਪਤੀ ਸਮਾਰੋਹ ਵਿੱਚ ਭਾਰਤੀ ਦਲ ਦੀ ਝੰਡਾਬਰਦਾਰ ਸ਼ੂਟਰ ਅਵਨੀ ਲੇਖਾਰਾ ਹੋਵਗੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly