ਪੈਟਰੋਲ 29 ਪੈਸੇ ਤੇ ਡੀਜ਼ਲ 31 ਪੈਸ ਪ੍ਰਤੀ ਲਿਟਰ ਮਹਿੰਗੇ: ਸ੍ਰੀਗੰਗਾਨਗਰ ’ਚ ਪੈਟਰੋਲ 102.15 ਰੁਪਏ ਪ੍ਰਤੀ ਲਿਟਰ ’ਤੇ ਪੁੱਜਿਆ

ਨਵੀਂ ਦਿੱਲੀ (ਸਮਾਜ ਵੀਕਲੀ): ਰਾਜਸਥਾਨ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ 102 ਰੁਪਏ ਪ੍ਰਤੀ ਲਿਟਰ ਹੋ ਗਈ, ਜਦੋਂ ਪੰਜ ਰਾਜਾਂ ਦੀਅਆਂ ਵਿਧਾਨ ਸਭਾ ਚੋਣਾਂ ਦੌਰਾਨ ਸਰਕਾਰੀ ਤੇਲ ਕੰਪਨੀਆਂ ਨੇ ਭੇਤਭਰੇ ਢੰਗ ਨਾਲ ਕੀਮਤਾਂ ਨੂੰ ਠੱਲ੍ਹ ਪਾਈ ਰੱਖੀ ਤੇ ਚੋਣਾਂ ਖਤਮ ਹੋਣ ਬਾਅਦ ਨਿੱਤ ਕੀਮਤਾ ਵਧਣੀਆਂ ਸ਼ੁਰੂ ਹੋ ਗਈਆਂ ਹਨ। ਸ਼ੁੱਕਰਵਾਰ ਨੂੰ ਪੈਟਰੋਲ ਦੀ ਕੀਮਤ ਵਿਚ 29 ਪੈਸੇ ਅਤੇ ਡੀਜ਼ਲ ਵਿਚ 31 ਪੈਸੇ ਪ੍ਰਤੀ ਲਿਟਰ ਵਾਧਾ ਕੀਤਾ ਗਿਆ।

ਇਸ ਨਾਲ ਦਿੱਲੀ ਵਿਚ ਪੈਟਰੋਲ ਦੀ ਕੀਮਤ 91.27 ਰੁਪਏ ਅਤੇ ਡੀਜ਼ਲ ਦੀ ਕੀਮਤ 81.73 ਰੁਪਏ ਹੋ ਗਈ। ਰਾਜਸਥਾਨ ਦੇ ਸ੍ਰੀ ਗੰਗਾਨਗਰ ਜ਼ਿਲ੍ਹੇ ਵਿਚ ਪੈਟਰੋਲ ਦੀ ਕੀਮਤ 102.15 ਰੁਪਏ ਪ੍ਰਤੀ ਲਿਟਰ ਹੋ ਗਿਆ ਹੈ। ਮੱਧ ਪ੍ਰਦੇਸ਼ ਦੇ ਅਨੂਪਪੁਰ ਵਿੱਚ ਪੈਟਰੋਲ ਦੀ ਕੀਮਤ ਹੁਣ 101.86 ਰੁਪਏ ਹੈ ਜਦੋਂ ਕਿ ਮਹਾਰਾਸ਼ਟਰ ਦੇ ਪਰਭਾਨੀ ਵਿੱਚ ਇਸ ਦੀ ਕੀਮਤ 99.95 ਰੁਪਏ ਹੈ। ਇਹ ਇਸ ਸਾਲ ਦੂਜਾ ਮੌਕਾ ਹੈ ਜਦੋਂ ਦੇਸ਼ ਦੇ ਕੁਝ ਹਿੱਸਿਆਂ ਵਿਚ ਰੇਟ 100 ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਦੇਸ਼ ’ਚ ਕੋਵਿਡ-19 ਕਾਰਨ ਪੈਦਾ ਹੋਏ ਗੰਭੀਰ ਹਾਲਾਤ ’ਤੇ ਪਾਰਟੀ ਸੰਸਦ ਮੈਂਬਰਾਂ ਨਾਲ ਚਰਚਾ ਕਰ ਰਹੀ ਹੈ ਸੋਨੀਆ ਗਾਂਧੀ
Next articleਦਿੱਲੀ ਨੂੰ ਅਗਲੇ ਹੁਕਮਾਂ ਤੱਕ ਰੋਜ਼ 700 ਟਨ ਆਕਸੀਜਨ ਦੀ ਸਪਲਾਈ ਜਾਰੀ ਰਹੇ: ਸੁਪਰੀਮ ਕੋਰਟ