ਪੈਗਾਸਸ ’ਤੇ ਬਹਿਸ ਤੋਂ ਬਚਣ ਦੇ ਬਹਾਨੇ ਲੱਭ ਰਹੀ ਹੈ ਸਰਕਾਰ: ਕਾਂਗਰਸ

Congress.

ਨਵੀਂ ਦਿੱਲੀ (ਸਮਾਜ ਵੀਕਲੀ): ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਸਰਕਾਰ ਮੌਨਸੂਨ ਇਜਲਾਸ ਵਿਚ ਕਟੌਤੀ ਕਰਨ ਦੇ ‘ਬਹਾਨੇ’ ਲੱਭ ਰਹੀ ਹੈ। ਪਾਰਟੀ ਨੇ ਦੋਸ਼ ਲਾਇਆ ਕਿ ਪਹਿਲਾਂ ਹੀ ਪੈਗਾਸਸ ਜਾਸੂਸੀ ਮੁੱਦੇ ’ਤੇ ਚਰਚਾ ਕਰਨ ਤੋਂ ਟਾਲਾ ਵੱਟ ਕੇ ਸਰਕਾਰ ਸੰਸਦ ਦੀ ਕਾਰਵਾਈ ਵਿਚ ‘ਵਿਘਨ’ ਪਾ ਰਹੀ ਹੈ। ਕਾਂਗਰਸ ਨੇ ਕਿਹਾ ਕਿ ਸਰਕਾਰ ਇਸ ਗੱਲ ਦਾ ਜਵਾਬ ਹੀ ਨਹੀਂ ਦੇ ਰਹੀ ਕਿ ਕੀ ਉਨ੍ਹਾਂ ਲੋਕਾਂ ਦੀ ਜਾਸੂਸੀ ਕਰਨ ਲਈ ਇਜ਼ਰਾਇਲੀ ਸਾਫਟਵੇਅਰ ਖ਼ਰੀਦਿਆ ਸੀ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਸਿੰਘਵੀ ਨੇ ਕਿਹਾ ਕਿ ਸੰਸਦ ਵਿਚ ਸਰਕਾਰ ਵਿਰੋਧੀ ਧਿਰ ਦੇ ਅਹਿਮ ਸਵਾਲਾਂ ਦਾ ਜਵਾਬ ਨਹੀਂ ਦੇ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੈਗਾਸਸ ਜਾਸੂਸੀ: ਇਜ਼ਰਾਇਲੀ ਕੰਪਨੀ ਨੇ ਕੁਝ ਸਰਕਾਰੀ ਗਾਹਕ ਬਲੌਕ ਕੀਤੇ
Next articleਪੰਜਾਬ ’ਚ ਭਲਕ ਤੋਂ ਖੁੱਲ੍ਹਣਗੇ ਸਾਰੀਆਂ ਕਲਾਸਾਂ ਲਈ ਸਕੂਲ