ਪੁਸਤਕ ਫੁੱਲਾਂ ਦੀ ਫ਼ਸਲ ਨੇ ਜਿੱਤਿਆ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ

ਫੋਟੋ ਕੈਪਸ਼ਨ - ਪ੍ਰੋਫੈਸਰ ਸੁਖਪਾਲ ਸਿੰਘ ਥਿੰਦ ਤੇ ਪੁਸਤਕ ਫੁੱਲਾਂ ਦੀ ਫ਼ਸਲ

ਇਹ ਇਨਾਮ ਦਲਬੀਰ ਚੇਤਨ ਵਰਗੇ ਪੰਜਾਬੀ ਦੇ ਵੱਡੇ ਕਥਾਕਾਰ ਦੀ ਯਾਦ ਵਿੱਚ ਮਿਲਣਾ ਮਾਣ ਵਾਲੀ ਗੱਲ- ਪ੍ਰੋਫ਼ੈਸਰ  ਥਿੰਦ  

 ਕਪੂਰਥਲਾ (ਸਮਾਜ ਵੀਕਲੀ) (ਕੌੜਾ)-  ਚਰਚਿਤ ਪੰਜਾਬੀ ਲੇਖਕ ਪ੍ਰੋ ਸੁਖਪਾਲ ਸਿੰਘ ਥਿੰਦ  ਦੀ 2020 ਵਿੱਚ ਛਪੀ ਕਹਾਣੀ ਪੁਸਤਕ ਫੁੱਲਾਂ ਦੀ ਫਸਲ ਨੇ 2020-21 ਦਾ ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ ਪ੍ਰਾਪਤ ਕੀਤਾ ਹੈ । ਪੁਰਸਕਾਰ ਦਾ ਐਲਾਨ ਅੱਜ ਤਿੰਨ ਮੈਂਬਰੀ ਜਿਊਰੀ ਦੀ ਰਿਪੋਰਟ ਆਉਣ ਤੋਂ ਬਾਅਦ ਕੀਤਾ ਗਿਆ । ਇਹ ਪੁਰਸਕਾਰ ਮਿਲਣ ਤੇ ਆਪਣੀ ਖੁਸ਼ੀ ਪ੍ਰਗਟ ਕਰਦਿਆਂ ਪ੍ਰੋਫੈਸਰ ਸੁਖਪਾਲ ਸਿੰਘ ਥਿੰਦ ਨੇ ਕਿਹਾ ਕਿ ਦੋ ਗੱਲਾਂ ਕਾਰਨ ਇਹ ਇਨਾਮ  ਵਿਸ਼ੇਸ਼ ਹੈ।

ਪਹਿਲੀ ਗੱਲ ਇਹ ਹੈ ਕਿ ਇਹ ਨਾਮ ਦਲਬੀਰ ਚੇਤਨ ਵਰਗੇ ਪੰਜਾਬੀ ਦੇ ਵੱਡੇ ਕਥਾਕਾਰ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ ਤੇ ਦੂਜਾ ਲੇਖਕ ਦੀ ਬਜਾਏ ਉਸ ਦੀ ਰਚਨਾ ਨੂੰ ਸਾਹਮਣੇ ਰੱਖ ਕੇ ਦਿੱਤਾ ਜਾਂਦਾ ਹੈ। ਇਹ ਮੇਰੇ ਲਈ ਵੀ ਮਾਣ ਵਾਲੀ ਗੱਲ ਹੈ। ਇਸ ਸਾਲ ਦੌਰਾਨ ਪੰਜਾਬੀ ਕਹਾਣੀ ਦੀਆਂ ਛਪੀਆਂ   ਸਮੁੱਚੀਆਂ ਪੁਸਤਕਾਂ ਦੇ ਜਿਊਰੀ ਦੁਆਰਾ ਗੁਪਤ ਰੂਪ ਵਿੱਚ ਮੁਲਾਂਕਣ ਉਪਰੰਤ ਦੋ ਬਿਹਤਰੀਨ ਪੁਸਤਕਾਂ ਨੂੰ ਦਿੱਤਾ ਜਾਂਦਾ ਹੈ ।ਸੁਖਪਾਲ ਥਿੰਦ ਨੂੰ ਐਲਾਨੇ ਇਸ ਪੁਰਸਕਾਰ ਵਿੱਚ ਯਾਦਗਾਰੀ ਚਿੰਨ੍ਹ ਸਨਮਾਨ ਪੱਤਰ ਅਤੇ ਗਿਆਰਾਂ ਹਜ਼ਾਰ ਰੁਪਏ ਦੀ ਰਾਸ਼ੀ ਸ਼ਾਮਲ ਹੈ । ਕਥਾ ਪੁਰਸਕਾਰ ਦੇ ਐਲਾਨ ਹੁੰਦਿਆਂ ਹੀ ਸਾਹਿਤਕ ਅਤੇ ਸੱਭਿਆਚਾਰਕ ਹਲਕਿਆਂ ਨੇ ਬਹੁਤ ਖ਼ੁਸ਼ੀ ਨਾਲ ਇਸ ਐਲਾਨ ਦਾ ਸਵਾਗਤ ਕੀਤਾ ।

ਸਵਾਗਤ ਕਰਨ ਵਾਲਿਆਂ ਵਿੱਚ ਪ੍ਰਿੰਸੀਪਲ ਆਸਾ ਸਿੰਘ ਘੁੰਮਣ ,ਪ੍ਰਿੰਸੀਪਲ ਜਤਿੰਦਰ ਕੌਰ ਧੀਰ ,ਪ੍ਰਿੰਸੀਪਲ ਸਤਵਿੰਦਰ ਸਿੰਘ  ਥਿੰਦ  , ਡਾ ਰਘਬੀਰ ਸਿੰਘ ਸਿਰਜਣਾ ਕੇਂਦਰ, ਬਲਦੇਵ ਸਿੰਘ ਧਾਲੀਵਾਲ ,ਜਤਿੰਦਰ ਹਾਂਸ, ਕੁਲਵੰਤ ਗਿੱਲ, ਜਸਪਾਲ ਮਾਨ ਖੇੜਾ , ਰੋਸ਼ਨ ਖੈੜਾ, ਪ੍ਰੋ ਮੋਨਿਕਾ ਖੰਨਾ, ਪ੍ਰੋ ਜਸਬੀਰ ਕੌਰ ,ਪ੍ਰੋ ਹੈਪੀ ਕੁਮਾਰ, ਹਰਸਿਮਰਨ ਕੌਰ ,  ਸ਼ਾਇਰ ਕੰਵਰ ਇਕਬਾਲ ਸਿੰਘ, ਸਰਦੂਲ ਸਿੰਘ ਔਜਲਾ ,ਦਵਿੰਦਰ ਗੋਰਾਇਆ, ਰੂਪ ਦਬੁਰਜੀ, ਆਸ਼ੂ ਕੁਮਰਾ, ਸ਼ਹਿਬਾਜ ਖਾਨ ਅਤੇ ਮੁਨੱਜਾ ਇਰਸ਼ਾਦ ਤੋਂ ਇਲਾਵਾ ਦੇਸ਼ ਵਿਦੇਸ਼ ਤੇ ਵੱਡੀ ਗਿਣਤੀ ਵਿੱਚ ਸਾਹਿਤਕਾਰ ਸ਼ਾਮਲ ਸਨ ।

Previous articleਵਿਖੰਡਣ
Next articleBayern, PSG to replay last season’s final in CL quarters